ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸਾਰੀ ਦੀ ਵਰਤੋਂ ਵਿਚ ਆਉਣ ਵਾਲਾ ਇਕ ਹਥਿਆਰ ਹੋਣਾ ਚਾਹੀਦਾ ਹੈ ਅਤੇ ਇਹ ਹਥਿਆਰ ਸਾਮਾਜਿਕ ਜੀਵਨ ਦੇ ਪਦਾਰਥਕ ਸੰਘਰਸ਼ ਵਿਚੋਂ ਉਪਜਦੀ ਸਾਪੇਖਕ ਜੀਵਨ ਸਚਾਈ ਨੂੰ ਆਪਣੇ ਦਾਰਾ ਪ੍ਰਕਾਸ਼ਮਾਨ ਕਰਨ ਦੇ ਕੰਮ ਆਉਣਾ ਚਾਹੀਦਾ ਹੈ । ਭਾਵ ਸਾਹਿਤਕਾਰ ਨੂੰ ਆਪਣਾ ਕਲਾ ਨਿਰਮਾਣ ਅਚੇਤ ਅਵਸਥਾ ਵਿਚ ਵਿਚਰਨ ਵਾਲੀ ਆਤਮਿਕ ਦ੍ਰਿਸ਼ਟੀ ਤੋਂ ਨਹੀਂ ਕਰਨਾ ਚਾਹੀਦਾ ਸਗੋਂ ਚਤੰਨ ਹੋ ਕੇ, ਜੀਵਨ ਦੀ ਦੰਦਾਤਮਕ ਤੋਰ ਨੂੰ ਪਛਾਣ ਕੇ ਜੀਵਨ ਸਤ ਨੂੰ ਸਮਝ ਕੇ ਇਸ ਨੂੰ ਆਪਣੇ ਅਨੁਭਵ ਦਾ ਭਾਗ ਬਣਾ ਕੇ ਇਸ ਨੂੰ ਆਪਣੀ ਕਲਾ ਦਾ ਪ੍ਰਗਟਾਉਣਾ ਲੋੜੀਂਦਾ ਹੈ । ਸਾਹਿਤ ਦੀ ਉਪਰੋਕਤ ਲੋੜ ਦੀ ਪੂਰਤੀ, ਸਾਮਾਜਿਕ ਜੀਵਨ ਵਿਚ ਚਲਦੇ ਭਿੰਨ ਭਿੰਨ ਵਾਦਾਂ ਵਿਚੋਂ ਅਜਿਹੇ ਵਾਦ ਨੂੰ ਪਛਾਨਣ ਦੀ ਸਮਸਿਆ ਨਾਲ ਸੰਬੰਧਿਤ ਹੈ, ਜਿਸ ਵਿਚਲੇ ਵਿਚਾਰ ਜੀਵਨ ਦੀ ਸਹੀ ਅਰਥਾਂ ਵਿਚ ਸਹਾਨੁਭੂਤੀ ਚਾਹੁੰਦੇ ਹਨ । ਮਧ-ਕਾਲੀਨ ਸਮਾਜ ਵਿਚ ਇਹ ਸਮੱਸਿਆ, ਉਸ ਸਮੇਂ ਦੇ ਪਦਾਰਥਕ ਹਾਲਾਤ ਅਨੁਸਾਰ ਇੰਨੀ ਪੇਚਦਾਰ ਨਹੀਂ ਸੀ, ਪਰੰਤੂ ਅਜੋਕੇ ਵਿਗਿਆਨਕ ਯੁਗ ਵਿਚ ਇਹ ਸਮੱਸਿਆ ਆਪਣੇ ਆਪ ਵਿਚ ਇਕ ਅਣ-ਸੁਲਝੀ ਗੁਥੀ ਬਣੀ ਪਈ ਹੈ । ਵਿਗਿਆਨਕ ਚੇਤੰਨਤਾ ਜੀਵਨ ਦੇ ਬਹੁ-ਪੱਖੀ ਮੰਡਲ ਤੇ ਹਾਵੀ ਹੋ ਕੇ ਹਰ ਵਾਦ ਨੂੰ ਜੀਵਨ ਦੀ ਸੁਰੱਖਿਆ ਸਥਿਤੀ ਵਿਚ ਇਉਂ ਬੰਨ੍ਹ ਕੇ ਪੇਸ਼ ਕਰਦੀ ਹੈ ਕਿ ਉਸ ਦੀ ਨਿਆਇਵਾਦੀ ਉਸਾਰੀ ਮਨੁਖ ਦੀ ਬਿਰਤੀ ਨੂੰ ਟੁੰਬਦੀ ਹੈ । ਹਰ ਵਾਦ ਦਾ ਇਹੀ ਹਾਲ a. । ਅਜੋਕੇ ਜੀਵਨ ਵਿਚ ਵਿਚਰਦਾ ਹਰ ਵਾਦ ਵਿਗਿਆਨਕ ਸਥਿਤੀਆਂ ਤੇ ਆਧਾਰਿਤ ਹੈ ! ਪੂੰਜੀਵਾਦੀ ਸਾਮਾਜਿਕ ਪ੍ਰਕਰਣ ਵਿਚ ਵਿਚਰਦੇ ਇਨ੍ਹਾਂ ਵਾਦਾਂ ਪਾਸੋਂ ਇਹ ਆਸ ਵੀ ਨਹੀਂ ਰਖੀ ਜਾ ਸਕਦੀ ਕਿ ਇਹ ਸਾਰੇ ਦੇ ਸਾਰੇ ਜ਼ਿੰਦਗੀਕਲਿਆਣ ਕਲਿਆਣ ਸਮੁਚੇ ਰੂਪ ਵਿਚ ਚਾਹੁਣ ਵਾਲੇ ਹੋ ਸਕਦੇ ਹਨ । ਸੋ ਅਜੋਕੇ ਜੀਵਨ ਪੂਕਰਣ ਵਿਚ ਵਾਦ ਵਿਚੋਂ ਜੀਵਨ ਹਿਤੈਸ਼ੀ ਵਾਦ ਪਛਾਨਣ ਵਾਲਾ ਮਸਲਾ। ਲਤਾ ਜਦਿਲ ਹੈ । ਇਸ ਨੂੰ ਸਾਧਣ ਲਈ ਅਜੋਕੀ ਸਾਮਾਜਿਕ ਸਥਿਤੀ ਦਾ ਪਦਾਰਥਕ ਪਹਿਲ ਤੋਂ ਵਿਸ਼ਲੇਸ਼ਣ ਕੀਤਾ ਜਾਣਾ ਜ਼ਰੂਰੀ ਹੈ । ਇਹ ਦ੍ਰਿਸ਼ਟੀ ਧਾਰਨ ਕਰਨ ਨਾਲ ਇਹ ਨਤੀਜਾ ਪ੍ਰਤਖ ਨਿਕਲ ਆਉਂਦਾ ਹੈ ਕਿ ਅਜੋਕੀ ਵਿਗਿਆਨਿਕ ਸਥਿਤੀ ਦਾ ਵਿਕਾਸ ਵੀ ਪੂੰਜੀਪਤੀ ਅਜਾਰਾਦਾਰੀ ਦੇ ਅਧੀਨ ਹੀ ਹੋਇਆ ਹੈ ਅਤੇ ਜਿਵੇਂ • ਕੀਵਨ ਦਾ ਪਦਾਰਥਕ ਸੰਘਰਸ਼ ਜੀਵਨ ਵਾਸਤਵਿਕਤਾ ਨੂੰ ਆਪਣੇ ਆਪ hRਘੜਾਂਦਾ ਹੈ ਤਿਵੇਂ ਤਿਵੇਂ ਉਪਰਲੀਆਂ ਸ਼੍ਰੇਣੀਆਂ ਪਦਾਰਥਕ ਅਬਾਤੇ amrਨਕ ਚੇਤੰਨਤਾ ਨੂੰ ਆਪਣੇ ਹਿਤਾਂ ਦੀ ਰਾਖੀ ਲਈ ਵਡਦੀਆਂ ਹਨ evਰਕਤ ਵਿਚਾਰ ਦਾ ਫਲ ਰੂਪ ਅਜੋਕੀ ਨਵੀਨ ਸਾਂਸਕ੍ਰਿਤਿਕ ਸਥਿਤੀ ਦਾ