ਪੰਨਾ:Alochana Magazine June 1960.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਧਾਰ ਯੰਤਰਾਤਮਕ ਪਦਾਰਥਵਾਦ ਹੀ ਹੈ ਅਤੇ ਨਵੀਨਤਾ ਦਾ ਭੁਲੇਖਾ ਪਾਣ ਵਾਲੇ ਵਾਦ ਦਾ ਸਾਰਾ ਯਤਨ ਇਹ ਹੁੰਦਾ ਹੈ ਕਿ ਕਿਸੇ ਤਰ੍ਹਾਂ ਅਧਿਆਤਮਕ ਅਰਥਾਤ ਆਦਰਸ਼ਵਾਦੀ ਮਰਯਾਦਾ ਨੂੰ ਵਿਗਿਆਨਕ ਪ੍ਰਭਾਵ ਵਿਚ ਵਲੇਟ ਜੀਉਂਦਾ ਰਖਿਆ ਜਾ ਸਕੇ । ਅਜੋਕੇ ਵਿਗਿਆਨਕ ਜਗ ਦੀ ਬਹੁਰੰਗੀ ਸਥਿਤੀ ਵਿਚੋਂ ਉਘੜਦੇ ਭਿੰਨ ਭਿੰਨ ਵਾਦ ਬਹੁਤ ਕਰ ਕੇ ਇਸੇ ਪ੍ਰਕਾਰ ਦੀ ਮਕਾਨਕੀ ਪਦਾਰਥਕਤਾ ਦਾ ਫਲ ਰੂਪ ਹੀ ਸਾਹਮਣੇ ਆਏ ਹਨ ਅਤੇ ਅਜ ਤੀਕ ਵੀ ਆ ਰਹੇ ਹਨ ਅਤੇ ਇਹੀ ਕਾਰਣ ਹੈ ਕਿ ਅਜੋਕੀ ਜ਼ਿੰਦਗੀ ਜਟਿਲ ਤੇ ਪੇਚਦਾਰ ਸਥਿਤੀ ਦਾ ਸਾਹਮਣਾ ਕਰ ਰਹੀ ਹੈ । ਵਿਅਕਤੀਵਾਦ, ਉਦਾਰਚਿਤ ਮਾਨਵ-ਵਾਦ, ਮਨੋਵਿਗਿਆਨ ਵਾਦ ਆਦਿ ਨਾਲ ਸੰਬੰਧਿਤ ਭਿੰਨ ਭਿੰਨ ਵਿਚਾਰ-ਪਧਤੀਆਂ ਦੇ ਰੂਪ ਵਿਚ ਸਾਹਮਣੇ ਆਏ ਵਾਦ ਆਪਣੇ ਵਿਚਲੀ ਪਦਾਰਥਕਤਾ ਦੇ ਵਿਸ਼ਲੇਸ਼ਣ ਕਰਨ ਤੇ ਸੰਸਾਰ ਤੇ ਪਦਾਰਥ ਵਿਰੋਧੀ ਹੋ ਨਿਬੜਦੇ ਹਨ | ਅਜਿਹੇ ਯਤਨ ਜੋ ਵਰਤਮਾਨ ਚੇਤੰਨਤਾ ਨੂੰ ਅਤੀਤ ਤੋਂ ਕੁਰਬਾਨ ਕਰਨ ਵਾਲੇ ਹਨ ਉਪਰੋਕਤ ਸ਼੍ਰੇਣੀਆਂ ਦੇ ਸਮੁਚੇ ਜੀਵਨ ਨੂੰ ਗੁਲਾਮ ਬਣਾਈ ਰੱਖਣ ਦੇ ਮਨਸੂਬਿਆਂ ਦਾ ਤਤੁ ਫਲ ਹਨ । ਇਹ ਯਤਨ ਇਥੋਂ ਤੀਕ ਵਧ ਗਏ ਹਨ ਕਿ ਸਮੁਚੀ ਸੰਸਾਰਕ ਜ਼ਿੰਦਗੀ ਨੂੰ ਇਕ ਪਲ ਤਬਾਹ ਕਰਾ ਦੇਣ ਵਾਲੇ ਦਾਨਵੀ ਰੂਪ ਧਾਰਨ ਕਰ ਗਏ ਹਨ | ਸਮੁਚੇ ਸੰਸਾਰ ਜੀਵਨ ਲਈ ਇਹ ਸਥਿਤੀ ਇਕ ਸੰਕਟ ਤੇ ਕਲੇਸ਼ ਦੀ ਘੜੀ ਬਣੀ ਹੋਈ ਹੈ । ਅਜਿਹੇ ਹਾਲਾਤ ਵਿਚ ਮਨੁਖ ਬਹੁਤ ਵਾਰੀ ਅਜੋਕੇ ਮਾਨਵ ਦੀ ਬਹੁ-ਬਿਧ ਰੰਗਲੀ ਵਿਗਿਆਨਕ ਚੇਤੰਨਤਾ ਨੂੰ ਹੀ ਨਿਸ਼ੇਧਾਤਮਕ ਦ੍ਰਿਸ਼ਟੀ ਤੋਂ ਵੇਖਣ ਲਗ ਪੈਂਦਾ ਹੈ ਅਤੇ ਆਪਣੇ ਮਾਨਸਿਕ ਕਲੇਸ਼ ਨੂੰ ਸੰਤੁਸ਼ਟ ਕਰਨ ਲਈ ਪੁਰਾਣੀਆਂ ਰੁਚੀਆਂ ਵਾਲੇ ਵਾਦਾਂ ਦੀ ਓਟ ਲੈਣ ਲਈ ਮਜਬੂਰ ਹੋ ਜਾਂਦਾ ਹੈ । ਇਸ ਵਿਚ ਸੰਦੇਹ ਨਹੀਂ ਕਿ ਅਜੋਕੀ ਮਾਨਵ-ਜੀਵਨ ਵਿਗਿਆਨਕ ਚੇਤੰਨਤਾ ਨਾਲ ਮਾਲਾਮਾਲ ਹੈ ਪਰ ਅਜੋਕੇ ਜੀਵਨ ਵਿਚਲਾ ਸ਼ੇਣੀ ਸੰਘਰਸ਼, ਆਰਥਕ ਤੌਰ ਤੇ ਧਨਵਾਨ ਸ਼੍ਰੇਣੀਆਂ ਵਲੋਂ ਕਈ ਵਾਰੀ ਅਜਿਹੇ ਪ੍ਰਭਾਵ ਪੈਦਾ ਕਰ ਦੇਂਦਾ ਹੈ ਕਿ ਜ਼ਿੰਦਗੀ ਦਾ ਭਵਿਖ ਘਸਮੈਲਾ ਘਸਮੈਲਾ ਦਿਸਣ ਲਗ ਪੈਂਦਾ ਹੈ ਅਤੇ ਮਨੁਖ ਸਾਹਮਣੇ ਅਨਿਸਚਿਤਤਾ ਆਤਮਿਕਤਾ ਦਾ ਧੁੰਦ ਪਸਰ ਜਾਂਦਾ ਹੈ । ਪਰ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਹ ਅਜੋਕੀ ਅਨਿਸ਼ਚਿਤਤਾ ਮਧ-ਕਾਲੀਨ ਮਾਨਵ ਬੁਧ ਬਲ ਹੀਨ ਦੁਰਬਲਤਾ ਦੀ ਲਖਾਇਕ ਨਹੀਂ ਸਗੋਂ ਇਸ ਵਿਚਲੀ ਸਮਸਿਆ ਅਜੋਕੀ ਸਾਮਾਜਿਕ ਜ਼ਿੰਦਗੀ ਦੀ ਬਹੁ-ਪਖੀ ਚੇਤੰਨਤਾ ਨਾਲ ਸੰਯੁਕਤ ਹੈ । ਇਸ ਮਰਮ ਨੂੰ ਸਮਝਣ ਲਈ Hymn Levy ਦੀਆਂ ਇਹ ਸਤਰਾਂ ਧਿਆਨ ਯੋਗ ਹਨ :- "The old terror of thunder storm has vanished. It is no longer the voice of super natural. Science has removed