ਪੰਨਾ:Alochana Magazine March 1958.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰਿਸ ਸ਼ਾਹ ਨ ਥਾਉਂ ਦਮ ਮਾਰਨੇ ਦੀ
ਚਾਰ ਚਸ਼ਮਾਂ ਦੀ ਜਦੋਂ ਘਮਸਾਨ ਹੋਈ।"

ਪਹਿਲੀ ਮਿਲਣੀ ਤੋਂ ਪਿਛੋਂ ਦਮੋਦਰ ਤੇ ਵਾਰਿਸ ਦੋਵੇਂ ਹੀਰ ਤੇ ਰਾਂਝੇ ਦੀਆਂ ਪ੍ਰੇਮ-ਪੀਂਘਾਂ ਨੂੰ ਇਕਦਮ ਅਰਸ਼ ਤੇ ਚਾੜ ਦੇਦੇ ਹਨ। ਦੋਹਾਂ ਦਾ ਪ੍ਰੇਮਨਾਟ ਝੰਗ ਵਿਚ ਹੀਰ ਦੇ ਪਿਉ ਦੇ ਘਰ ਵਿਚ ਜਾਂ ਬੇਲੇ ਵਿਚ ਖੇਡਿਆ ਜਾਣਾ ਅਰੰਭ ਹੁੰਦਾ ਹੈ। ਇਸ ਝਾਕੀ ਦੇ ਮੁਖ ਪਾਤਰ ਹੀਰ, ਰਾਂਝਾ, ਚੂਚਕ, ਕੁੰਦੀ ਤੇ ਕੈਦੋਂ ਹਨ। ਦਮੋਦਰ ਅਨੁਸਾਰ ਹੀਰ ਪਹਿਲੇ ਦਿਨ ਹੀ ਪਿਉਦੇ ਘਰ ਵਿਚ ਰਾਂਝੇ ਦੀ ਘਰ ਵਾਲੀ ਦਾ ਪਾਰਵ ਅਦਾ ਕਰਨ ਲਗ ਪੈਂਦਾ ਹੈ। ਸ਼ਾਇਰ ਦੀ ਇਸ ਕਾਹਲ ਵਿਚ ਅਸੁਭਾਵਿਕਤਾ ਨਜ਼ਰੀਂ ਪੈਂਦੀ ਹੈ:-

"ਅੱਗੇ ਹੀਰ ਨੇ ਚੂਰੀ ਕੁੱਟੀ, ਉਤੇ ਖੰਡ ਰਲਾਈ।
ਰੱਤਾ ਪਲੰਘ ਵਿਛਾਇਆ ਛੋਹਿਰ, ਘੱਤ ਸੁਪੈਦ ਤੁਲਾਈ।
ਘਿਉ ਮੈਦਾ ਤੇ ਸ਼ਕਰ ਰੋਟੀ, ਦੁੱਧ ਮਲਾਈ ਪਾਈ।
ਪੱਖਾ ਲੈਕਰ ਹੱਥ ਖਲੋਤੀ, ਰਾਂਝੇ ਨੂੰ ਖਲਵਾਈ।

ਇਸ ਤੋਂ ਪਿਛੋਂ ਹੀਰ ਰਾਂਝੇ ਨੂੰ ਬਾਪ ਦੇ ਮੰਗੂ ਦਾ ਚਾਕ ਰਖਵਾ ਲੈਂਦੀ ਹੈ। ਰਾਂਝਾ ਜੋ ਪੰਜਾਂ ਪੀਰਾਂ ਦੀ ਥਾਪਨ ਨਾਲ ਨਿਵਾਜਿਆ ਹੋਇਆ ਹੈ, ਕਦਮ ਕਦਮ ਤੇ ਮੋਹਜਜ਼ਾ ਵਿਖਾਉਂਦਾ ਹੈ ਜਿਸ ਕਾਰਣ ਸਾਰਾ ਝੰਗ ਰਾਂਝੇ ਦਾ ਤਾਬਿਆਦਾਰ ਹੋ ਜਾਂਦਾ ਹੈ। ਰਾਂਝਾ ਦੁੱਧ ਪੀ ਕੇ ਦਸ ਦੇਂਦਾ ਹੈ ਕਿ ਇਹ ਤੂਈ ਮੱਝ ਦਾ ਦੁੱਧ ਹੈ ਅਤੇ ਮੁੜ ਕਿਸੇ ਹੋਰ ਮੱਝ ਦਾ ਦੁੱਧ ਪੀ ਕੇ ਉਸ ਦਾ ਰੱਤਾ ਰੰਗ ਤੇ ਮੱਥੇ ਫੁੱਲੀ ਦਸ ਦੇਂਦਾ ਹੈ। ਉਸ ਦੀਆਂ ਚਾਰੀਆਂ ਮੱਝਾਂ ਚੁਆਈ ਵੇਲੇ ਭਾੜਾ ਮੰਗਣੋ ਹਟ ਜਾਂਦੀਆਂ ਹਨ, ਬਗੈਰ ਕੱਟੀ ਛੱਡੇ ਤੋਂ ਮਿਲਣ ਲਗ ਪੈਂਦੀਆਂ ਹਨ ਅਤੇ ਖੱਟੜ; ਸੀਲ ਬਣ ਜਾਂਦੀਆਂ ਹਨ। ਜਦੋਂ ਝੰਗ ਦੇ ਬਾਕੀ ਚਾਕ ਈਰਖਾ ਨਾਲ ਰਾਂਝੇ ਨੂੰ ਮਾਰਨ ਦਾ ਮਤਾ ਪਕਾਉਂਦੇ ਹਨ ਤਾਂ ਪੰਜਾਂ ਪੀਰਾਂ ਦੇ ਭੇਜੇ ਕਾਲੇ ਘੋੜੇ ਤੇ ਕਾਲੇ ਜੋੜੇ ਵਿਖਾਈ ਦੇ ਕੇ ਉਨ੍ਹਾਂ ਨੂੰ ਭੈ-ਭੀਤ ਕਰ ਦੇਦੇ ਹਨ। ਇਸ ਤਰ੍ਹਾਂ ਰਾਂਝਾ ਝੰਗ ਦੇ ਵਾਤਾਵਰਣ ਤੇ ਛਾ ਜਾਂਦਾ ਹੈ। ਦੂਜੇ ਬੰਨੇ ਉਸ ਦੀ ਤੇ ਹੀਰ ਦੀ ਯਾਰੀ ਦੀ ਚਰਚਾ ਘਰ ਘਰ ਛਿੜ ਪੈਂਦੀ ਹੈ। ਸਰੀਕਣੀਆਂ ਮਾਂ ਨੂੰ ਮਿਹਣੇ ਮਾਰਦੀਆਂ ਹਨ। ਚੂਚਕ ਦਾ ਵੱਡਾ ਭਾਈ ਕੈਦੇ ਛੋਟੇ ਭਰਾ ਤੇ ਲਾਹਣਤਾਂ ਪਾਉਂਦਾ ਹੇ:-

“ਫਿੱਟ ਅਜੇਹੀਆਂ ਨਾਰੀ ਲੋਕੋ, ਮੈਂ ਇਹੁ ਛੋਹਰ ਜਾਈ।
ਏਹ ਡਿੱਠਾ ਤੋਂ ਇਹ ਸੁਣਿਆ, ਤੇਰੇ ਸੱਤ ਚੱਟੇ ਸਰ ਛਾਈ।”

ਚੂਚਕ ਆਪਣੇ ਭਰਾ ਨੂੰ ਹਕੀਕਤ ਜਾਨਣ ਲਈ ਬਲੇ ਵਿਚ ਭੇਜਦਾ ਹੈ ਅਤੇ ਕੇਦੇ ਰਾਂਝੇ ਪਾਸੋਂ ਚੂਰੀ ਲਇਆ ਕੇ ਸਿਆਲਾਂ ਨੂੰ ਵਿਖਾਉਂਦਾ ਹੈ। ਇਸ ਗੱਲ ਨਾਲ,