ਪੰਨਾ:Alochana Magazine March 1958.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਰਿਸ ਨੇ ਇਸ ਸਮੇਂ ਤਖ਼ਤ ਹਜ਼ਾਰੇ ਤੋਂ ਰਾਂਝੇ ਦੀਆਂ ਭਰਜਾਈਆਂ ਵਲੋਂ ਰਾਂਝੇ ਤੇ ਹੀਰ ਦੇ ਨਾਂ ਖ਼ਤਾਂ ਦਾ ਤਾਂਤਾ ਬੰਨ੍ਹ ਦਿੱਤਾ ਹੈ। ਉਹ ਰਾਂਝੇ ਨੂੰ ਵਾਪਸ ਆਉਣ ਤੇ ਹੀਰ ਨੂੰ ਵਾਪਸ ਭੇਜਣ ਲਈ ਲਿਖਦੀਆਂ ਹਨ ਪਰ ਇਹ ਦੋਵੇਂ ਉਨ੍ਹਾਂ ਨੂੰ ਜਵਾਬ ਦੇ ਕੇ ਆਪਣੇ ਸਿਦਕ ਵਿਚ ਪਰਪੱਕ ਹੁੰਦੇ ਵਿਖਾਏ ਗਏ ਹਨ। ਆਖਰੀ ਖ਼ਤ ਦੀਆਂ ਕੁੱਝ ਕੁ ਸਤਰਾਂ ਪੇਸ਼ ਹਨ:-

"ਤੁਸੀਂ ਇਸ ਦੇ ਖ਼ਿਆਲ ਨ ਪਵ ਅੜੀਓ,
ਨਹੀਂ ਘਟ ਕੁਝ ਇਸ ਪਿਆਰ ਉਤੋਂ।

ਨੀ ਮੈਂ ਜਿਉਂਦੀ ਇਸ ਬਿਨ ਰਹਾਂ ਕੀਕੂੰ,
ਘੋਲ ਘੋਲ ਘਤੀ ਰਾਂਝੇ ਯਾਰ ਉਤੋਂ।

ਝੱਲਾਂ ਬੇਲਿਆਂ ਵਿਚ ਇਹ ਫਿਰੇ ਭੌੌਂਦਾ,
ਸਿਰ ਵੇਚਦਾਂ ਮੈਂ ਗੁਨਹਗਾਰ ਉਤੋਂ।

ਮੇਰੇ ਵਾਸਤੇ ਕਾਰ ਕਮਾਉਂਦਾ ਈ,
ਮੇਰੀ ਜਿੰਦ ਘੋਲੀ ਇਹਦੀ ਕਾਰ ਉਤੇ।"

ਇਹ ਅੜੌਨੀ ਖੋਲ੍ਹਣ ਲਈ ਵਾਰਿਸ ਸ਼ਾਹ ਨੇ ਚੂਚਕ ਨੂੰ ਭਰਾਵਾਂ ਨਾਲ ਸਲਾਹ ਨਾਲ ਸਲਾਹ ਕਰਦਿਆਂ ਵਿਖਾਇਆ ਹੈ ਕਿ ਉਹ ਜੱਗ ਦੀ ਭੰਡੀ ਤੋਂ ਕਿਵੇਂ ਬਚੇ? ਚੂੂਚਕ ਨੇ ਸਿਆਲਾਂ ਪਾਸ ਇਹ ਵੀ ਸਲਾਹ ਰੱਖੀ ਹੈ ਕਿ ਹੀਰ ਦਾ ਵਿਆਹ ਚਾਕ ਨਾਲ ਹੀ ਕਰ ਦਿੱਤਾ ਜਾਏ ਪਰ ਸਿਆਲਾਂ ਦੀ ਅੜੀ ਨੇ ਇਸ ਰਾਏ ਨੂੰ ਸਿਰੇ ਨਾ ਚੜ੍ਹਨ ਦਿੱਤਾ ਅਤੇ ਖੇੜਿਆਂ ਦੇ ਸਾਕ ਕਰਨ ਲਈ ਨਾਈ ਭੇਜ ਦਿਤਾ ਜਾਂਦਾ ਹੈ। ਇਉਂਂ ਮਿਲੇ ਹਾਣੀਆਂ ਦੇ ਵਿਛੋੜੇ ਦੇ ਦਿਨ ਨੇੜੇ ਢੁੁਕਣ ਲੱਗੇ।

ਗੁੰਝਲ ਦਾ ਪੀਢੀ ਹੋਣਾ

ਦਮੋਦਰ ਨੇ ਹੀਰ ਦੇ ਵਿਆਹ ਦੀ ਸਲਾਹ ਚੂਚਕ ਤੇ ਕੁੰਦੀ ਦੇ ਦਰਮਿਆਨ ਹੋਈ ਦਰਸਾਈ ਸੀ, ਇਸ ਲਈ ਇਸ ਝਾਕੀ ਦਾ ਅਰੰਭ ਮਾਂ ਤੇ ਹੀਰ ਦੇ ਤਿੱਖੇ ਸਵਾਲ-ਜਵਾਬ ਨਲ ਹੁੰਦਾ ਹੈ। ਹੀਰ ਨੇ ਆਪਣੀ ਕੁੜਮਾਈ ਤੋਂ ਇਨਕਾਰ ਕੀਤਾ ਉਸ ਨੇ ਰਾਂਝੇ ਦੇ ਮੇਲ ਨੂੰ ਅਜ਼ਲੀ ਕਹਿਕੇ ਮਨੁੱਖਾਂ ਦੇ ਕੀਤੇ ਗੰਢ-ਚਿਤ੍ਰਾਵੇ ਨੂੰ ਠੁਕਰਾਇਆ ਹੈ:-

"ਪਾਣੀ ਢੁੁਲ ਮਿਲਿਆ ਪਾਣੀ ਨੂੰ, ਬਾਕੀ ਹੀ ਨਾ ਕਾਈ।
ਸੁਣ ਅੰਬੜ ਇਹ ਗਲ ਸਰਾਵੀ, ਮੈਂਡੀ ਕੀਤੀ ਕੇ ਕੁੜਮਾਈ।"

ਜਦੋਂ ਵਿਆਹ ਨਿਸ਼ਚਿਤ ਕਰ ਦਿਤਾ ਜਾਂਦਾ ਹੈ ਤਾਂ ਹੀਰ ਰਾਂਝੇ ਨੂੰ ਕਾਮਲ ਮੁਰਸ਼ਦ ਸਮਝ ਕੇ ਉਸ ਨੂੰ ਨਵੇਂ ਇਮਤਿਹਾਨ ਵਿਚੋਂ ਕੱਢਣ ਲਈ ਤਰਲੇ

੧੨