ਪੰਨਾ:Alochana Magazine March 1958.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਕਮ ਮਾਉਂ ਤੇ ਬਾਪ ਦਾ ਮੰਨ ਲੈਣਾ,
ਇਹੋ ਰਾਹ ਤਰੀਕ ਦਾ ਜ਼ੋਰ ਹੈ ਨੀਂ।

ਜਿਨ੍ਹਾਂ ਨ ਮੰਨਿਆ ਪਛਤਾ ਰੋਸਨ,
ਪੈਰ ਵੇਖ ਕੇ ਝੂਰਦਾ ਮੇਰ ਹੈ ਨੀਂ।

ਜੋ ਕੁਝ ਮਾਈਂਂ ਤੇ ਬਾਪ ਤੇ ਅਸੀਂ ਕਰੀਏ,
ਉਥੇ ਤੁਧ ਦਾ ਕੁਝ ਨਾ ਜ਼ੋਰ ਹੈ ਨੀਂ।

ਝਾਕੀ ਦਾ ਅੰਤ ਦਮੋਦਰ ਤੇ ਵਾਰਿਸ ਦਾ ਕੁਝ ਕੁ ਮਿਲਦਾ ਹੈ। ਹੀਰ ਦੀ ਡੋਲੀ ਤੇ ਜਹੇਜ਼ ਵਿਚ ਦਿੱਤੀਆਂ ਮੱਝਾਂ ਉਨਾ ਚਿਰ ਝੰਗ ਵਿਚੋਂ ਨਹੀਂ ਤੁਰਦੀਆਂ ਜਿੰਨਾ ਚਿਰ ਸਿਆਲਾਂ ਨੇ ਰਾਂਝੇ ਨੂੰ ਮਿੰਨਤ ਕਰਕੇ ਟੰਮਕ ਚੁਕ ਕੇ ਮੂਹਰੇ ਤੁਰਨ ਲਈ ਮਨਾ ਨਹੀਂ ਲਇਆ। ਰੰਗ ਪੁਰ ਪੁੱਜ ਕੇ ਹੀਰ ਹੌਸਲਾ ਹਾਰ ਬੈਠੀ ਅਤੇ ਨਿਮੋਝੂਣ ਹੋ ਕੇ ਰਾਂਝੇ ਨੂੰ ਇਸ਼ਕ ਦੀ ਹਾਰ ਜਤਾਉਣ ਲੱਗੀ:

"ਲੈ ਵੇ ਰਾਂਝਿਆ ਵਾਹ ਮੈਂ ਲਾ ਬੱਕੀ,
ਸਾਡੇ ਵੱਸ ਬੀਂਂ ਗੱਲ ਬੇ-ਵੱਸ ਹੋਈ।

ਕਾਜ਼ੀ ਮਾਪਿਆਂ ਜ਼ਾਲਮਾਂ ਬੰਨ੍ਹ ਤੇਰੀ,
ਸਾਡੀ ਤੈੈਂਡਰੀ ਦੋਸਤੀ ਬਸ ਹੋਈ।

ਪਰ ਵਾਰਿਸ ਦਾ ਰਾਂਝਾ, ਦਮੋਦਰ ਦੇ ਰਾਂਝੇ ਵਾਂਝ ਡਰੂ ਤੇ ਢਹਿੰਦੀਆਂ ਕਲਾਂ ਵਾਲਾ ਜਣਾ ਨਹੀਂ। ਰਾਂਝਾ ਆਸ਼ਾਵਾਦੀ ਹੈ ਅਤੇ ਨਿਰਾਸ਼ਾ ਨੂੰ ਲਵੇ ਨਹੀਂ ਲਗਣ ਦੇਂਦਾ। ਉਹ ‘ਬੱਸ’ ਦਾ ਸ਼ਬਦ ਮੂੰਹੋਂ ਕੱਢਣਾ ਭੈੜਾ ਸਮਝਦਾ ਹੈ ਅਤੇ ਕੀਤੇ ਬਚਨਾਂ ਨੂੰ ਸਿਰੇ ਚਾੜ੍ਹਨ ਵਿਚ ਹੀ ਮਰਦਊਪਣ ਸਮਝਦਾ ਹੈ:

"ਜੇ ਕੁਝ ਵਿਚ ਰਜਾਏ ਦੇ ਲਿਖ ਚੁੱਕਾ,
ਮੂਹੋਂ ਬੱਸ ਨਾ ਆਖੀਏ ਭੇੜੀਏ ਨੀ।

ਜੇ ਨਾਂ ਉਤਰੀਏ ਯਾਰ ਦੇ ਨਾਲ ਪੂਰੇ,
ਐਡੇ ਪਿਟਨੇ ਨਾ ਸਹੇੜੀਏ ਨੀ।"

ਆਖਰ ਹੀਰ ਵੀ ਦਿਲ ਧਰਦੀ ਹੈ ਅਤੇ ਰਾਂਝੇ ਦੀ ਅਜ਼ਮਤ ਤੇ ਭਰੋਸਾ ਰਖ ਕੇ ਉਸ ਦੇ ਨਵੇਂ ਦਾਅ ਦੀ ਉਡੀਕ ਵਿਚ ਬਿਰਹੋਂ ਦੀ ਤੜਪ ਨੂੰ ਹੰਢਾਉਂਦੀ ਹੈ।

ਮੋੜਾ ਤੇ ਮੁੜ ਮੇਲ

ਇਹ ਹੀਰ ਕਾਵਿ ਦੀ ਅੰਤਿਮ ਝਾਕੀ ਹੈ ਅਤੇ ਸਭ ਨਾਲੋਂ ਲੰਮੀ ਹੈ। ਦਮੋਦਰ ਅਨੁਸਾਰ ਇਹ ਰੰਗਪੁਰ, ਝੰਗ, ਤਖ਼ਤ ਹਜ਼ਾਰਾ, ਸਿੱਧ ਬਗਾਈ ਦਾ ਟਿੱਲਾ ਤੇ ਕੋਟ ਕਬੂਲ ਅਰਥਾਤ ਪੰਜਾਂ ਥਾਵਾਂ ਤੇ ਖੇਡੀ ਗਈ ਹੈ। ਇਸ ਵਿਚ ਸਭ ਤੋਂ ਵਧ ਪਾਤਰਾਂ

੧੬