ਪੰਨਾ:Alochana Magazine March 1958.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਰੇ ਨਹੀਂ ਪਰ ਜੀਵੇ ਫਿਰ ਫਿਰ,
ਸੁਲਕ ਸੁਲਕ ਬੁੱਝ ਜਾਈਂ।"

ਇਹ ਸੁਣ ਕੇ ਰਾਂਝਾ ਝਟ ਜੋਗ ਲੈਣ ਵਾਸਤੇ ਟਿੱਲੇ ਨੂੰ ਚੜ੍ਹ ਪਟਿੱਆ। ਉਸ ਨੇ ਜੋਗ ਦੀਆਂ ਕਰੜੀਆਂ ਸ਼ਰਤਾਂ ਮੰਗ ਖਾਣਾ ਤੇ ਸੱਥਰ ਸੌਣਾ ਖੁਸ਼ੀ ਨਾਲ ਮੰਨੀਆਂ, ਭਗਵਾਂ ਵੇਸ਼, ਮੱਥੇ ਵਿਭੂਤ, ਕੰਨੀਂ ਮੁੰਦਰਾਂ ਸਜਾ ਕੇ ਰਾਂਝਾ ਮੁੜ ਝੰਗ ਸਿਆਲੀੰ ਆ ਪੁੱਜਾ। ਝੰਗ ਦੀਆਂ ਕੁੜੀਆਂ ਨੇ ਰਾਂਝੇ ਨੂੰ ਸਿਆਣ ਲਇਆ ਅਤੇ ਹੀਰ ਵੀ ਪੀੜ ਨਾਲ ਦਰਦ ਰੰਝਾਣੀਆਂ ਹੋ ਉਠੀਆਂ:

"ਚਲ ਚਲਾਇ ਅਸਾਨੂੰ ਨਾਲੇ,
ਅਸੀਂ ਹੁਣ ਰਹਿੰਦੀਆਂ ਨਾਹੀਂ।

ਜੇਹੀ ਆਪਣੀ ਪੀੜ ਸਿਵਾਣੇ,
ਸਾਡੀ ਵੀ ਜਾਣ ਤਿਵਾਹੀਂ।"

ਝੰਗ ਤੋਂ ਰਾਂਝਾ ਰੰਗਪੁਰ ਪੁੱਜਾ। ਦਮੋਦਰ ਨੇ ਉਸ ਦੀ ਪਹਿਲੀ ਮੁਲਾਕਾਤ ਸਹਿਤੀ ਨਾਲ ਹੀ ਕਰਾਈ ਹੈ। ਸਹਿਤੀ ਨੇ ਰਾਂਝੇ ਨੂੰ ਖਲ੍ਹੇ ਸ਼ਬਦਾਂ ਵਿਚ ਕਹਿ ਸੁਣਾਇਆ ਕਿ ਮੈਂ ਤੁਹਾਡੀ ਲੱਜਾ ਰਖਣ ਲਈ ਪੇਕਿਆਂ ਦੀ ਨੌਂ ਸੌ ਪੱਗ ਨੂੰ ਲੀਕ ਲਾਉਣੀ ਸਵੀਕਾਰ ਕੀਤੀ ਹੈ:

ਸੁਣ ਵੇ ਧੀਦੋ ਲੱਜ ਤੁਸਾਂ ਦੀ,
ਜਾਂ ਮੈਂ ਗਲ ਵਿਚ ਪਾਈ।

ਨਂ ਸੌ ਪੱਗ ਪਿਕਾਇਣ ਸੰਦੀ,
ਵੇਖੋ ਮਹੀਂ ਲਜਾਈ।

ਮੁੜ ਵਿਛੜੇ ਬੇਲੀਆਂ ਦੀ ਮੁਲਾਕਾਤ ਹੋਈ। ਪਹਿਲਾਂ ਅਣ-ਸਿਆਣੇ ਵੇਸ ਵਿਚ ਇਕ ਦੂਜੇ ਨੂੰ ਤਾਹਨੇ ਮਿਹਣੇ ਦੇਂਦੇ ਹਨ ਪਰ ਫਿਰ ਹੀਰ ਛੁਪੇ ਦਰਦ ਨੂੰ ਖੋਲ੍ਹ ਵਿਖਾਉਂਦੀ ਹੈ:

"‘ਰੋਵੇ ਰੱਤ ਭਰ ਹੰਝੂ ਚਸ਼ਮਾਂ,
ਦੁਖ ਫੁਲੇਂਦੀ ਤਾਈਂ।

ਅੰਬਰ ਕਾਲਾ ਇਤ ਵਿਧ ਹੋਇਆ,
ਅਸਾਂ ਦਰਦ ਮੰਦਾਂ ਦੀਆਂ ਆਹੀਂ।

ਤਾਰੇ ਚਿਣਗਾਂ ਜੁੱਸੇ ਵਿਚੋਂ,
ਅੰਬਰ ਗਈਆਂ ਤਦਾਹੀਂ।

ਆਖ ਦਮੋਦਰ ਦੋਵੇਂ ਰੋਵਣ,
ਵੈਰਾਗ ਠਮੀਂਦਾ ਨਹੀਂ।"

੧੮