ਪੰਨਾ:Alochana Magazine March 1958.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾੜੀਂਂ ਮੂੰਹ ਕੁਲ ਖੇੜਆਂ ਦਾ,
ਜਵਾਬ ਹਜ਼ੂਰ ਸੁਣੈਦਾ।

ਫਿਟੇ ਮੂੰਹ ਕੁਲ ਜ਼ਾਤ ਖੇੜਿਆਂ ਦੀ,
ਮੇਰੇ ਰਾਂਝਣ ਨਾਲ ਭਿੜੈਂਂਦਾ।"

ਲੜਾਈ ਪਿਛੋਂ ਨਾਹੜ ਤੇ ਖੇੜੇ ਕੋਟ ਕਬੂਲੇ ਨਿਆਂ ਵਾਂਸਤੇ ਜਾਣਾ ਮੰਨ ਜਾਂਦੇ ਹਨ ਅਤੇ ਕਾਜ਼ੀ ਦੇ ਸਾਹਮਣੇ ਨਾਹੜ ਸਾਰੀ ਹਕੀਕਤ ਦਸਦੇ ਹਨ। ਅਲੀ ਆਪਣੀ ਫ਼ਰਿਆਦ ਸੁਣਾਉਂਦਾ ਹੈ। ਇਥੇ ਸਿਦਕਵਾਨ ਤੇ ਗੁਣੀ ਗਹੀਰ ਹੀਰ ਕਾਜ਼ੀ ਨਾਲ ਡੱਟਵੀਂ ਬਹਿਸ ਕਰਦੀ ਹੈ ਅੰਤ ਵਿਚ ਕਾਜੀ ਆਪਣਾ ਫ਼ੈਸਲਾ ਖੇੜਿਆਂ ਦੇ ਹੱਕ ਵਿਚ ਦੇਂਦਾ ਹੈ ਅਤੇ ਹੀਰ ਖੇੜਿਆਂ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ। ਹੰਕਾਰੇ ਹੋਏ ਖੜੇ ਰਾਂਝੇ ਨੂੰ ਕੋਰੜੇ ਮਾਰਦੇ ਹਨ ਅਤੇ ਹੀਰ ਨੂੰ ਵੱਟਾ, ਸੋਟਾ ਤੇ ਲੱਤ ਮੁੱਕੀ ਨਾਲ ਨਿਢਾਲ ਕਰ ਸੁੱਟਦੇ ਹਨ। ਇਸ ਅਤਿਆਚਾਰ ਕਾਰਣ ਕੋਟ ਕਬੂਲੇ ਸ਼ਹਿਰ ਦੇ ਦਰਵਾਜ਼ੇ ਨੂੰ ਅੱਗ ਲੱਗ ਜਾਂਦੀ ਹੈ ਤਾਂ ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚ ਜਾਂਦੀ ਹੈ। ਕਾਜ਼ੀ ਤ੍ਰਬਕ ਕੇ ਫ਼ੌਜ ਨੂੰ ਭੇਜ ਕੇ ਖੇੜਿਆਂ ਨੂੰ ਵਾਪਸ ਘੇਰ ਮੰਗਾਉਂਦਾ ਹੈ। ਅਖੀਰ ਵਿਚ ਇਹ ਫੈਸਲਾ ਹੋਇਆ ਕਿ ਜਿਹੜੀ ਧਿਰ ਸ਼ਹਿਰ ਦੀ ਅੱਗ ਬੁਝਾਏ, ਹੀਰ ਉਸੇ ਦੇ ਸਪੁਰਦ ਹੋਵੇਗੀ। ਖੇੜੇ ਮੂੰਹ ਝਾਕਦੇ ਰਹੇ ਪਰ, ਰਾਂਝੇ ਨੇ ਦੁਆ ਮੰਗਣੀ ਸ਼ੁਰੂ ਕੀਤੀ:

“ਤਾਂ ਜੋਗੀ ਹੱਬ ਜੋੜ ਖੜੋਤਾ,
ਦੋਵੇਂ ਨੈਣ ਮਿਲਾਏ।

ਗਲ ਵਿਚ ਪੱਲੂ ਤੇ ਅਰਜ ਕਰੇਂਦਾ,
ਪੀਰਾਂ ਤਾਈਂ ਸੁਣਾਏ।

ਮਿਹਰ ਕਰੋ ਕੁਲ ਕਸਬੇ ਉੱਤੇ,
ਦੇਵੋ ਅੱਗ ਬੁਝਾਏ।

ਅੱਗ ਬੁਝੀ ਤਦ ਉਸੇ ਵੇਲੇ,
ਰਾਂਝੇ ਸਭ ਲੋਕ ਨਿਵਾਏ।

ਹੁਣ ਹੀਰ ਰਾਂਝੇ ਨੂੰ ਮਿਲ ਗਈ ਤੇ ਪੀਰਾਂ ਦੀ ਥਾਪਨਾ ਪੂਰੀ ਹੋਈ। ਹੀਰ ਦੇ ਸਿਦਕ ਦਾ ਬੇੜਾ ਬੰਨੇ ਲਗਾ ਅਤੇ ਸਿਆਲਾਂ ਦੀ ਪਾਕਦਾਮਨ ਬੇਟੀ ਤਖ਼ਤ ਹਜ਼ਾਰੇ ਦੇ ਰੋਸ਼ਨ ਸੂਰਜ ਰਾਂਝੇ ਦੀ ਬਾਂਹ ਵਿਚ ਬਾਂਹ ਪਾ ਕੇ ਮੱਕੇ ਸ਼ਰੀਫ਼ ਦੇ ਹੱਜ ਨੂੰ ਤੁਰ ਗਈ।

ਦਮੋਦਰ ਦੀ ਉਪਰੋਕਤ ਅੰਤਿਮ ਝਾਕੀ ਵਰਿਸ ਸ਼ਾਹ ਨੇ ਕਾਂਟ ਛਾਂਟ ਕੇ ਬਿਆਨੀ ਹੈ। ਝੰਗ ਵਿਚ ਹੀਰ ਦੀਆਂ ਸਹੇਲੀਆਂ ਨਾਲ ਰਾਂਝੇ ਦੀ ਮੁਲਾਕਾਤ, ਤਖ਼ਤ ਹਜ਼ਾਰੇ ਵਿਚ ਉਸ ਦਾ ਧੂਆਂ ਪਾਉਣਾ, ਰਾਂਝੇ ਦੀ ਮੰਗੇਤਰ ਦਾ ਵਿਆਹ, ਰਾਮੂ ਬਾਹਮਣ ਦਾ ਤਖ਼ਤ ਹਜ਼ਾਰੇ ਜਾਣ ਅਤੇ ਨਹੜਾਂ ਤੇ ਖੇੜਿਆਂ ਦੀ ਲੜਾਈ ਦਾ ਵਾਰਿਸ

੨੦