ਪੰਨਾ:Alochana Magazine March 1958.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਚਨਾਵਾਂ ਨੂੰ ਬਿਹਤਰ ਤੇ ਵਧੇਰੇ ਸੰਵਰੇ ਰੂਪ ਵਿੱਚ ਪੇਸ਼ ਕਰਨ ਦਾ ਹੁੰਦਾ ਹੈ। ਇਸ ਦੇ ਲਈ ਉਹ ਆਪਣੇ ਖਾਸ ਕਲਾ ਕੌਸ਼ਲ ਅਨੁਸਾਰ ਅਤੇ ਵਿਸ਼ੇਸ਼ ਨਿੱਜੀ ਦ੍ਰਿਸ਼ਟੀਕੋਣ ਅਨੁਸਾਰ ਨਵੀਂ ਰਚਨਾ ਕਰਦਾ ਹੈ।

ਕਹਾਣੀ ਬਿਆਨ ਦੀ ਜਾਚ ਵੀ ਆਪਣੀ ਆਪਣੀ ਉਚੇਚ ਭਰੀ ਵਿਸ਼ੇਸ਼ਤਾ ਹੁੰਦੀ ਹੈ! ਹਰ ਕਿੱਸਾਕਾਰ ਆਪਣੇ ਦ੍ਰਿਸ਼ਟੀਕੋਣ ਤੋਂ ਬਿਆਨ ਢੰਗ ਵਿੱਚ ਬਿਹਤਰੀ ਲਇਆਉਣ ਲਈ ਯੁਤਨਸ਼ੀਲ ਰਹਿੰਦਾ ਹੈ। ਪੁਰਾਣੀ ਕਹਾਣੀ ਵਿੱਚ ਕਈ ਨਵੀਨ ਤੱਤ ਭਰਨ ਦੀ ਚਾਹ,ਉਸ ਵਿੱਚ ਨਵੇਂ ਮੋੜ ਤੋੜ ਲਇਆਉਣ ਜਾਂ ਨਵੀਆਂ ਘਟਨਾਵਾਂ ਨੂੰ ਭਰਨ ਦਾ ਕਾਰਣ ਹੋ ਸਕਦੀ ਹੈ। ਪਾਤਰਾਂ ਨੂੰ ਮੁੱਖ ਰੱਖ ਕੇ ਜਦ ਕੋਈ ਲੇਖਕ ਨਵੀਂ ਪ੍ਰਕਾਰ ਦੀ ਪਾਤਰ-ਉਸਾਰੀ ਚਿਤਵਦਾ ਹੈ ਤਾਂ ਉਸ ਨੂੰ ਆਪਣੇ ਕਥਾਨਕ ਵਿੱਚ ਉੱਕਤ ਨਵੀਂ ਸੁਭਾ ਉਸਾਰੀ ਕਰਨ ਯੋਗ ਕੁਝ ਨਵੀਆਂ ਘਟਨਾਵਾਂ ਘੜਨੀਆਂ ਪੈਂਦੀਆਂ ਹਨ ਜਾਂ ਪੁਰਾਣੀਆਂ ਨੂੰ ਨਵੇਂ ਸੱਚੇ ਵਿੱਚ ਢਾਲਣਾ ਪੈਂਦਾ ਹੈ। ਸੁਭਾ ਦੇ ਵਿਸ਼ੇਸ਼ ਉਲਾਰ ਜਾਂ ਲਿਖਣ ਦੀਆਂ ਉਚੇਚੀਆਂ ਯੋਗਤਾਵਾਂ ਵੀ ਕਿਸੇ ਕਵੀ ਨੂੰ ਪੁਰਾਣੀ ਘਟਨਵਲੀ ਦੀਆਂ ਕੜੀਆਂ ਵਿਚੋਂ ਕੁਝ ਇੱਕ ਨੇ ਵੱਧ ਅਤੇ ਬਾਕੀਆਂ ਤੇ ਘੱਟ ਸੁਭਾਂ ਤੇ ਧਿਆਨ ਦੇਣ ਤੇ ਮਜਬੂਰ ਕਰ ਦਿੰਦੀਆਂ ਹਨ। ਲਿਖਾਰੀ ਕਈ ਵਾਰ ਆਪਣੀ ਨਿੱਜੀ ਰੁਚੀ ਮਗਰ ਜਾਂਦਾ ਹੈ। ਉਸ ਦੀ ਆਪਣੀ ਵਿਵੇਕ-ਸ਼ਕਤੀ ਵੀ ਉਸ ਨੂੰ ਕੁਝ ਗੱਲਾਂ ਨੂੰ ਜ਼ਰੂਰੀ ਤੇ ਕੁਝ ਨੂੰ ਘੱਟ ਜ਼ਰੂਰੀ ਦੱਸਦੀ ਹੈ। ਇਸ ਤਰ੍ਹਾਂ ਕਵੀ ਲੋਕ ਆਪਣੇ ਸੁਭਾ, ਵਿਸ਼ੇਸ਼ ਰੁਚੀਆਂ, ਕਲਾ-ਕੌਸ਼ਲ ਦੀਆਂ ਉਚੇਚੀਆਂ ਪ੍ਰਾਪਤੀਆਂ ਕਾਰਣ ਤਿਆਗ ਤੇ ਗ੍ਰਹਣ ਦਾ ਚੱਕਰ ਚਲਾਉਂਦੇ ਹਨ। ਸਮੇਂ ਦੀ ਪ੍ਰਗਤੀ ਦਾ ਵੀ ਲਿਖਾਰੀਆਂ ਦੀ ਮਾਨਸਿਕਤਾ ਤੇ ਪ੍ਰਭਾਵ ਪੈਣੋਂ ਨਹੀਂ ਰਹਿ ਸਕਦਾ। ਨਵੇਂ ਹਾਲਾਤ ਤੇ ਸਥਿਤੀਆਂ ਵਿੱਚ ਕਈ ਗੱਲਾਂ ਦੀ ਅਪੀਲ ਵਧਦੀ ਤੇ ਕਈਆਂ ਦੀ ਘਟਦੀ ਹੈ। ਵਧਦੀ ਅਪੀਲ ਵਾਲੀਆਂ ਗੱਲਾਂ ਪਿਛਲੀਆਂ ਦੀ ਥਾਂ ਮੱਲ ਲੈਣ ਦੇ ਸਫ਼ਲ ਜਤਨ ਕਰਦੀਆਂ ਹਨ। ਰਚਨਹਾਰ ਦੇ ਧਰਮ, ਸਮੇਂ ਸਮਾਜ ਤੇ ਭੂਗੋਲ ਦਾ ਵੀ ਪ੍ਰਭਾਵ ਖਾਤਰਖ਼ਾਹ ਪੈਂਦਾ ਹੈ। ਉਸ ਦੇ ਰਚਨ-ਮਨੋਰਥ ਵਿੱਚ ਵੀ ਤਬਦੀਲੀ ਵਾਪਰ ਸਕਦੀ ਹੈ। ਉਸ ਦੀ ਜਾਣਕਾਰੀ ਦੀਆਂ ਹੱਦਾਂ ਵੀ ਬਦਲ ਸਕਦੀਆਂ ਹਨ। ਉਸ ਦੇ ਕਿਸੇ ਘਟਨਾ-ਚੱਕਰ ਵੱਲ ਭਾਵ ਵੀ ਬਦਲ ਸਕਦੇ ਹਨ। ਮਨੋਰਥ ਜਾਂ ਆਸ਼ੇ ਦਾ ਫ਼ਰਕ ਕਿਸੇ ਵੀ ਪ੍ਰਚਲਿਤ ਕਥਾਨਕ ਦੇ ਬਿਆਨ ਸਮੇਂ ਗੋਦ ਤੇ ਅਸਰ ਪਾਏ ਬਿਨਾਂ ਨਹੀਂ ਰਹਿ ਸਕਦਾ। ਜਿਉਂ ਜਿਉਂ ਸਮਾਂ ਗੁਜ਼ਰਦਾ ਜਾ ਰਹਿਆ ਹੈ ਅਸੰਭਵ ਤੇ ਕਲਪਨਾ-ਮਈ ਆਧਾਰਾਂ ਤੇ ਖੜੋਤੀ ਕਹਾਣੀ ਨੂੰ ਯਥਾਰਥ ਦੀਆਂ ਨੀਹਾਂ ਤੇ ਉਸਾਰਨ ਵੱਲ ਰੁਚੀ ਵੱਧ ਰਹੀ ਹੈ। ਮਿਸਾਲ ਵਜੋਂ ਅੱਜ ਕਲ ਹੀਰ ਰਾਂਝੇ ਦਾ ਕਿੱਸਾ ਲਿਖਿਆ ਜਾਵੇ ਤਾਂ ਉਸ ਦੇ ਬਿਆਨ ਦੀ ਹਰ ਕੁੜੀ ਨੂੰ ਸੰਭਾਵਨਾਵਾਂ ਦੀਆਂ ਹੱਦਾਂ ਵਿਚ ਰੱਖ ਕੇ ਘੜਨਾ ਤੇ ਜੋੜਨਾ ਉਚਿਤ ਹੋਵੇਗਾ।

੨੯