ਪੰਨਾ:Alochana Magazine March 1958.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੇ ਜ਼ਮੀਨ ਵੰਡੀ ਜਾਂਦੀ ਹੈ, ਰਾਂਝੇ ਨੂੰ ਮਾੜੀ ਜ਼ਮੀਨ ਮਿਲਦੀ ਹੈ।

ਦੇਖ ਕੇ ਕਸੁਭਾ ਤੌਰ ਭਾਬੀਆਂ ਭਰਾਵਾਂ ਵਾਲਾ,
ਤਖਤ ਹਜ਼ਾਰਾ ਤਦੋਂ ਛੱਡ ਆਇਆ ਹਾਰ ਕੇ।

(ਭਗਵਾਨ ਸਿੰਘ)

ਜਦ ਭਰਾ ਵਰਜਦੇ ਹਨ ਤਾਂ ਰਾਂਝਾ ਜਵਾਬ ਦੇਂਦਾ ਹੈ:

'ਕਟਣਾ ਮੁਹਾਲ ਨਾਲ ਭਾਬੀਆਂ ਦੇ ਹੋਇਆ ਸਾਨੂੰ।'

ਇਸ ਤਰ੍ਹਾਂ ਭਗਵਾਨ ਸਿੰਘ ਨੇ ਵਿਆਹੇ ਭਰਾਵਾਂ ਵਿਚ ਛੜੇ ਜੱਟ ਜੀਵਨ ਦੇ ਦੁਖਾਤਮਕ ਪੱਖ ਤੇ ਜ਼ੋਰ ਦੇ ਕੇ ਆਪਣੇ ਸੰਸਕਾਰਾਂ ਦੇ ਅਧੀਨ ਗੱਲ ਕੀਤੀ ਜਾਪਦੀ ਹੈ।

ਕਿਸ਼ਨ ਸਿੰਘ ਨੇ ਰਾਂਝੇ ਦੀ ਉਪਰੋਕਤ ਦੁਰਦਸ਼ਾ ਤੇ ਮੁਕਾਬਲਤਨ ਘੱਟ ਜ਼ੋਰ ਦਿਤਾ ਹੈ। ਉਸ ਨੂੰ ਪਿਉ ਦੀ ਮੌਤ ਅਤੇ ਭਰਾਵਾਂ ਦੇ ਵੈਰ ਤੋਂ ਦੁਖੀ ਤੇ ਆਤੁਰ ਪ੍ਰਗਟ ਜ਼ਰੂਰ ਕੀਤਾ ਹੈ। ਅਜਿਹੀ ਮਾਨਸਿਕ ਅਵਸਥਾ ਵਿੱਚ ਉਸ ਨੂੰ ਇਕ ਫ਼ਕੀਰ ਦੀ ਸੰਗਤ ਨਸੀਬ ਹੁੰਦੀ ਹੈ ਤੇ ਰਾਂਝਾ ਇਸ ਫ਼ਕੀਰ ਦੇ ਉਪਦੇਸ਼ਾਂ ਦੇ ਪ੍ਰਭਾਵ ਹੇਠ ਵੈਰਾਗ ਧਾਰਨ ਕਰ ਲੈਂਦਾ ਹੈ।

ਪਾਸ ਰਾਂਝੇ ਦੇ ਆ ਗਇਆ ਫਿਰਦਾ ਇਕ ਫ਼ਕੀਰ।

ਕਿਹਾ ਫ਼ਕੀਰ ਖੁਦਾਇ ਦੇ ਸੁਣ ਜੱਟਾ ਇਕ ਗੱਲ,
ਇਕ ਇਕੱਲਾ ਛੜਾ ਤੂੰ ਕਿਉਂ ਬੈਠਾ ਘਰ ਮੱਲ।

ਬਾਣਾ ਪਹਿਰ ਫਕੀਰ ਦਾ ਫ਼ਤਹ ਜਾਣ ਹਰ ਪਲ

ਮਰਦ ਖੁਦਾ ਦਾ ਤੁਰ ਗਇਆ ਕਰਕੇ ਇਹ ਉਪਦੇਸ਼।
ਰਾਂਝੇ ਦਾ ਦਿਲ ਹੋ ਗਇਆ ਸੁਣਦੇ ਹੀ ਦਰਵੇਸ਼।

(ਕਿਸ਼ਨ ਸਿੰਘ)

ਇਸ ਤੋਂ ਪਿਛੋਂ ਕਿਸ਼ਨ ਸਿੰਘ ਆਰਿਫ਼ ਅਨੁਸਾਰ ਰਾਂਝੇ ਦਾ ਭਾਬੀਆਂ ਨਾਲ ਝਗੜਾ ਹੁੰਦਾ ਹੈ। ਦੁਖ ਦੀ ਤੀਬਰਤਾ ਵਿੱਚ ਰਾਂਝਾ ਪਿਓ ਦੀ ਕਬਰ ਤੇ ਵਰਲਾਪ ਕਰਦਾ ਹੈ। ਜਦ ਉਹ ਤਖਤ ਹਜ਼ਾਰਾ ਤਿਆਗਣ ਤੇ ਉਤਾਰੂ ਹੋ ਜਾਂਦਾ ਹੈ ਤਾਂ ਭਰਾਵਾਂ ਦੀਆਂ ਸਮਝਾਉਣੀਆਂ ਦੇ ਉੱਤਰ ਵਿਚ ਰਾਂਝੇ ਦਾ ਜਵਾਬ ਅਤੀਤ ਤਿਆਗੀਆਂ ਵਾਲਾ ਹੈ:

ਜੋ ਦੁਖ ਵਿਚ ਗ੍ਰਿਸਤ ਦੇ ਨਾਹੀਂ ਕੁਝ ਹਿਸਾਬ,
ਨਾਗਾਂ ਦੇ ਵਿਚ ਵਸਣਾ ਅਠੇ ਪਹਿਰ ਅਜ਼ਾਬ।

ਲੋਕਾਂ ਦੇ ਸੁਣ ਦੁਖੜੇ ਹੁੰਦਾ ਜੀਓ ਕਬਾਬ।

(ਕਿਸ਼ਨ ਸਿੰਘ)

੩੩