ਪੰਨਾ:Alochana Magazine March 1958.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰਾਤ ਰੋਹੀ ਵਿਚ ਆਈ, ਨੇੜੇ ਪਿੰਡ ਨਾ ਸੀ ਕਾਈ।"
ਰਾਂਝੇ ਗੋਦੜੀ ਵਿਛਾਈ ਵਾਂਗ ਫਕਰਾਂ ਦੀ ਰੀਤ ਦੇ।

(ਭਗਵਾਨ ਸਿੰਘ)

ਫਜ਼ਲ ਸ਼ਾਹ ਵੀ ਰਾਂਝੇ ਨੂੰ ਪਹਿਲੀ ਰਾਤ ਰੋਹੀ ਵਿਚ ਹੀ ਰਖਦਾ ਹੈ ਪਰ ਉਸ ਦੀ ਮਸਜਿਦ ਮੌੌਲਵੀ ਝਗੜੇ ਦੀ ਪੰਡ ਨਹੀਂ ਸਗੋਂ ਮਿਸ਼ਰੀ ਦੀ ਡਲੀ ਹੈ, ਦੰਭੀ ਨਹੀਂ ਨੇਕ ਪੁਰਸ਼ ਹੈ, ਵਿਦਵਾਨ ਹੈ, ਮਸੀਤ ਵਿਚ ਉਸ ਦੇ ਸ਼ਗਿਰਦ ਪੜ੍ਹਾਈ ਵਿਚ ਮਗਨ ਦਿਸਦੇ ਹਨ। ਰਾਂਝੇ ਨੂੰ ਪੂਰਾ ਆਦਰ ਮਾਣ ਦੇਂਦਾ ਹੈ ਤੇ ਪ੍ਰੀਤ ਕਰਦਾ ਹੈ। ਆਰਿਫ਼ ਨੇ ਫਜ਼ਲ ਸ਼ਾਹ ਨਾਲ ਸਮਤੀ ਦੱਸੀ ਹੈ:

ਦੇਖ ਮੁਲਾਂ ਨੇ ਜੱਟ ਨੂੰ ਕੀਤੀ ਬਹੁਤ ਪ੍ਰੀਤ,
ਕਹਿੰਦਾ ਕਿਥੋਂ ਆਇਆ, ਕਿਥੇ ਜਾਣਾ ਮੀਤ।

(ਕਿਸ਼ਨ ਸਿੰਘ ਆਰਿਫ਼)

ਇਸ ਤਰ੍ਹਾਂ ਫਜ਼ਲ ਸ਼ਾਹ ਮੁਲਾਂ ਮੌਲਾਣਿਆਂ ਦਾ ਸਿਦਕੀ ਜਾਪਦਾ ਹੈ, ਮੁੱਲਾਂ ਚੰਗਾ ਸੀ ਤਾਂ ਝਗੜਾ ਨਹੀਂ ਹੋ ਸਕਦਾ ਤੇ ਨਾ ਹੀ ਹੋਇਆ। ਸੁਭਾ ਉਸਾਰੀ ਇਸ ਪ੍ਰਕਾਰ ਘਟਨਾ ਉਸਾਰੀ ਤੇ ਪ੍ਰਭਾਵ ਪਾਉਂਦੀ ਹੈ ਤੇ ਤਬਦੀਲੀ ਦਾ ਕਾਰਣ ਬਣਦੀ ਹੈ।

ਭਗਵਾਨ ਸਿੰਘ ਪੰਜਾਂ ਪੀਰਾਂ ਨੂੰ ਇਸੇ ਝੰਗ ਦੇ ਰਾਹ ਵਿਚ ਹੀ ਰਾਂਝੇ ਨੂੰ ਮਿਲਾ ਦੇਂਦਾ ਹੈ। ਰਾਂਝਾ ਪੀਰਾਂ ਕੋਲੋਂ ਦੋ ਮੰਗਾਂ ਮੰਗਦਾਂ ਹੈ, ਵਾਰੀ ਵਾਰੀ। ਪਹਿਲੀ ਮੰਗ ਬੂਰੀ ਮਝ ਦੀ ਹੈ। ਰਾਂਝਾ ਪੀਰਾਂ ਨੂੰ ਕਹਿੰਦਾ ਹੈ:-

ਮੈਂ ਤੇਰਾ ਗੁਲਾਮ ਹਾਂ ਤਿਹਾਇਆ ਵਿਚ ਰੋਹੀਆਂ ਦੇ,
ਭੇਜ ਬੂੂਰੀ ਮੁਝ ਅਜ ਆਈ ਜਾਨ ਸਾਸ ਤੇ।

(ਭਗਵਾਨ ਸਿੰਘ)

ਜਿਸ ਤੇ ਅਕਾਸ਼ੋ ਮੱਝ ਉਤਰ ਆਈ। ਪੀਰਾਂ ਨੇ ਰਾਂਝੇ ਕੋਲੋਂ ਵੰਝਲੀ ਸੁਣੀ। ਦੂਜੀ ਮੰਗ ਰਾਂਝੇ ਨੇ ਹੀਰ ਦੀ ਮੰਗੀ:

ਕਰੋ ਬਖਸ਼ੀਸ਼ ਹੀਰ ਰਾਂਝੇ ਦਰਵੇਸ਼ ਤਾਈਂ,
ਏਹੋ ਹੈ ਮਮੋਲਿਆਂ ਨੂੰ ਭੋਗ ਚੀਣਾ ਕੰਗਣੀ।

ਬੇਨਤੀ ਕਬੂਲ ਹੋਈ ਪੀਰਾਂ ਦੀ ਜਨਾਬ ਵਿਚ,
ਹੀਰ ਦਿੱਤੀ ਰੱਬ ਨੇ ਆਵਾਜਾ ਏਹੋ ਆਉਂਦਾ।

ਹੀਰ ਤੇਰੀ ਚੇਰੀ ਅਸਾਂ ਕੀਤੀ ਭਗਵਾਨ ਸਿੰਘ,
ਆਪ ਸੱਚੇ ਸਾਂਈਂ ਤੇਰੇ ਮਗਰ ਲਗਾਈ ਹੈ।

ਵਾਰਿਸ ਨੇ ਪੀਰਾਂ ਨੂੰ ਏਥੇ ਰਾਂਝੇ ਨੂੰ ਮਿਲਾ ਕੇ ਦੁਖਾਂਤ ਦਾ ਰੰਗ ਮੱਠਾ ਨਹੀਂ

੩੫