ਪੰਨਾ:Alochana Magazine March 1958.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਮੁਲਾਕਾਤ

ਸਾਰੇ ਕਿੱਸਾਕਾਰਾਂ ਨੇ ਰਾਂਝੇ ਨਾਲ ਹੀਰ ਦੀ ਮੁਲਾਕਾਤ ਝਨਾਂ ਦੇ ਪਾਰਲੇ ਕੰਢੇ ਕਰਵਾਈ ਹੈ। ਰਾਂਝਾ ਹੀਰ ਦੀ ਸੇਜ ਤੇ ਲੇਟਿਆ ਹੁੰਦਾ ਹੈ ਕਿ ਉਪਰੋਂ ਗੁਸੇ ਵਿਚ ਭਰੀ ਪੀਤੀ ਹੀਰ ਆ ਧਮਕਦੀ ਹੈ।

ਵਾਰਿਸ ਸ਼ਾਹ ਜਾਂ ਹੀਰ ਨੂੰ ਖਬਰ ਹੋਈ,
ਤੇਰੀ ਸੇਜ ਦਾ ਜਟ ਨੇ ਨਾਸ ਕੀਤਾ।

(ਵਰਿਸ)

ਹੀਰ ਸੱਠਾਂ ਸਹੇਲੀਆਂ ਨਾਲ ਮੌਕੇ ਤੇ ਪਹੁੰਚਦੀ ਹੈ, ਪਹਿਲੋਂ ਲੁਡਣ ਨੂੰ ਮਾਰ ਪੈਂਦੀ ਹੈ। ਕਿਸ਼ਨ ਸਿੰਘ ਨੇ ਭਗਵਾਨ ਸਿੰਘ ਅਨੁਸਾਰ ਲਿਖਿਆ ਹੈ ਤੇ ਫ਼ਜ਼ਲ ਸ਼ਾਹ ਵਾਰਿਸ ਮਗਰ ਗਇਆ ਹੈ। ਭਗਵਾਨ ਸਿੰਘ ਨੇ ਹੀਰ ਦੀਆਂ ਸਹੇਲੀਆਂ ਵਿਚ ਹਿੰਦੂ ਸਿਖ ਕੁੜੀਆਂ ਵੀ ਗਿਣ ਦਿਤੀਆਂ ਹਨ।

ਵਾਰਿਸ ਅਨੁਸਾਰ ਪਹਿਲੀ ਮੁਲਕਾਤ ਇਸ ਤਰ੍ਹਾਂ ਦੱਸੀ ਹੈ:

ਕੂੂਕੇ ਮਾਰ ਹੀ ਮਾਰ ਕੇ, ਪਕੜ ਛਮਕਾ
ਪਰੀ ਆਦਮੀ ਤੇ ਕਹਿਰਵਾਨ ਹੋਈ

ਰਾਂਝੇ ਉਠ ਕੇ ਆਖਿਆ ਵਾਹ ਸਜਨ,
ਹੀਰ ਹਸ ਕੇ ਤੇ ਮਿਹਰਬਾਨ ਹੋਈ।

(ਵਾਰਿਸ)

ਭਗਵਾਨ ਸਿੰਘ ਵਿਚ ਹੀਰ ਹੱਸਣ ਦੀ ਥਾਂ ਗੁੰਮ ਸੁੰਮ ਹੋ ਜਾਂਦੀ ਹੈ।

ਬੋੋਲੇ ਨ ਜਬਾਨੋ, ਰੰਗ ਹੋਇਆ ਹੈ ਫਟੱਕ ਨੀ।

ਭਗਵਾਨ ਸਿੰਘ ਤੇ ਫਜ਼ਲ ਸ਼ਾਹ ਨ ਬਿਰਤਾਂਤ ਨੂੰ ਵਾਰਿਸ ਦੇ ਨੇੜੇ ਰਖਿਆ ਹੈ ਪਰ ਕਿਸ਼ਨ ਸਿੰਘ ਆਰਿਫ ਨੇ ਇਕ ਮੂਲੋਂ ਨਵੀਂ ਗਲ ਕੀਤੀ ਹੈ। ਕਿਸ਼ਨ ਸਿੰਘ ਅਨੁਸਾਰ ਰਾਂਝੇ ਨੇ ਹੀਰ ਨਾਲ ਹੋਈ ਇਸ ਪਹਿਲੀ ਮੁਲਾਕਾਤ ਵਿਚ ਹੀ ਨੱਸ ਜਾਣ ਦੀ ਪ੍ਰੇਰਣਾ ਕੀਤੀ।

ਰਾਂਝਾ:ਪਰ ਮੈਨੂੰ ਡਰ ਆਂਵਦਾ ਦੇਖ ਰੰਨਾਂ ਦੇ ਛਲ,
ਰਹੇ ਜੇ ਸਾਬਤ ਕਿਸ਼ਨ ਸਿੰਘ ਨਾਲ ਮੇਰੇ ਉਠ ਚੱਲ।

(ਕਿਸ਼ਨ ਸਿੰਘ)

ਪਰ ਹੀਰ ਆਖਦੀ ਰਾਂਝਿਆ, ਨ ਕਰ ਇਹ ਖਿਆਲ,

ਜਾਂ ਤਕ ਜਗ ਵਿਚ ਜੀਵਸਾਂ ਰਹਿਸਾਂ ਤੇਰੇ ਨਾਲ।

੩੮