ਪੰਨਾ:Alochana Magazine March 1958.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀਰ ਦਾ ਅਜਿਹਾ ਕਰਨਾ ਕੁਝ ਅਸੁਭਾਵਿਕ ਨਜ਼ਰ ਆਉਂਦਾ ਹੈ। ਭਗਵਾਨ ਸਿੰਘ ਵਿਚ ਹੀਰ ਰਾਂਝੇ ਨੂੰ ਪਿਛੇ ਛਡ ਕੇ ਚੂਚਕ ਕੋਲ ਇਕੱਲੀ ਪਹੁੰਚਦੀ ਹੈ।

ਖਾਇ ਕੇ ਸੁਗੰਧ ਹੀਰ ਆਈ ਪਾਸ ਚੂਚਕ ਦੇ।
ਬਾਬਲਾ ਮੈਂ ਮਾਹੀ ਹੈ ਲਿਆਂਦਾ ਟੋਲ ਟਾਲ ਕੇ।

(ਭਗਵਾਨ ਸਿੰਘ)

ਕਹੇੇਂ ਤਾਂ ਲਿਆਵਾਂ ਤੇਰੇ ਪਾਸ ਉਸ ਨਢੜੇ ਨੂੰ,
ਸਬ ਤੋਂ ਵਿਛੁੱਨਾ ਆਈ ਨਦੀ ਤੇ ਬਹਾਲ ਕੇ।

(ਭਗਵਾਨ ਸਿੰਘ)

ਫਜ਼ਲ ਸ਼ਾਹ ਨੇ ਇਸੇ ਘਟਨਾ ਨੂੰ ਵਧੇਰੇ ਸੁਭਾਵਿਕ ਬਣਾਉਣ ਲਈ ਹੀਰ ਨੂੰ ਚੂਚਕ ਦੀ ਥਾਂ ਆਪਣੀ ਮਾਂ ਮਲਕੀ ਕੋਲ ਭੇਜਿਆ ਹੈ। ਹੀਰ ਦੇ ਦਸ ਪਾਉਣ ਪਿਛੋਂ ਮਲਕੀ ਦਾਸੀ ਦੇ ਹਥ ਸਥ ਵਿਚ ਬੈਠੇ ਰਾਂਝੇ ਨੂੰ ਬੁਲਾ ਭੇਜਦੀ ਹੈ। ਇਸ ਪਿਛੋਂ ਮਲਕੀ ਚੂਚਕ ਕੋਲ ਰਾਂਝੇ ਬਾਰੇ ਗੱਲ ਤੋਰਦੀ ਹੈ ਤੇ ਉਸ ਨੂੰ ਮਨਾ ਲੈਂਦੀ ਹੈ:

ਕਿਸ਼ਨ ਸਿੰਘ ਨੇ ਏਹੋ ਗੱਲ ਵਧੇਰੇ ਫੇਰ ਨਾਲ ਕੁਝ ਇਸ ਤਰ੍ਹਾਂ ਆਖੀ ਹੈ। ਪਤਣ ਉਤੇ ਜਦ ਹੀਰ ਰਾਂਝੇ ਅੱਗੇ ਚਾਕ ਬਣ ਕੇ ਉਹਨਾਂ ਕੋਲ ਰਹਿਣ ਦੀ ਤਜਵੀਜ਼ ਰਖਦੀ ਹੈ ਤਾਂ ਰਾਂਝੇ ਉਤੇ ਇਸ ਦਾ ਪਹਿਲਾ ਪਰਤੀਕਰਮ ਘਬਰਾਹਟ ਦਾ ਹੈ।

ਰਾਂਝੇ ਦਿਲ ਵਿਚ ਆਖਿਆ, ਹਾਏ ਰੱਬਾ ਤਕਦੀਰ,
ਡਰਦਾ ਸਾਂ ਕੰਮ ਕਾਰ ਤੋਂ ਤੁਰਿਆ ਹੋ ਫਕੀਰ।

(ਕਿਸ਼ਨ ਸਿੰਘ)

ਫਿਰ ਓਹੋ ਗੱਲ ਗਲ ਪਈ, ਹੋਇਆ ਆਣ ਸਰੀਰ।

ਪਰ ਹੀਰ ਦੇ ਦਿਲਾਸਾ ਦੇਣ ਤੇ ਮੰਨ ਜਾਂਦਾ ਹੈ। ਇਸ ਪਿਛੋਂ ਇਕੱਲਾ ਚੂੂਚਕ ਕੋਲ ਪਹੁੰਚਦਾ ਹੈ। ਨੌਕਰੀ ਦੀ ਗੱਲ ਤੁਰੀ ਹੀ ਸੀ ਕਿ ਉਪਰੋਂ ਹੀਰ ਆ ਢੁਕਦੀ ਹੈ ਤੇ ਰਾਂਝੇ ਦੀ ਸਿਫਾਰਸ਼ ਕਰਦੀ ਹੈ।

ਚੂਚਕ ਕਹਿੰਦਾ ਰਾਂਝਿਆ ਤੂੰ ਹੈਂ ਨੇਕ ਖਿਆਲ।
ਜੋ ਨਹੀਂ ਘਰ ਜਾਵਣਾ ਹੋ ਜਾ ਖੇਹੀ ਵਾਲ।
ਉਤੋਂ ਹੀਰ ਵੀ ਆ ਗਈ ਕਿਸੇ ਬਹਾਨੇ ਨਾਲ।

(ਕਿਸ਼ਨ ਸਿੰਘ)

ਚੂਚਕ ਕਹਿੰਦਾ

ਕਰਮਾਂ ਵਾਂਗਰ ਪੁਤਰਾ ਤੇਰੇ ਨਾਲ ਪਿਆਰ।

(ਕਿਸ਼ਨ ਸਿੰਘ)

ਕਿਸ਼ਨ ਸਿੰਘ ਨੇ ਉਪਰੋਕਤ ਲੈਣ ਗਲ ਨੂੰ ਵਧੇਰੇ ਸੁਭਾਵਿਕ, ਬਣਾਉਣ ਲਈ ਕੀਤੀ

੪੦