ਪੰਨਾ:Alochana Magazine March 1958.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸ਼ਨ ਸਿੰਘ ਕੈਦੋੋ ਦੇ ਰੌਲਾ ਪਾਉਣ ਤੋਂ ਪਹਿਲਾਂ ਹੀ ਗਲ ਦੇ ਨਸ਼ਰ ਹਣ ਦੀ ਸੂਚਨਾ ਦੇਂਦਾ ਹੈ:

ਮਲਕੀ ਨੂੰ ਜਾ ਆਖਦੀ, ਇਕ ਬੁੱਢੀ ਪਰਧਾਨ।

(ਕਿਸ਼ਨ ਸਿੰਘ)

ਕਿ ਭੇਰੀ ਧੀ ਦੇ ਚਾਲੇ ਚੰਗੇ ਨਹੀਂ, ਇਹਦਾ ਕੋਈ ਇਲਾਜ ਕਰ। ਇਸ ਤੇ ਮਲਕੀ ਹੀਰ ਨੂੰ ਵਿਆਹ ਦੇਣ ਦਾ ਵਿਚਾਰ ਕਰਦੀ ਹੈ। ਵਾਰਿਸ ਨੇ ਕੈੈਦੋੋ ਵਾਲੀ ਗੱਲ ਦੇ ਪਿਛੋਂ ਹੀ ਸ਼ਰੀਕਣੀਆਂ ਵਲੋਂ ਮਲਕੀ ਨੂੰ ਹੀਰ ਬਾਰੇ ਕਹਾਇਆ ਹੈ। ਉਹ ਵੀ ਹੀਰ ਨੂੰ ਛੇਤੀ ਵਿਆਹ ਦੇਣ ਦੀ ਸਲਾਹ ਦੇਦੀਆਂ ਹਨ। ਇਸ ਦੇ ਪਿਛੋਂ ਮਾਂ ਧੀ ਦਾ ਸਵਾਦ ਚਲਦਾ ਹੈ।

ਭਗਵਾਨ ਸਿੰਘ ਅਨੁਸਾਰ ਮਾਂ ਧੀ ਦੀ ਪਹਿਲੀ ਝੜੱਪ ਕੈਦੋ ਵਾਲੀ ਚੂੂਰੀ ਦੀ ਗੱਲ ਪਿਛੋਂ ਹੀ ਹੋ ਜਾਂਦੀ ਹੈ। ਜਦ ਮਾਵਾਂ ਧੀਆਂ ਝਗੜਦੀਆਂ ਹਨ ਤਾਂ ਮਾਂ ਹੀਰ ਨੂੰ ਆਖਦੀ ਹੈ ਕਿ ਤੂੰ ਖੇੜਿਆਂ ਦੇ ਨਥ ਚੂੜੇ ਨੂੰ ਬਦਨਾਮ ਕਰ ਰਹੀ ਹੈ, ਜੋ ਉਸ ਨੇ ਉਸ ਵੇਲਿਆਂ ਪਹਿਨਿਆਂ ਹੋਇਆ ਸੀ। ਜਦ ਮਲਕੀ ਰਾਂਝੇ ਨੂੰ ਕੰਗਾਲ ਤੇ ਨੀਚ ਦਸਦੀ ਹੈ ਤਾਂ ਹੀ ਉਸ ਨੂੰ ਅਪਣੇ ਬਰਾਬਰ ਦਾ ਦਸਦੀ ਹੈ। ਭਗਵਾਨ ਸਿੰਘ ਅਨੁਸਾਰ ਏਧਰ ਚੂਚਕ ਨੇ ਹੀਰ ਨੂੰ ਕਾਜ਼ੀ ਅੱਗੇ ਪੇਸ਼ ਕਰ ਦਿਤਾ ਤੇ ਆਥਣੇ ਰਾਂਝੇ ਨੂੰ ਨੌਕਰੀ ਤੋਂ ਜਵਾਬ ਦੇ ਦਿਤਾ।

ਚੂਚਕ ਰਾਂਝੇ ਨੂੰ-

ਛਡ ਕੇ ਤੇ ਮਝੀਆਂ ਤੂੰ, ਜਾ ਘਰ ਆਪਣੇ ਨੂੰ
ਤੌਰ ਤੇ ਸਾਨੂੰ ਅੱਜ ਮੰਦਾ ਦਿਸ ਆਉਂਦਾ।

(ਭਗਵਾਨ ਸਿੰਘ)

ਫਜ਼ਲ ਸ਼ਾਹ ਨੇ ਚੂੂਰੀ ਵਾਲੇ ਸਾਕੇ ਪਿੱਛੋਂ ਹੀਰ ਰਾਂਝੇ ਦੇ ਮੇਲ ਤੇ ਲਗੀ ਪਾਬੰਦੀ ਦਾ ਜ਼ਿਕਰ ਕੀਤਾ ਹੈ। ਮਿਠੀ ਨੈਣ ਦੇ ਘਰ ਮਿਲਣ ਗਿਲਣ ਦਾ ਪਰਬੰਧ ਤਾਂ ਕੀਤਾ ਜਾਂਦਾ ਹੈ ਪਰ ਰਾਂਝੇ ਨੂੰ ਨੌਕਰੀ ਤੋਂ ਜਵਾਬ ਮਿਲ ਜਾਣ ਕਰਕੇ ਸਕੀਮ ਗੁਣਕਾਰੀ ਸਿਧ ਨਹੀਂ ਹੁੰਦੀ ਕਿਸ਼ਨ ਸਿੰਘ ਨੇ ਮਲਕੀ ਕੋਲੋਂ ਹੀਰ ਨੂੰ ਝਿੜਕਾਂ ਪੁਆਈਆਂ ਹਨ, ਉਸ ਦੇ ਬਾਹਰ ਅੰਦਰ ਜਾਣ ਤੇ ਪਾਬੰਦੀ ਵੀ ਦੱਸੀ ਹੈ। ਰਾਂਝੇ ਨੂੰ ਮੁਲਾਜ਼ਮਤ ਤੋਂ ਜਵਾਬ ਦੇਣ ਦਾ ਵੀ ਨਿਸ਼ਚਾ ਹੁੰਦਾ ਹੈ। ਕਿਸ਼ਨ ਸਿੰਘ ਵਿਚ ਜਦ ਰਾਂਝੇ ਨੂੰ ਨੌਕਰੀ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਆਪਣੀ ਪਿਛਲੀ ਸਾਰੀ ਤਨਖਾਹ ਮੰਗਦਾ

ਗਇਆ ਹੈ--

ਗਿਣਕੇ ਦੇ ਦੇ ਨੌਕਰੀ ਬੀਤੇ ਜਿਤਨੇ ਸਾਲ (ਕਿਸ਼ਨ ਸਿੰਘ ਅਰਿਫ)

੪੩