ਪੰਨਾ:Alochana Magazine March 1958.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੇ ਚੂਚਕ ਚਿੰਤਾਤੁਰ ਹੋ ਜਾਂਦਾ ਹੈ--

ਚੂਚਕ ਆਖੇ ਮਲਕੀਏ, ਕਹੁ ਕੀ ਕਰੀਏ ਫੇਰ।
ਕਿਥੋਂ ਦੇਈਏ ਕੱਢਕੇ ਹੁਣ ਮਾਇਆ ਦੇ ਢੇਰ।

(ਕਿਸ਼ਨ ਸਿੰਘ)

ਰਾਂਝੇ ਨੂੰ ਜਵਾਬ ਤਾਂ ਨਾ ਮਿਲਿਆ ਪਰ ਹੀਰ ਤੇ ਪਾਬੰਦੀ ਜਰੂਰ ਲਗ ਗਈ। ਕਿਸ਼ਨ ਸਿੰਘ ਅਨੁਸਾਰ ਅਜਿਹੀ ਸਥਿਤੀ ਵਿਚ ਰਾਂਝਾ ਮਿਠੀ ਨੈਣ ਦੇ ਘਰ ਪਹੁੰਚਦਾ ਹੈ ਜਿਥੇ ਹੀਰ ਉਸਦੀ ਰੋਟੀ ਲੈ ਕੇ ਆਉਂਦੀ ਹੈ। ਇਸ ਮੌਕੇ ਤੇ ਵੀ ਰਾਂਝਾ ਹੀਰ ਦੀ ਸਾਬਤ ਕਦਮੀ ਬਾਰੇ ਸੰਦੇਹ ਪ੍ਰਗਟ ਕਰਦਾ ਹੈ। ਉਹ ਕਹਿੰਦਾ ਹੈ ਕਿ ਹੀਰ ਤੂੰ ਮੈਨੂੰ ਜ਼ਰੂਰ ਛੱਡ ਛੁੁਡਾ ਕੇ ਸੌਹਰੇ ਤੁਰ ਜਾਏਂਗੀ। ਇਸ ਦੇ ਉਤਰ ਵਿਚ ਜੋ ਕੁਝ ਹੀਰ ਨੇ ਆਖਿਆ, ਉਹ ਵਾਰਿਸ ਦੀ ਆਦਰਸ਼ ਹੀਰ ਨਾਲੋਂ ਕਿੰਨਾ ਵਖਰਾ ਹੈ,

ਇਹ ਜ਼ਰਾ ਮੁਲਾਹਜ਼ਾ ਹੋਵੇ-

ਹੀਰ ਆਖਦੀ ਰਾਂਝਿਆ ਦਮ ਦਾ ਕੀ ਵਸਾਹ।
ਫਿਰ ਤੁਰ ਜਾਈਂਂ ਘਰਾਂ ਨੂੰ ਜਦ ਹੋ ਗਿਆ ਵਿਆਹ।
ਤੇੇਰੇ ਗਹਿਣੇ ਕਿਸੇ ਨੇ ਨਹੀਂ ਲੈਵਣੇ ਲਾਹ।
ਤਾਂ ਤਕ ਹੀ ਲੀਜੀਏ ਜਾਂ ਤਕ ਹੋਏ ਨਿਬਾਹ।

(ਕਿਸ਼ਨ ਸਿੰਘ)

ਕਿਸ਼ਨ ਸਿੰਘ ਵਿਚ ਕੈਦੋ ਇਸ ਮੌਕੇ ਤੇ ਸਟੇਜ ਤੇ ਆਉਂਦਾ ਹੈ। ਉਹ ਹੀਰ ਦੀ ਚੋਰੀ ਬੋਲੇ ਜਾਣ ਦੀ ਸ਼ਿਕਾਇਤ ਕਰਦਾ ਹੈ।

ਚੂਚਕ ਦੇਖੇ ਬਿਨਾਂ ਯਕੀਨ ਕਰਨ ਤੋਂ ਇਨਕਾਰ ਕਰ ਦੇਂਦਾ ਹੈ। ਆਪਣੀ ਗਲ ਦਾ ਸਬੂਤ ਦੇਣ ਲਈ ਜੋ ਕੁਝ ਕੈੈੈੈਦੇ ਕਰਦਾ ਹੈ ਅਤੇ ਨਤੀਜੇ ਵਜੋਂ ਜੋ ਉਸ ਨੂੂੰ ਨਾਲ ਤੇ ਉਸ ਦੀਆਂ ਸਖੀਆਂ ਹਥੋਂ ਭੁਗਤਣੀ ਪੈਂਦੀ ਹੈ, ਉਹ ਸਾਖੀ ਵਾਰਿਸ ਅਨੁਸਾਰ ਹੀ ਚਲਦੀ ਹੈ ਕੈੈਦੇ ਏਥੇ ਸਥ ਅੱਗੇ ਨਹੀਂ, ਚੂਚਕ ਤੇ ਸੁਲਤਾਨ ਦੇਹਾਂਂ ਕੋਲ ਫਰਿਆਦ ਕਰਦਾ ਦਸਿਆ ਹੈ। ਉਪਰੋਂ ਹੀਰ ਰੋਂਦੀ ਪਿਟਦੀ ਆ ਜਾਂਦੀ ਹੈ।

ਰਾਂਝੇ ਨੂੰ ਮਨਾਉਣਾ

ਰਾਂਝੇ ਨੂੰ ਨੌਕਰੀ ਤੋਂ ਜਵਾਬ ਦੇਣ ਤੇ ਫੇਰ ਰਖਣ ਦੀ ਗਲ ਸਭਨਾਂ ਕਿੱਸਾਕਾਰਾਂ ਨੇ ਕੀਤੀ ਹੈ ਪਰ ਆਪਣੇ ਆਪਣੇ ਢੰਗ ਨਾਲ।

ਵਾਰਿਸ ਨੇ ਦਸਿਆ ਕਿ ਰਾਂਝੇ ਨੂੰ ਨੌਕਰੀ ਤੋਂ ਜਵਾਬ ਦੇਣ ਪਿਛੋਂ ਮੁੜੀਆਂ ਜੋ ਬੇਕਾਬੂ ਹੋ ਗਇਆ ਤੇ ਕਿਸੇ ਕੋਲੋਂ ਕਾਬੂ ਨਾ ਆਵੇ। ਮਜਬੂਰਨ ਚੂੂਚਕ ਨੂੰ ਕੇ ਬਾਰੇ ਫੈਸਲਾ ਬਦਲਨਾ ਪਿਆ। ਮਲਕੀ ਨਾਲ ਸਲਾਹ ਕੀਤੀ ਤੇ ਉਸ ਨੂੰ

੪੪