ਪੰਨਾ:Alochana Magazine March 1958.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦਾ ਹੈ:

ਘਰ ਆਈਆਂ ਬਰਕਤਾਂ ਕੌਣ ਦਿੰਦਾ।

(ਵਾਰਿਸ)

ਕੀ ਚੂਚਕ ਦਾ ਇਰਾਦਾਂ ਹੀਰ ਨੂੰ ਰਾਂਝੇ ਨਾਲ ਵਿਆਹ ਦੇਣ ਦਾ ਬਣ ਚੁਕਾ ਸੀ? ਜਾਪਦਾ ਤਾਂ ਏਹੋ ਹੈ, ਨਹੀਂ ਤਾਂ ਉਹ ਰਾਂਝਿਆਂ ਨੂੰ ਜਿਸ ਭਾਵ ਦੀ ਉਸ ਨੇ ਚਿਠੀ ਪਾਈ ਕਿਉਂ ਪਾਉਂਦਾ? ਏਥੇ ਆ ਕੇ ਬਰਾਦਰੀ ਦੇ ਯੋਗ ਦੀ ਗਲ ਬੜੀ ਸਾਰਥਕ ਹੋ ਜਾਂਦੀ ਹੈ। ਚੂਚਕ ਦਾ ਇਰਾਦਾ ਕੀ ਸੀ, ਇਸ ਬਾਰੇ ਪੱਕੀ ਗਵਾਹੀ ਓਦੋਂ ਮਿਲਦੀ ਹੈ ਜਦ ਭਾਈਆਂ ਅਗੇ ਉਹ ਹੀਰ ਤੇ ਰਾਂਝੇ ਦੇ ਵਿਆਹ ਦੀ ਤਜਵੀਜ਼ ਵੀ ਰਖਦਾ ਹੈ।

ਭਾਈਚਾਰਾ ਇਸ ਵਿਆਹ ਨੂੰ ਅਸੰਭਵ ਰਿਸ਼ਤਾ ਨਿਸ਼ਚਿਤ ਕਰਦਾ ਹੈ ਤੇ ਖੇੜਿਆਂ ਦੇ ਸਾਕ ਨੂੰ ਦਰੁਸਤ ਕਹਿੰਦਾ ਹੈ।

ਚੂਚਕ ਨੂੰ ਸ਼ਰੀਕੇ ਦੇ ਫੈਸਲੇ ਅਗੇ ਸਿਰ ਝੁਕਾਉਂਂਣਾ ਪੈਂਦਾ ਹੈ। ਰਾਂਝੇ ਨੂੰ ਹੀਰ ਦਾ ਵਹਿਦਾ ਕੀਤਾ ਗਇਆ ਸੀ, ਇਸ ਗਲ ਤੋਂ ਫਿਰ ਜਾਣ ਤੇ ਰਾਂਝਾ ਕਾਂਫੀ ਹਾਲ ਪੁਕਾਰ ਕਰਦਾ ਹੈ।

ਹਰ ਆਸ ਦੇ ਨਿਰਾਸਤਾ ਵਿਚ ਬਦਲ ਜਾਣ ਪਿੱਛੋਂ ਹੀਰ ਰਾਂਝੇ ਅਗੇ ਉਧਾਲੇ ਦੀ ਤਜਵੀਜ਼ ਰਖਦੀ ਹੈ। ਵਾਰਿਸ ਅਨੁਸਾਰ ਹੀਰ ਨੱਸਣ ਲਈ ਤਿਆਰ ਸੀ ਪਰ ਰਾਂਝਾ ਰਜ਼ਾਮੰਦ ਨਹੀਂ ਹੋਇਆ।

ਹੀਰ:

ਦੋਵੇਂ ਉਠ ਕੇ ਲੰਬੜੇ ਰਾਹ ਪਈਏ,
ਕੋਈ ਅਸਾਂ ਨੇ ਦੇਸ ਨ ਮਲਣਾ ਈ।

(ਵਾਰਿਸ)

ਪਰ ਰਾਂਝਾ:

ਹੀਰੇ ਇਸ਼ਕ ਨ ਕਦੀ ਸੁਆਦ ਦੇਂਦੇ,
ਨਾਲ ਚੋਰੀਆਂ ਅਤੇ ਉਧਾਲਿਆਂ ਦੇ।

(ਵਾਰਿਸ)

ਭਗਵਾਨ ਸਿੰਘ ਨੇ ਕਾਜ਼ੀ ਹੀਰ ਸੰਵਾਦ, ਕੈਦੋ ਦੀ ਕੁਲੀ ਨੂੰ ਅੱਗ, ਸੁਲਤਾਨ ਵੀਰ ਦੀ ਹੀਰ ਨੂੰ ਕਤਲ ਦੀ ਧਮਕੀ ਤੇ ਉਸ ਦਾ ਜਵਾਬ ਆਦਿ ਗਲਾਂ ਵਾਰਿਸੀ ਭਾਂਤ ਦੀਆਂ ਹੀ ਰਖੀਆਂ ਹ ਪਰ ਉਹ ਹੀਰ ਰਾਂਝੇ ਦੀ ਵਿਆਹ ਦੀ ਤਜਵੀਜ਼ ਬਾਰੇ ਬਹੁਤ ਵੱਡਾ ਨੁਕਤਾ ਛਡ ਗਇਆ ਹੈ। ਉਸ ਨੇ ਨਹੀਂ ਦਸਿਆ ਕਿ ਚੂਚਕ ਦੇ ਦਿਲ ਵਿਚ ਹੀਰ ਰਾਂਝੇ ਨੂੰ ਵਿਆਹ ਦੇਣ ਦੀ ਕੋਈ ਤਜਵੀਜ਼ ਸੀ ਜਾਂ ਉਸ ਨੇ ਇਹ ਤਜਵੀਜ਼ ਭਰਾਵਾਂ ਅਗੇ ਫੈਸਲੇ ਲਈ ਰੱਖੀ ਵੀ। ਭਗਵਾਨ ਸਿੰਘ ਨੇ ਹੀਰ ਵਲੋਂ ਰਾਂਝੇ ਅਗੇ ਨੱਸ ਜਾਣ ਦੀ ਤਜਵੀਜ਼ ਵੀ ਨਹੀਂ ਰੱਖੀ। ਮਿਠੀ ਨੈਣ ਦੇ ਘਰ ਨਿਕਾਹ ਦੀ ਰਾਤੋਂ ਪਹਿਲਾਂ ਹੀਰ ਤੇ ਰਾਂਝਾ ਇਕੱਠੇ ਹੁੰਦੇ ਦਿਖਾਏ ਹਨ। ਏਥੇ ਹੀਰ ਰਾਂਝੇ ਨੂੰ ਅਪਣੀ ਮਜਬੂੂਰੀ ਦਸਦੀ ਹੋਈ ਆਖਦੀ ਹੈ ਕਿ ਵਿਆਹ ਤਾਂ ਮੇਰਾ ਹੋ ਕੇ ਹੀ

੪੭