ਪੰਨਾ:Alochana Magazine March 1958.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹੇਗਾ, ਪਰ ਮੈਂ ਖੇੜਿਆਂ ਦੇ ਵਸਣ ਨਹੀਂ ਲਗੇ, ਤੂੰ ਖਾਤਰ ਜਮਾ ਰਖ ਤੇ ਢੇਰੀ ਨਾ ਢਾਹ । | ਫਜ਼ਲ ਸ਼ਾਹ ਨੇ ਵਿਆਹ ਤਕ ਗਲ ਪੁਚਾਉਣ ਵਿਚ ਬਹੁਤੇ ਨੈਣ ਤੋਂ ਕੰਮ ਨਹੀਂ ਲਇਆ | ਪਹਿਲਾਂ ਹੀਰ ਸਖੀਆਂ ਹਥ ਰਾਂਝੇ ਨੂੰ ਸੁਨੇਹੇ ਭੇਜਦੀ ਹੈ : | ਸਈਓ ਰਾਂਝਣੇ ਨੂੰ ਕੋਈ ਜਾ ਆਖੋ, ਕੋਲ ਬੈਠ ਕੇ ਦਿਓ ਤਸੱਲੀਆਂ ਨੀਂ। (ਫਜ਼ਲ ਸ਼ਾਹ) ਸਖੀਆਂ ਰਾਂਝੇ ਨੂੰ ਮਿਠੀ ਨੈਣ ਦੇ ਘਰ ਛੱਡ ਕੇ ਆਪ ਹੀਰ ਨੂੰ ਉਥੇ ਲੈ ਜਾਂਦੀਆਂ ਹਨ, ਦੋਨੋਂ ਪ੍ਰੇਮੀ ਮਿਲ ਹੀ ਰਹੇ ਸਨ ਕਿ ਉਤੋਂ ਹੀਰ ਦੀ ਮਾਂ ਪਹੁੰਚ ਜਾਂਦੀ ਹੈ ਤੇ ਹੀਰ ਨੂੰ ਉਥੋਂ ਲੈ ਜਾਂਦੀ ਹੈ । ਇਸ ਸੰਖੇਪ ਮੁਲਾਕਾਤ ਵਿਚ ਹੀਰ ਰਾਂਝੇ ਅਗੇ ਉਧਾਲੇ ਦੀ ਤਜਵੀਜ਼ ਰਖਦੀ ਜ਼ਰੂਰ ਹੈ । ਕਿਸ਼ਨ ਸਿੰਘ ਆਰਿਫ ਨੇ ਕੇਦੇ ਰਾਹੀਂ ਚੂਚਕ ਦੇ ਹੀਰ ਰਾਂਝੇ ਨੂੰ ਬੇਲੇ ਵਿਚ ਇਕ ਥਾਂ ਪਏ ਦੇਖਣ ਦੀ ਥਾਂ ਸੁਲਤਾਨ ਦੇ ਸ਼ਿਕਾਰ ਦੇ ਦੌਰਾਨ ਹੀਰ ਰਾਂਝੇ ਦੇ ਇਕ ਥਾਂ ਇਕੱਠੇ ਦੇਖਣ ਦਾ ਜ਼ਿਕਰ ਕੀਤਾ ਹੈ । ਸੁਲਤਾਨ ਕਤਲ ਲਈ ਤਲਵਾਰ ਖਿਚਦਾ ਹੈ, ਪਰ ਲੋਕ ਉਸ ਨੂੰ ਅਜਿਹਾ ਨਹੀਂ ਕਰਨ ਦੇ ਦੇ । ਜਦ ਹੀਰ ਨੇ ਕੈਦ ਕੁੱਲੀ ਸਾੜੀ ਤਾ ਕਿਸ਼ਨ ਸਿੰਘ ਦਸਦਾ ਹੈ ਕਿ ਕੈਦ ਨੇ ਹੀਰ ਕੋਲੋਂ ਬਦਲਾ ਲੈਣ ਦਾ ਪ੍ਰਣ ਕਰ ਲਇਆ | | ਜਦ ਖੇੜਿਆਂ ਦੀ ਜੰਜ ਢੁਕਣ ਵਾਲੀ ਹੁੰਦੀ ਹੈ ਤਾਂ ਰਾਂਝਾ ਸੋਚਦਾ ਹੈ ਕਿ ਉਹ ਹੀਰ ਨੂੰ ਉਸ ਦੇ ਨਾਲ ਉਧਲ ਜਾਣ ਲਈ ਆਖੇ :- ਜੇ ਹੈ ਤੇਰੀ ਸਾਬਤੀ, ਉਠ ਚਲ ਮੇਰੇ ਨਾਲ । (ਕਿਸ਼ਨ ਸਿੰਘ) ਪਰ ਨਹੀਂ ਜਦ ਰਾਂਝਾ ਉਸ ਨੂੰ ਇਹ ਗੱਲ ਆਖਦਾ ਹੈ ਤਾਂ ਹਰ ਦਾ ਉਸ ਪ੍ਰਤੀ ਜਵਾਬ ਬਹੁਤਿਆਂ ਨੂੰ ਹੈਰਾਨ ਕਰੇਗਾ :- ਮਨ ਵਿਚ ਤੂੰ ਹੀ ਵਸਨਾ ਏ, ਕਿਤੇ ਰਹੇ ਇਹ ਤਨ । ਜੇ ਵਿਆਹ ਦਿਤੀ ਮਾਪਿਆਂ, ਜੋਰੋ ਜੋਰੀ ਬੰਨ । ਤੂੰ ਨਾ ਜਾਵੀਂ ਕਿਧਰ, ਗਲ ਰਖ ਏਹੋ ਨ । ਆਵਾਂਗੀ ਜਦ ਫੇਰ ਮੈਂ, ਮੇਰਾ ਇਹੋ ਨ । ਨਾ ਜਾਵਾਂਗੀ ਸਹੁਰੇ, ਚਾਹੇ ਕਰਨ ਦੋ ਖੰਨ | ਨਾਲ ਰਹਾਂਗੀ ਕਿਸ਼ਨ ਸਿੰਘ, ਤੂੰ ਖਾਵੰਦ ਮੈਂ , ਰੰਨ । (ਕਿਸ਼ਨ ਸਿੰਘ) ੪੮