ਪੰਨਾ:Alochana Magazine March 1958.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਹੀਰ ਨੇ ਦਸ ਦਿੱਤੀ । ਇਸ ਬਿਰਧ fਸਿਆਣੇ ਨੇ ਅਜੂ ਨੂੰ ਆਖ ਦਿਤਾ ਕਿ ਹੀਰ ਨੂੰ ਤਾਂ ਇਸ਼ਕ ਦਾ ਰੋਗ ਹੈ । ਜੋਗੀ ਬਣ ਕੇ ਜਦ ਰਾਂਝਾ ਰੰਗਪੁਰ ਦੀ ਜੂਹ ਵਿਚ ਪਹੁੰਚਦਾ ਹੈ ਤਾਂ ਉਸ ਦੀ ਇਕ ਭੇਡਾਂ ਦੇ ਆਜੜੀ ਨਾਲ ਮੁਲਾਕਾਤ ਹੁੰਦੀ ਹੈ ਜੋ ਰਾਂਝੇ ਦੀ ਅਸਲੀਅਤ ਪਛਾਣ ਕੇ ਉਸ ਨਾਲ ਝੇੜਾ ਸ਼ੁਰੂ ਕਰ ਦੇਦਾ ਹੈ । ਸਾਰੇ ਕਿੱਸਾਕਾਰਾਂ ਨੇ ਇਹ ਬਿਰਤਾਂਤ ਕੇ ਨਿਕੇ ਭੇਦ ਪਾ ਕੇ ਦਰਜ ਕੀਤਾ ਹੈ । ਵਾਰਿਸ ਅਨੁਸਾਰ ਇਜੜ ਉਤੇ ਬਘਿਆੜ ਆ ਪੈਂਦਾ ਹੈ ਤਾਂ ਰਾਂਝਾ ਬਘਿਆੜ ਕੋਲੋਂ ਭੇਡਾਂ ਦੀ ਰਖਿਆ ਕਰਦਾ ਹੈ । ਇਸ ਪਿਛੋਂ ਅਯਾਲੀ ਰਾਂਝੇ ਦਾ ਸਿਦਕ ਦਿਲੋਂ ਮਦਦਗਾਰ ਬਣ ਜਾਂਦਾ ਹੈ । ਉਹ ਹੀ ਗੱਲ ਨੂੰ ਸਹਿਤੀ ਬਾਰੇ ਦਸ ਪਾਉਂਦਾ ਹੈ ਕਿ ਉਸ ਦੀ ਕਮਜ਼ੋਰੀ ਮੁਰਾਦ ਹੈ ਇਸ ਤੋਂ ਰਾਂਝਾ ਫ਼ਾਇਦਾ ਉਠਾਵੇ । ਉਹਦਾ ਯਾਰ ਮੁਰਾਦ ਬਲੋਚ ਹੈ ਓਏ, ਉਸ ਨੂੰ ਰਮਜ਼ ਦੇ ਨਾਲ ਸਮਝਾਉਣਾ ਈ । (ਵਾਰਿਸ) ਬਾਕੀਆਂ ਨੇ ਇਹ ਸਹਿਤੀ ਦੀ ਗੱਲ ਏਥੇ ਨਹੀਂ ਲਿਖੀ । ਭਗਵਾਨ ਸਿੰਘ ਨੇ ਰg ਵਿਚ ਆਏ ਕਰਾਮਾਤੀ ਗੁਣ ਦਾ ਏਥੇ ਵੀ ਜ਼ਿਕਰ ਕੀਤਾ ਹੈ । ਰਾਂਝਾ ਮਰੀਆਂ ਭੇਡਾਂ ਨੂੰ ਵੀ ਜਿਵਾ ਦੇਂਦਾ ਹੈ : ਛੱਟਾ ਦੇ ਕੇ ਪਾਣੀ ਦਾ ਉਠਾਈਆਂ ਭੇਡਾਂ ਰਾਵਲੇ ਨੇ, ਕੀਤੀਆਂ ਸਬੂਤ ਸਭ ਖਾਧਆਂ ਤੇ ਪਾੜੀਆਂ । (ਭਗਵਾਨ ਸਿੰਘ) ਕਿਸ਼ਨ ਸਿੰਘ ਆਰਿਫ਼ ਨੇ ਕਰਾਮਾਤ ਦਾ ਉਲੇਖ ਨਹੀਂ ਦਿੱਤਾ। ਭਗਵਾਨ ਸਿੰਘ ਦੇ ਉਲਟ ਬਾਕੀਆਂ ਨੇ ਸਹਿਤੀ ਵਲੋਂ ਬਾਹਮਣ ਦੇ ਹਬ ਹੀਰ ਦਾ ਸੁਨੇਹਾ ਰਾਂਝੇ ਨੂੰ ਭੇਜਣ ਦੀ ਗੱਲ ਨਹੀਂ ਲਿਖੀ। ਫਜ਼ਲ ਸ਼ਾਹ ਅਨੁਸਾਰ ਉਹ ਝੰਗ ਦੀ ਵਹੁਟੀ ਦੇ ਸੁਨੇਹੇ ਪਿਛੋਂ ਹੀ ਜੋਗੀ ਬਣਨ ਲਈ ਤਿਆਰ ਹੋ ਗow ਸੀ । ਇਸੇ ਤਰਾਂ ਅਯਾਲੀ ਦੀਆਂ ਭੇਡਾਂ ਉਤੇ ਬਘਿਆੜ ਦਾ ਹੱਲਾ ਰਾਂਝੇ ਦੀ ਦਰਸ ਦਾ ਸਿੱਟਾ ਰੂਪ ਦਸਿਆ ਹੈ । | ਭਗਵਾਨ ਸਿੰਘ ਵਾਂਗ ਹੀ ਕਿਸ਼ਨ ਸਿੰਘ ਨੇ ਵੀ ਇਹੋ ਦੱਸਿਆ ਹੈ ਕਿ ਬੂਰਾ aਝੀ ਵਹੁਟੀ ਹਥ ਸੁਨੇਹਾ ਦੇਣ ਤੋਂ ੫fਲਾਂ ਹੀ ਸਹਿਤੀ ਤੇ ਹੀਰ ਹਮ 'ਜ਼ ਬਣ ਗਈਆਂ ਸਨ, ਪਹਿਲ ਸਹਿਤੀ ਨੇ ਕੀਤੀ । | ਫਜ਼ਲ ਸ਼ਾਹ, ਹੀਰ ਤੇ ਰਾਂਝੇ ਨੂੰ ਆਪ ਪੱਤਰ ਵਿਉਹਾਰ ਕਰਦੇ ਦਿਖਾਉਂਦਾ ਹੈ ਕਿਉਂ ਜੋ ਉਸ ਅਨੁਸਾਰ ਦੋਨੋਂ ਸੁਸਖਿਅਤ ਸਨ । ਦੁਜੇ ਲਿਖਾਰੀ ਇਹ ੨