ਪੰਨਾ:Alochana Magazine March 1958.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਨਸ਼ੀਆਂ ਤੇ ਕਾਜ਼ੀਆਂ ਤੋਂ ਖਤ ਲਿਖਵਾਉਂਦੇ ਪੜਾਉਂਦੇ ਦਰਸਾਉਂਦੇ ਹਨ । ਕਿਸ਼ਨ ਸਿੰਘ ਨੇ ਪ੍ਰਗਟ ਕੀਤਾ ਹੈ ਕਿ ਰਾਂਝੇ ਨੂੰ ਫਕੀਰ ਬਣ ਕੇ ਝੰਗ ਆਉਣ ਦਾ ਸਨੇਹਾ ਸਹਿਤੀ ਨੇ ਬਾਹਮਣ ਦੇ ਹੱਥ ਭੇਜਿਆ ਸੀ । ਵਾਰਿਸ ਅਨੁਸਾਰ ਜੋਗੀ ਰਾਂਝਾ ਰੰਗਪੁਰ ਦੇ ਗੋਰੇ ਦੇ ਖੁਹ ਤੇ ਜਾ ਬਠਦਾ ਹੈ । ਏਥੇ ਕੁੜੀਆਂ ਮਿਲਦੀਆਂ ਹਨ ਜਿਨ੍ਹਾਂ ਦੀਆਂ ਖੁਲੀਆਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਰਾਂਝੇ ਦੀ ਹਕੀਕਤ ਉਹਨਾਂ ਤੋਂ ਗੁਝੀ ਨਹੀਂ ਰਹੀ । ਹੀਰ ਨੂੰ ਵੀ ਉਹ ਇਸੇ ਭਾਵ ਦੀ ਸੂਚਨਾ ਦਿੰਦੀਆਂ ਹਨ। ਰਾਊ ਦਾ ਤਿੰਜਣ ਵਿਚ ਪਹੁੰਚਣਾ, ਸਹਿਤ ਨਾਲ ਹੁੱਜਤਬਾਜ਼ੀ, ਇਸ ਪਿਛੋਂ ਦੁਧ ਚੱਦ ਜਟ ਤੇ ਜਟੀਆਂ ਨਾਲ ਮੁਠ ਭੇੜ ਅਤੇ ਫੇਰ ਰਾਂਝੇ ਦਾ ਹੀਰ ਦੇ ਵਿਹੜੇ ਪਹੁੰਚਣ ਦਾ ਹਾਲ ਵਾਰਿਸ ਵਾਂਗ ਦਜੇ ਕਵੀਆਂ ਨੇ ਵੀ ਦੁਹਰਾਏ ਹਨ, ਪਰ ਨਿਕੇ ਨਿਕੇ ਕਈ ਫਰਕਾਂ ਨਾਲ । | ਭਗਵਾਨ ਸਿੰਘ ਅਨੁਸਾਰ ਸਹਿਤੀ ਹੀ ਹੀਰ ਨੂੰ ਜੋਗੀ ਦੀ ਆਮਦ ਦੀ ਦਸ ਪਾਉਂਦੀ ਹੈ ਤੇ ਉਹੀ ਜੋਗੀ ਨੂੰ ਆਪਣੇ ਵਿਹੜੇ ਬੁਲਾ ਕੇ ਲਿਆਉਂਦੀ ਹੈ । ਸਹਿਤੀ ਕਹੇ ਰਾਵਲਾ ਗਰਾਮ ਵਿਚ ਕਰੋ ਡੇਰਾ । ਮੇਰਾ ਹੈ ਸਵਾਲ ਨਾਲ ਕੌਲ ਤੇ ਕਰਾਰ ਦੇ ਹਥ ਜੋੜ ਮਿੰਨਤਾਂ ਕਰੇਂਦੀ ਕਿਨ੍ਹਾਂ ਵੇਲਿਆਂ ਦੀ ਪਾਉਂਦਾ ਨ ਪੈਰ ਬੂਹੇ ਅਜੂ ਸਰਕਾਰ ਦੇ । (ਭਗਵਾਨ ਸਿੰਘ) ਫਜ਼ਲ ਸ਼ਾਹ ਨੇ ਇਸ ਦੇ ਉਲਟ ਇਹ ਦਸਿਆ ਹੈ ਕਿ ਪਿੰਡ ਦੀਆਂ ਕੁੜੀਆਂ ਨੇ ਰਾਂਝੇ ਨੂੰ ਜਾ ਕੇ ਆਖਿਆ ਕਿ ਤੈਨੂੰ ਹੀਰ ਨੇ ਬੁਲਾ ਭੇਜਿਆ ਹੈ । ਬਾਕੀ ਗਲੀ ਵਾਰਿਸ ਤੇ ਭਗਵਾਨ ਸਿੰਘ ਨਾਲ ਮਿਲਦੀਆਂ ਹਨ । ਕਿਸ਼ਨ ਸਿੰਘ ਨੇ ਤਿੰਜਣ ਵਿਚ ਗਏ ਰਾਂਝੇ ਦੀ ਸਹਿਤੀ ਨਾਲ ਹੋਈ ਟੱਕਰ ਦੀ ਗਲ ਕੀਤੀ ਹੈ । ਵਾਰਿਸ ਨੇ ਹੀਰ ਦੇ ਵਿਹੜੇ ਹੋਇਆ ਰਾਂਝੇ ਤੇ ਹੀਰ ਦਾ ਝਗੜਾ ਬਹੁਤ ਲਮਕਾ ਕੇ ਤੇ ਓਜਮਈ ਤਰੀਕੇ ਨਾਲ ਬਿਆਨ ਕੀਤਾ ਹੈ । ਹੈਰਾਨੀ ਦੀ ਗਲ ਇਹ ਹੈ ਕਿ ਜਦ ਝੰਗ ਦੀਆਂ ਕੁੜੀਆਂ, ਸਹਿਤੀ ਤੇ ਹੀਰ ਜੋਗੀ ਦੇ ਭੇਖ ਵਿਚ ਲੁਕੇ ਰਾਂਝੇ ਨੂੰ ਅਗਾਉ ਹੀ ਪਛਾਣ ਚੁਕੀਆਂ ਹੁੰਦੀਆਂ ਹਨ ਤਾਂ ਵਿਹੜੇ ਆਏ ਜੋਗੀ ਨੂੰ ਨਾ ਹੀਰ ਪਛਾਣਦੀ ਹੈ ਨਾ ਸਹਿਤੀ । ਏਥੋਂ ਤਕ ਕਿ ਹੀਰ ਨੂੰ ਰਾਂਝਾ ਬਾਰ ਬਾਰ ਆਪਣੇ ਬਾਰੇ ਦਸਦਾ ਹੈ, ਪਰ ਉਹ ਉਸ ਦੀ ਗਲ ਗੌਲਦੀ ਹੀ ਨਹੀਂ ਤ ਅੰਤ ਘੁੰਡ ਚੁਕਣ ਤੇ ਹੀ ਉਸ ਨੂੰ ਰਾਂਝੇ ਦੀ ਗਿਆਤ ਹੁੰਦੀ ਹੈ । .