ਪੰਨਾ:Alochana Magazine March 1958.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਦੀਆਂ ਹਨ ਤਾਂ ਚੌਲ ਦੇ ਥਾਲ ਵਾਲੀ ਪਰੀਖਿਆ ਨਹੀਂ ਹੁੰਦੀ | ਆਰਿਫ਼ ਨੇ ਵਾਰ ਫਿਰ ਕਰਾਮਾਤ ਨੂੰ ਲਾਂਭੇ ਕਰ ਦਿਤਾ ਹੈ । ਸਹਿਤੀ ਦਾ ਰਾਂਝੇ ਵਿਚ ਦਾਅ ਉਸ ਵਿਚ ਦੇਖੀ ਕਿਸੇ ਅਲੌਕਿਕ ਸ਼ਕਤੀ ਕਰ ਕੇ ਨਹੀਂ ਸਮਝਣਾ, ਸਗੋਂ • ਹਰ ਰਾਂਝੇ ਨਾਲ ਹਮਦਰਦੀ ਆਪਣੇ ਭਾਵਾਂ ਤੇ ਸਥਿਤੀ ਦੀ ਸਾਂਝੀ ਕਰ ਕੇ ਹੱਦ ਵਿਚ ਆਉਂਦੀ ਹੈ । ਇਹ ਵਧੇਰੇ ਸੁਭਾਵਿਕ ਹੈ । ਸੈਦਾ ਜਦ ਰਾਂਝੇ ਕੋਲ ਹਾਜ਼ਰ ਹੁੰਦਾ ਹੈ ਅਤੇ ਹੀਰ ਦੇ ਕੰਵਾਰੇ ਹੋਣ ਬਾਰੇ ਸਤਾਉਦਾ ਹੈ ਤਾਂ ਇਸ ਵਿਚ ਕਰਾਮਾਤ ਦਾ ਕੋਈ ਦਖਲ ਨਹੀਂ ਦਸਿਆ ਜਾਂਦਾ । ਹਰ ਸੈਦੇ ਨਾਲ ਲਗਾਤਾਰ ਵਿਰੋਧ ਦੀ ਹਾਲਤ ਵਿਚ ਰਹਿੰਦੀ ਹੈ ਅਤੇ ਸੈਦਾ ਉਸ ਦੇ ਇਸ ਵਿਰੋਧ ਕਰਕੇ ਉਸ ਦੇ ਨੇੜੇ ਢਕਣ ਤੋਂ ਡਰਦਾ ਹੈ । ਹੀਰ ਤੇ ਸੈਦਾ ਇਉਂ ਕਿਸ਼ਨ ਸਿੰਘ, ਸ਼ੀਹਣੀ ਜਿਵੇਂ ਕਰਾੜ । (ਕਿਸ਼ਨ ਸਿੰਘ) ਅੰਤ ਵਿਚ ਸੈਦੇ ਦੀ ਭਗਤ ਸਵਾਰਨ ਲਈ ਜੋ ਬਹਾਨਾ ਰਾਂਝੇ ਨੇ ਘੜਿਆ ਉਹ ਵੀ ਮੰਨਣ ਯੋਗ ਹੈ । ਰਾਂਝਾ ਸੈਦੇ ਨੂੰ : ਬੋਲਿਆ ਚੌਂਕੇ ਵਿਚ ਕਿਉਂ ਆਇ ਜੁੱਤੀ ਨਾਲ । (ਕਿਸ਼ਨ ਸਿੰਘ) ਕਿਸ਼ਨ ਸਿੰਘ ਕਹਿੰਦਾ ਹੈ ਕਿ ਰਾਂਝੇ ਨੇ, ਜਦ ਉਹ ਹੀਰ ਤੇ ਸਹਿਤੀ ਨਾਲ ਕਮਰੇ ਵਿਚ ਬੰਦ ਸੀ, ਪੀਰਾਂ ਨੂੰ fਸਮਰਿਆ ਪਰ ਪੀਰਾਂ ਦੇ ਪ੍ਰਗਟ ਹੋਣ ਦੀ ਚਮਤਕਾਰੀ ਗਲ ਨਹੀਂ ਕਹੀ ਕੰਧ ਵੀ ਕੋਈ ਨਹੀਂ ਢਠੀ । ਸਹਿਤੀ ਨੇ ਮੁਰਾਦ ਨੂੰ ਬੁਲਾ ਲfe, wਰਸ ਦੇ ਫਲ ਰੂਪ ਖਿਚਿਆ ਹੋਇਆ ਨਹੀਂ ਆਇਆ, ਤੇ ਨਸ ਤਰੇ, ਕੰਢ Rਣ ਦੀ ਲੋੜ ਹੀ ਨਹੀਂ ਸੀ, ਜਦ ਬਾਹਰ ਪਹਿਰੇ ਨਹੀਂ ਸਨ ਤੇ ਮਕਾਨ ਆਬਾਦੀ ਤੋਂ ਬਾਹਰਵਾਰ ਸੀ । ਰਾਹ ਵਿਚ ਰਾਂਝੇ ਨੇ ਹੀਰ ਨੂੰ ਚਿਤਾਰਿਆ ਪਈ ਜੇ ਹੀਰ ਪਹਿਲੋਂ ਹੀ ਵੇਲੇ ਸਿਰ ਰਾਂਝੇ ਦੇ ਆਖੇ ਲਗ ਨਸ ਤੁਰਦੀ ਤਾਂ ਏਨੀ ਖੱਜਲ ਖੁਆਰੀ ਕਿਉਂ ਹੁੰਦੀ । ਅਦਲੀ ਰਾਜੇ ਅਗੇ ਹੀਰ ਦੇ ਬਿਆਨ ਵਿਚ ਵੀ ਕੁਝ ਫਰਕ ਹੈ । ਹੀਰ ਕਹਿੰਦੀ ਹੈ ਕਿ ਖੇੜਿਆਂ ਤੋਂ ਉਸ ਨੂੰ ਜਾਨ ਦਾ ਖਤਰਾ ਹੈ, ਉਹ ਜ਼ਰੂਰ ਉਸ ਨੂੰ ਜ਼ਹਿਰ ਦੇ ਕੇ ਮਾਰ ਦੇਣਗੇ, ਜਿਸ fuਛੋਂ ਰਾਂਝਾ ਵੀ ਜੀਦਾ ਨਾ ਰਹਿ ਸਕੇਗਾ। ਕਹਾਣੀ ਦਾ ਅੰਤ ਅਦਲੀ ਰਾਜੇ ਦੀ ਕਚਹਿਰੀ ਤੋਂ ਕਬਰਾਂ ਤਕ ਇਸ ਲੰਬੇ ਕਥਾਨਕ ਦੀ ਅੰਤਲੀ ਕੁੜੀ ਹੈ ।