ਪੰਨਾ:Alochana Magazine March 1958.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਜਾਂਦੀ ਨੂੰ ਜ਼ਹਿਰ ਦੇ ਕੇ ਮਾਰ ਦਿਤਾ ਜਾਂਦਾ ਹੈ । ਉਸ ਦੀ ਅਰਥੀ, ਜੋ ਮੰਘਿਆਣੇ ਵਲ fਲਿਆਂਦੀ ਜਾ ਰਹੀ ਸੀ, ਨੂੰ ਦੇਖ ਰਾਂਝੇ ਨੇ ਵੀ ਪਰਾਣ ਤਿਆਗ ਦਿਤੇ । ਕਬਰ ਬਣਾਈ ਦੋਹਾਂ ਦੀ, ਮੰਘਆਣੇ ਦੇ ਪਾਸ । (ਕਸ਼ਨ ਸਿੰਘ) ਵਾਰਿਸ ਨੇ ਹੀਰ ਦੇ ਦੁਖਾਤਮਕ ਅੰਤ ਦੇ ਦੋ ਕਾਰਣ ਦਿਤੇ ਹਨ- ਹੀਰ ਦਾ। ਉਧਾਲਾ ਕਰਾਉਣ ਤੋਂ ਸਹਿਮ ਤੇ ਉਸ ਦੀ ਬਾਕਾਇਦਾ ਵਿਆਹੁਤਾ ਹੋਣ ਦੀ ਚਾਹ ਤੇ ਦੂਜਾ ਸਿਆਲ ਭਾਈਚਾਰੇ ਦੀ ਅਣਖ ਦਾ ਸਵਾਲ | ਹੀਰ ਦੇ ਵਿਆਹ ਵੇਲੇ ਹੀਰ ਨੇ ਰਾਂਝੇ ਨੂੰ ਉਸ ਨੂੰ ਉਧਲ ਲੈ ਜਾਣ ਦੀ ਸਲਾਹ ਦਿਤੀ ਪਰ ਓਦੋਂ ਰਾਂਝੇ ਦਾ ਆਦਰਸ਼ਵਾਦ ਰੁਕਾਵਟ ਬਣ ਗਇਆ | ਰਾਂਝਾ ਹੀਰ ਦੇ ਜਵਾਬ ਵਿਚ ਕਹਿੰਦਾ ਹੈ :- ਹੀਰੇ ਇਸ਼ਕ ਨੂੰ ਕਦੇ ਸੁਆਦ ਦੇ ਦੇ । ਨਾਲ ਚੋਰੀਆਂ ਅਤੇ ਉਧਾਲਿਆਂ ਦੇ । (ਵਾਰਿਸ) ਹੁਣ ਜਦ ਕਹਾਣੀ ਨੂੰ ਦੁਖਾਂਤ ਵਿਚ ਸਮੇਟਣ ਦਾ ਨਿਸਚਾ ਕਰ ਲਇਆ ਗਇਆ ਤਾਂ ਇਸ਼ਕ ਦਾ ਉਪਰੋਕਤ ਸਵਾਲ ਰਾਂਝੇ ਦੀ ਥਾਂ ਹੀਰ ਲਈ ਵਧੇਰੇ ਜ਼ਰੂਰੀ ਬਣਾ ਦਿਤਾ ਗਇਆ । ਵਾਰਿਸ ਅਨੁਸਾਰ ਹੀਰ ਦੇ ਮਾਂ ਪਿਓ ਇਕ ਵਾਰ ਫੇਰ ਹੀਰ ਤੇ ਰਾਂਝੇ ਦੇ ਵਿਆਹ ਦੇ ਹੱਕ ਵਿਚ ਸਨ । ਜਦ ਖੇੜਿਆਂ ਦਾ ਨਾਈ ਹੀਰ ਦੇ ਉਧਲ ਜਾਣ ਬਾਰੇ ਸਾਰੀ ਖਬਰ ਲੈ ਕੇ ਚੂਚਕ ਕੋਲ ਪਹੁੰਚਦਾ ਹੈ ਤਾਂ ਚੂਚਕ ਉਸ ਨਾਲ ਨਿਰਾਦਰੀ ਦਾ ਵਰਤਾਉ ਕਰਦਾ ਹੈ । ਓਧਰ ਹੀਰ ਤੇ ਰਾਂਝੇ ਨੂੰ ਲੈ ਚਲੇ, ਏਧਰ ਖੇੜਿਆਂ ਦਾ ਨਾਈ ਆਇਆ ਜੇ। ਓਵੇਂ ਮੋੜ ਕੇ ਨਾਈ ਨੂੰ ਘੱਲਿਆ ਨੇ, ਮੁੜ ਫੇਰ ਅਸਾਂ ਵਲ ਆਇਆ ਜੇ । ਵਾਰਿਸ) ਸਿਆਲ ਬੈਠ ਕੇ ਸਭ ਵਿਚਾਰ ਕੀਤੀ ਭਲੇ ਆਦਮੀ ਗੈਰਤ ਪਾਲਦੇ ਨੀ । (ਵਾਰਿਸ) ਅਤੇ ਇਸ ਤਰ੍ਹਾਂ ਉਸ ਨੇ ਭਾਈਚਾਰੇ ਦੇ ਵਿਰੋਧੀ ਫੈਸਲੇ ਅੱਗੇ ਸਿਰ ਨੀਵਾਂ ਕਰ ਕੇ ਆਪਣੀ ਧੀ ਦਾ ਘਾਤ ਕਰ ਦਿੱਤਾ | ਭਗਵਾਨ ਸਿੰਘ ਨੇ ਚੂਚਕ ਨੂੰ ਪਹਿਲੀ ਥਾਂ, ਤੇ ਭਾਈਚਾਰੇ ਨੂੰ ਦੂਜੀ ਥਾਂ ਤੇ ਪਰ ੬੧