ਪੰਨਾ:Alochana Magazine March 1958.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਰਾਂਝੇ ਨੂੰ ਵੀ ਔਬਾਸ਼ ਤੇ ਲਫੰਗਾ ਨਹੀਂ ਚਿਤਰ ਸਕਦਾ ਜੋ ਭਗਵਾਨ ਸਿੰਘ ਦੇ ਰਾਂਝੇ ਵਾਂਗ ਲੁਡਣ ਦੀਆਂ ਬੁਢੀਆਂ ਜ਼ਨਾਨੀਆਂ ਦੇ ਪੱਟਾਂ ਵਿਚ ਪੱਟ ਪਾ ਕੇ ਬੰਸਰੀ ਵਜਾਉਂਦਾ ਹੋਵੇ। ਬੰਸਰੀ ਤਾਂ ਉਹ ਵਜਾਉਂਦਾ ਹੈ ਪਰ ਉਸ ਦੀ ਧੁਨ ਦਾ ਕਾਮ-ਉਕਸਾਉ ਅਸਰ ਨਹੀਂ ਹੁੰਦਾ, ਇਸੇ ਲਈ ਜਦ ਲਡਣ ਤੇ ਉਸ ਦੀ ਜ਼ਨਾਨੀਆਂ ਮਹੀਆਂ ਜਾਂਦੀਆਂ ਹਨ ਤਾਂ ਰਾਂਝੇ ਪ੍ਰਤੀ ਉਹਨਾਂ ਦਾ ਵਿਉਹਾਰ ਮਾਤਰੀ ਸ਼ਰਾਫਤ ਵਾਲਾ ਹੋ ਜਾਂਦਾ ਹੈ । ਭਾਈਚਾਰੇ ਤੇ ਵਿਅਕਤੀ ਦੀ ਟੱਕਰ ਦਾ ਅਹਿਸਾਸ ਵਾਰਿਸ ਸ਼ਾਹ ਤੋਂ ਵਧ ਹੋਰ ਵਿਚਾਰ ਹੇਠਲੇ ਕਿਸੇ ਕਿੱਸਾਕਾਰਾਂ ਨੂੰ ਨਹੀਂ ਜਾਪਦਾ । ਭਾਈਚਾਰੇ ਨੂੰ ਕਹਾਣੀ ਦਿਆਂ ਜ਼ਰੂਰੀ ਮੋੜਾਂ ਤੇ ਤਕਦੀਰੀ ਫੈਸਲੇ ਕਰਦਾ ਵਾਰਿਸ ਨੇ ਹੀ ਦਿਖਾਇਆ ਹੈ, ਪਰ ਇਸ ਯਥਾਰਥਕ ਅਨੁਭਵ ਦੇ ਨਾਲ ਨਾਲ ਉਹ ਕਰਾਮਾਤੀ ਅਸੰਭਵਤਾ ਨੂੰ ਪ੍ਰਵਾਨ ਕਰਦਾ ਹੈ ,ਵਾਰਿਸ ਦੇ ਸਮੇਂ ਵਿਚ ਲੋਕਾਂ ਦਾ ਵਿਸ਼ਵਾਸ ਕਰਾਮਾਤਾਂ ਵਿਚ ਆਮ ਸੀ, ਇਸ ਲਈ ਉਸ ਦਾ ਆਪਣੇ ਕਿੱਸੇ ਵਿਚ ਕਰਾਮਾਤੀ ਅੰਸ਼ ਦਾ ਵਰਤਣਾ ਸੁਭਾਵਿਕ ਪ੍ਰਤੀਤ ਹੁੰਦਾ ਹੈ, ਭਗਵਾਨ ਸਿੰਘ ਉਤੇ ਆਪਣੇ ਦੁਆਲੇ ਦੇ ਮਲਵਈ' ਜਟ ਜੀਵਨ ਦਾ ਠੱਪਾ ਸੀ, ਇਸ ਲਈ ਉਸ ਦੇ ਪਾਏ ਵਖਰਾਂ ਦਾ ਵਡੇਰਾ ਅਧਾਰ ਉਸ ਦਾ ਸਾਮਾਜਿਕ ਪ੍ਰਸੰਗ ' ਹੀ ਜਾਪਦਾ ਹੈ । ਉਂਜ ਫ਼ਜ਼ਲ ਸ਼ਾਹ ਤੇ ਭਗਵਾਨ ਸਿੰਘ ਦੋਹਾਂ ਨੇ ਕਰਾਮਾਤ ਨੂੰ ਸਵੀਕਾਰ ਕੀਤਾ ਹੈ, ਪਰ ਰਾਂਝੇ ਵਿਚ ਇਹ ਕਰਾਮਾਤ ਕਿਥੋਂ ਤੇ ਕਿਉਂ ਆਈ, ਇਸ ਦੀ ਵਿਆਖਿਆ ਕਿਸੇ ਨੇ ਨਹੀਂ ਕੀਤੀ । ਜਾਪਦਾ ਹੈ ਕਿ ਕਿਸ਼ਨ ਸਿੰਘ ਖ਼ਾਹ ਮਖਾਹ ਦੀਆਂ ਕਰਾਮਾਤਾਂ ਵਿਚ ਵਿਸ਼ਵਾਸ ਨਹੀਂ ਸੀ ਰਖਦਾ, ਉਹ ਰਾਂਝੇ ਦੀ ਰੱਨ-ਬੀਰਤਾ ਨੂੰ ਵੀ ਸਲਾਹੁੰਦਾ ਨਹੀਂ ਜਾਪਦਾ, ਇਸ ਲਈ ਉਸ ਦੇ ਕਿੱਸੇ ਵਿਚ ਪੀਰਾਂ ਵਲੋਂ ਰਾਂਝੇ ਨੂੰ ਅਸੀਸ ਦਾ ਮਿਲਣਾ ਕੁ ਸਾਦੇ ਜਹੇ ਤਰੀਕੇ ਨਾਲ ਹੀ ਆਇਆ ਹੈ । ਉਹ ਰਾਂਝੇ ਨੂੰ ਕਈ ਥਾਈਂ ਫਕੀਰਾਂ ਨਾਲ ਮਿਲਾਉਂਦਾ ਹੈ ਤੇ ਉਹਨਾਂ ਕੋਲੋਂ ਚੰਮ-ਦਿਸ਼ਟੀ ਤੇ ਮਜਾਜ਼ੀ ਇਸ਼ਕ ਦਾ ਰਾਹ ਛੱਡਣ ਦਾ ਉਪਦੇਸ਼ ਦੁਆਉਂਦਾ ਹੈ, ਉਸ ਦਾ ਬਾਲ ਨਾਥ ਹੀ ਉਸ ਨੂੰ ਰੰਨਾਂ ਤੋਂ ਨਹੀਂ ਵਰਜਦਾ ਸਗੋਂ ਹੋਰ ਵੀ ਕਈ ਵਿਅਕਤੀ ਉਸ ਨੂੰ ਏਸ ਪਾਸੇ ਤੋਂ ਹੋੜਦੇ ਹਨ । ਭਾਵੇਂ ਫ਼ਜ਼ਲ ਸ਼ਾਹ ਨੇ ਵੀ ਯੁਕਤੀ ਅਨੁਕੂਲ ਰਹਿਣ ਦਾ ਵਾਰਿਸ ਨਾਲੋਂ ਵਧ ਸੁਚੇਤ ਜਤਨ ਕੀਤਾ ਜਾਪਦਾ ਹੈ, ਜਿਸ ਤਰ੍ਹਾਂ ਕਿ ਉਸ ਨੇ ਹੀਰ ਰਾਂਝੇ ਦੇ ਮੁੜ ਝੰਗ ਵਿਚ ਜਾ ਦਾਖਲ ਹੋਣ ਦੀ ਪਿਛੋਕੜ ਮੰਨਣ ਯੋਗ ਤਰੀਕੇ ਨਾਲ ਬੰਨੀ, ਜਾਂ ਸ਼ਿਕਰ ਗਏ ਖੇੜਿਆਂ ਪਿਛੋਂ ਹੀਰ ਰਾਂਝੇ ਦੇ ਝੋਲੀ ਵਿਚ ਮੇਲ ਹੋਣ ਦਾ ਬਿਰਤਾਂਤ ਉਲੀਕਿਆ, ਪਰ ਇਸ ਪੱਖ ਤੋਂ ਕਿਸ਼ਨ ਸਿੰਘ ਆਰਿਫ ਸਭ ਤੋਂ ਅਗੇ ਹੈ । ਆਪਣੇ ਰਚਨ-ਕਾਲ ਕਰਕੇ ਵੀ ਉਹ ਇਹਨਾਂ ਦੂਜੇ ਕਿੱਸਾਕਾਰਾਂ ਨਾਲੋਂ ਵਧੇਰੇ ਆਧੁਨਿਕ ਸੀ ।