ਪੰਨਾ:Alochana Magazine March 1958.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਖਬਰ ਹੋਈ ਤਾਂ ਉਨ੍ਹਾਂ ਹੀਰ ਨੂੰ ਖਬਰ ਨਾ ਭੇਜਣ ਦਾ ਗਿਲਾ ਕੀਤਾ ਤਾਂ ਹੀਰ ਨੇ ਬੇਪਰਵਾਹੀ ਨਾਲ ਇਉਂ ਉੱਤਰ ਦਿਤਾ:

'ਸੁਣ ਵੀਰਾ ਖਾਨਾ ਸੁਲਤਾਨਾ, ਕਿਸੇ ਤੁਸਾਨੂੰ ਕੂੜ ਸੁਣਾਇਆ।
ਭੁਖੇ ਚਾਕ ਕਿਦਾਊਂ ਆਏ, ਉਨ੍ਹਾਂ ਵਲੀਂਂ ਨੂੰ ਹੱਥ ਪਾਇਆ।
ਕੁੜੀਆਂ ਕਢੇ ਚੀਕ ਕਿਵੇਹੀਂ, ਕੋਈ ਨਦਰ ਨਾ ਮੇਨੂੰ ਆਇਆ।
ਕਿਤ ਨੂੰ ਆਖਾਂ ਤੁਸਾਂ ਬੁਲਾਈਂ, ਕੋਈ ਅਕਬਰ ਮੈਂ ਤੇ ਧਾਇਆ।'
ਹੀਰ ਨੂੰ ਆਦਰਸ਼ਕ ਛੋਹਾਂ ਦੇ ਕੇ ਚਮੋਦਰ ਨੇ ਤਖਤ-ਹਜ਼ਾਰੇ ਦੇ ਰਾਂਝੇ ਦੇ ਖਾਨਦਾਨ ਬਾਰੇ ਪ0 ਕੁ ਛੰਦ ਲਿਖੇ ਹਨ। ਰਾਂਝੇ ਦੇ ਬਾਪ ਦਾ ਨਾਂ ਮੌਜ਼ਮ ਤੇ ਉਸ ਦੇ ਤਿੰਨ ਭਰਾਵਾਂ ਦੇ ਨਾਂ ਤਾਹਿਰ, ਜ਼ਾਹਿਰ ਤੇ ਜੀਵਣ ਦਰਜ ਕੀਤੇ ਹਨ। ਇਸ ਖ਼ਾਨਦਾਨ ਨੂੰ ਵੀ "ਵਡੇ ਰਾਠ ਜਿਮੀਂ ਦੇ ਉੱਤੇ ਲਿਖਿਆ ਹੈ। ਰਾਂਝੇ ਦੀ 'ਖੂੂਬਸੂੂਰਤੀ' ਤੇ ਜ਼ੋਰ ਦਿੱਤਾ ਹੋਇਆ ਹੈ ਅਤੇ ਉਸ ਦੇ ਖ਼ਾਨਦਾਨ ਦੀ ਵਡਿਆਈ ਇਸ ਗੱਲ ਤੋਂ ਜ਼ਾਹਰ ਕੀਤੀ ਹੈ ਕਿ ਦੋ ਵਰ੍ਹਿਆਂ ਦੀ ਉਮਰ ਵਿਚ ਰਾਂਝੇ ਨੂੰ ਕੁੜਮਾਈ ਢੁਕ ਪਈ:-

ਦੋ ਵਰਿਆਂ ਦਾ ਧੰਦਾ ਹੋਇਆ, ਚੁੱਕ ਰਹੀ ਕੁੜਮਾਈ।
ਚਹੁੰ ਵਰਿਆਂ ਦਾ ਧੀਦੋ, ਹੋਇਆ, ਤਾਂ ਸੂਰਜ ਝਾਤ ਦਿਖਾਈ।
ਛੇ ਵਰ੍ਹਿਆਂ ਦਾ ਧੀਦੋ ਹੋਇਆ, ਤਾਂ ਸਭ ਕੋ ਵੇਖਣ ਆਵੇ।
ਸੂਰਤ ਸ਼ਕਲ ਵਾਹ ਤੁਸਾਡੀ, ਤੇਰਿਆਂ ਬਖ਼ਤਾਂ ਨਾਲ ਨਾ ਦਾਵੇ।
ਛੇ ਵਰ੍ਹਿਆਂ ਦਾ ਪੂਰਾ ਹੋਇਆ, ਤਾਂ ਮੁਈ ਰਾਂਝੇ ਦੀ ਅੰਮਾਂ।
ਵੀਰ ਖੁਸ਼ੀ ਹੋਵੇ ਸਿਰ ਤਾਂ, ਖ਼ਾਤਰ ਜਰਾ ਨਾ ਜਮ੍ਹਾ।
ਰਾਂਝੇ ਦੀ ਮੰਗਣੀ ਯਾਕੂਬ ਖਾਂ ਵੜਾਇਰ ਦੀ ਧੀ ਨਾਲ ਕਵੀ ਨੇ ਸੱਜ ਧੱਜ ਨਾਲ ਬਿਆਨ ਹੈ ਅਤੇ ਮੁੜ ਛਤੀ ਹੀ ਰਾਂਝੇ ਦਾ ਵਿਆਹ ਧਰ ਦਿਤਾ ਪਰ ਬਦ-ਕਿਸਮਤੀ ਨਾਲ ਉਸੇ ਸਮੇਂ ਉਸ ਦੇ ਬਾਪ ਦੀ ਮੌਤ ਹੋ ਗਈ। ਹੁਣ ਰਾਂਝਾ ਦਸਾਂ ਵਰ੍ਹਿਆਂ ਦਾ ਹੈ ਅਤੇ ਹੁਸਨ ਦੀ ਮੂਰਤ ਬਣਿਆ ਹੋਇਆ ਹੈ। ਉਸ ਦੇ ਭਰਾ ਹੁਸਨ ਦੀ ਤਾਬ ਝੱਲ ਨਹੀਂ ਸਕੇ। ਇਸ ਲਈ ਉਹ ਇਸ ਦੀ ਅਲਖ ਮੁਕਾਉਣੀ ਚਾਹੁੰਦੇ ਹਨ ਪਰ ਦੇਵਨੇਤ ਨਾਲ ਇਧਰੋਂ ਕਵੀ ਦਮੋਦਰ ਰਾਂਝੇ ਦੇ ਹੁਸਨ ਦੀ ਸ਼ਰਤ ਸੁਣ ਕੇ ਤਖ਼ਤ ਹਜ਼ਾਰੇ ਪਹੁੰਚ ਜਾਂਦਾ ਹੈ ਅਤੇ ਉਸ ਦੇ ਬੇਮਿਸਾਲ ਰੂਪ ਨੂੰ ਇਉਂ ਪੇਸ਼ ਕਰਦਾ ਹੈ:-

ਦਸਾਂ ਵਰਿਆਂ ਦਾ ਧੀਦੋ ਰਾਂਝਾ, ਕੇਹੀ ਸਿਫ਼ਤ ਅਖਾਹੀਂ।
ਨੱਕ ਬੁਲਾਕ ਤੇ ਕੰਨੀ ਲੁੜਕੇ, ਸੋਨੇ ਕੜੇ ਹਥਾਈਂਂ,।
ਕੰਨੇ ਚੂਣੇ ਬੱਚੇ ਨਾਗਾਂ, ਜ਼ੁਲਫ਼ ਕੁੰਡਲ ਵਲ ਖਾਹੀਂਂ।

ਆਖ ਦਮੋਦਰ ਜੋ ਕੇ ਵੇਖੇ, ਤਾਂ ਫਿਰ ਉਠੇ ਨਹੀਂ।