ਪੰਨਾ:Alochana Magazine March 1961.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਸਾਰੇ ਹੀ ਅਤੇ ਅਜਿਹੇ ਹੋਰ ਸੈਂਕੜੇ ਸ਼ਬਦ ਬੌਧਿਕ ਭਾਸ਼ਾ ਵਿਚ ਪ੍ਰਚਲਿਤ ਹੁੰਦੇ ਜਾ ਰਹੇ ਹਨ । | ਕਈ ਸੰਸਕ੍ਰਿਤ ਦੇ ਸ਼ਬਦ ਵਿਸ਼ੇਸ਼ ਕਰਕੇ ਯੋਜਕ ਅਜਿਹੇ ਹਨ ਜਿਹੜੇ ਭਾਵੇਂ ਹਿਦੀ ਵਾਲਿਆਂ ਨੇ ਅਪਣਾ ਲਏ ਹਨ, ਪਰ ਮੇਰੇ ਵਿਚਾਰ ਵਿਚ ਪੰਜਾਬੀ ਵਿਚ ਉਹ ਕਿਸੇ ਸਮੇਂ ਵੀ ਨਹੀਂ ਸਮਾ ਸਕਣਗੇ, ਜਿਵੇਂ ਅਤਿਰਿਕਤ, ਯਦੀ, ਯੱਦਪੀ, ਅਪੇਕਸ਼ਾ ਅਜਿਹਿਆਂ ਸ਼ਬਦਾਂ ਲਈ ਉਹਨਾਂ ਦੇ ਸਮ ਉਰਦੂ ਫਾਰਸੀ ਆਦਿਕ ਦੇ ਸ਼ਬਦ ਵਰਤਣੇ ਚਾਹੀਦੇ ਹਨ | ਭਾਵੇਂ ਕੁਝ ਇਸੇ ਸ਼੍ਰੇਣੀ ਦੇ ਸ਼ਬਦ ਪੰਜਾਬੀ ਵਿਚ ਪ੍ਰਚਲਿਤ ਅਤੇ ਸਵੀਕਾਰ ਵੀ ਹੋ ਚੁਕੇ ਹਨ ਜਿਵੇਂ ਇਤਿਆਦਿਕ, ਉਕਤ, ਉਪਰੰਤ, ਪਰੰਤੂ ਆਦਿਕ ! ਸੰਸਕ੍ਰਿਤ ਤੋਂ ਨਵੇਂ ਲਏ ਜਾਣ ਵਾਲੇ ਸਮਾਸ ਪੰਜਾਬੀ ਵਿਚ ਇਸੇ ਵਿਵੇਕ ਦੇ ਨਿਯਮ ਅਨੁਸਾਰ ਲੈਣੇ ਚਾਹੀਦੇ ਹਨ । ਜਿਥੇ ਨਿਰੋਲ ਤਤਸਮ ਰੂਪ ਵਰਤਿਆ ਜਾ ਸਕੇ ਉਥੇ ਉਸ ਨੂੰ ਲੈ ਲੈਣਾ ਚਾਹੀਏ, ਨਹੀਂ ਤਾਂ ਲੋੜ ਅਨੁਸਾਰ ਕੁਝ ਰੂਪਾਂਤਰ ਕਰਕੇ ਵਰਤ ਲੈਣਾ ਚਾਹੀਏ । ਭਾਵੇਂ ਬਹੁਤੀ ਵਾਰੀ ਕੁਝ ਤਬਦੀਲੀਆਂ ਕਰਨੀਆਂ ਅੱਵਸ਼ਕ ਹੀ ਧ ਹੋਣ ਗੀਆਂ । ਮਿਸਾਲ ਵਜੋਂ ਸਾਮਵਾਦ ਨੂੰ ਸਾਮਵਾਦ ਕਰਕੇ, ਅੰਤਰਰਾਸ਼ਟਰੀ ਨੂੰ ਅੰਤਰ ਰਾਸ਼ਟਰੀ, ਕਾਵਯ ਮਯ ਨੂੰ ਕਾਵਿਮਈ ਆਦਿਕ ਦਿਆਂ ਰੂਪਾਂ ਵਿਚ । ਜਿਹੜੇ ਸ਼ਬਦ ਪੰਜਾਬੀ ਵਿਚ ਹਿੰਦੀ ਦੇ ਨਾਲ ਨਾਲ ਪ੍ਰਚਲਿਤ ਹੋ ਰਹੇ ਹਨ, ਉਹਨਾਂ ਨੂੰ ਜਿੰਨਾਂ ਹਿੰਦੀ ਦੇ ਨੇੜੇ ਜ਼ਾਂ ਮਿਲਦੇ ਜੁਲਦੇ ਰੂਪਾਂ ਵਿਚ ਵਰਤਿਆ ਜਾ ਸਕਦਾ ਹੈ, ਉਨਾਂ ਹੀ ਨੇੜੇ ਰੱਖਣਾ ਉਚਿਤ ਹੈ ! ਉਹ ਵਿਦਿਆਰਥੀ ਜੋ ਹਿੰਦੀ ਵਿਚ ਸਾਮਾਜਿਕ ਲਿਖੇਗਾ, ਪੰਜਾਬੀ ਵਿਚ ਜੋ ਉਸ ਨੂੰ ਸਮਾਜਕ ਲਿਖਣਾ ਪਵੇ ਤਾਂ ਇਹ ਬੇ ਲੋੜੀ ਤਬਦੀਲੀ ਅਤੇ ਉਸਨੂੰ ਭਟਕਾਉਣ ਵਾਲੀ ਗੱਲ ਹੋਵੇਗੀ । ਪੰਜਾਬੀ ਵਿਚ ਵੀ ਇਸ ਨੂੰ ਸਮਾਜਿਕ ਕਰਕੇ ਲਿਖਣਾ ਚਾਹੀਏ, ਇੰਜ ਹੀ ਹੋਰ ਅਜਿਹੇ ਸ਼ਬਦ, ਜਿਵੇਂ ਵਿਗਿਆਨਿਕ, ਬੌਧਿਕ, ਵਿਅਕਰਣਿਕ, ਧਾਰਮਿਕ, ਆਦਿਕ । (4) ਪੰਜਾਬੀ ਵਿਚ ਯਾਮੀਣਤਾ ਨੂੰ ਲੋੜ ਤੋਂ ਵੱਧ ਮਹੱਤਾ ਦੇਣ ਦੇ ਕਾਰਣ ਅਸੀ ਕਈ ਬੇਲੋੜੇ ਕੋਝੇ ਸ਼ਬਦ ਵਰਤਦੇ ਹਾਂ, ਉਹਨਾਂ ਨੂੰ ਲਿਖਤ ਵਿਚੋਂ ਖਾਰਜ ਕਰ ਦੇਣਾ ਚਾਹੀਏ, ਜਿਵੇਂ, ਜਮਾਂਦਰੂ ਘਰਗੀ, ਜੇਤੂ, ਪਾਰਖੂ ਲਿਖਾਰੀ, ਆਦਿਕ । ਇਹਨਾਂ ਦੀ ਥਾਂ ਵਧੇਰੇ ਸੱਭ ਜਾਂ ਘੱਟ ਕੁਰੂਪ ਸ਼ਬਦ ਸੰਖ ਨਾਲ ਲਭੇ ਜਾਂ ਬਣਾਏ ਜਾਂ ਸਕਦੇ ਹਨ । ਇੰਜ ਹੀ ਕਈ ਗਲਤ ਅਤੇ ਕੋਝੇ ਸ਼ਬਦ ਜਾਂ ਜਿਨ੍ਹਾਂ ਦੀ ਗਲਤੀ ਨੂੰ ਸਾਧਾਰਣ ਲੇਖਕ ਨਹੀਂ ਅਨਭਵ ਕਰਕੇ, ਬੜੀ ਦ੍ਰਿੜ੍ਹਤਾ ਨਾਲ ਖਾਰਜ ਕਰਣ ਦੀ ਲੋੜ ਹੈ । ਕੁਝ ਅਜਿਹੇ ਸ਼ਬਦਾਂ ਦੀਆਂ ਮਿਸਾਲਾਂ ਹਨ । ਵਿਰੋਧਤਾ, ਮਈ, ਪਰਧਾਨਗੀ, ਪਰ ਵਾਨਗੀ, ਅਗਿਆਨਤਾ,