ਪੰਨਾ:Alochana Magazine March 1961.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਢਣ ਦਾ ਯਤਨ ਨਹੀਂ ਕਰਨਾ ਚਾਹੀਏ । ਇਹ ਠੀਕ ਹੈ ਕਿ ਸਮੇਂ ਦੇ ਚੱਕਰ ਨਾਲ ਸ਼ਾਇਦ ਇਹ ਅੰਗ ਪੰਜਾਬੀ ਵਿਚੋਂ ਘਟਦਾ ਜਾਵੇ, ਅਤੇ ਸਹਿਜ ਇਸ ਦੀ ਥਾਂ ਦੂਜੀ ਸ਼ਬਦਾਵਲੀ ਲੈਂਦੀ ਰਹੇ, ਜਿਵੇਂ ਇਹ ਫਾਰਸੀ ਅਰਬੀ ਅੰਗ ਵੀ ਇੰਜ ਸਹਿਜੇ ਸਹਿਜੇ ਹੀ ਆਇਆ ਹੋਵੇਗਾ । ਮਿਸਾਲ ਵਜੋਂ ਮੈਂ ਫਾਰਸੀ ਦੇ ਅਜਿਹੇ ਸ਼ਬਦਾਂ ਵੱਲ ਸੰਕੇਤ ਕਰਦਾ ਹਾਂ ਜਿਹੜੇ ਲਗ ਪਗੇ ਸਹੀ ਰੂਪਾਂ ਵਿਚ ਪੰਜਾਬੀ ਦਾ ਅੰਗ ਬਣੇ ਹੋਏ ਹਨ, ਅਤੇ ਵਿਸ਼ੇਸ ਭਾਵਾਂ ਅਤੇ ਅਰਥਾਂ ਨੂੰ ਪ੍ਰਗਟਾਉਂਦੇ ਹਨ । ਜ਼ਮੀਨ, ਆਦਮੀ, ਬਾਦਸ਼ਾਹ, ਅਦਾਲਤ, ਔਰਤ, ਫੈਸਲਾ, ਦੁਸ਼ਮਨ, ਯਾਰ, ਈਮਾਨ, ਜਵਾਬ, ਸਵਾਲ, ਹੈਰਾਨ, ਹਲੀਮ, ਦੋਸਤ, ਰਮਜ਼, ਰੱਬ, ਇਨਸਾਨ, ਸ਼ਹੀਦ, ਸਾਹਿਬ, ਸ਼ੱਕ, ਗਵਾਹ, ਆਦਿਕ । | ਬਹੁਤ ਸਾਰੇ ਸ਼ਬਦ ਕੁਝ ਵਿਗੜੇ ਰੂਪਾਂ ਜਾਂ ਉਚਾਰਣਾਂ ਨਾਲ ਪੰਜਾਬੀ ਵਿਚ ਪ੍ਰਚਲਿਤ ਹਨ ਜਿਵੇਂ-ਜਾਨਾ, ਮੁਕੱਦਮਾ, ਕਨੂੰਨ, ਕਿੱਸਾ, ਮਾਫ, ਮਾਫੀ, ਫਤੇਹ, ਤੇਗ, ਕਿਸਮਤ, ਕਿਸਮ, ਰਾਜੀ, ਹਾਕਮ, ਮੁਕਾਬਲਾ, ਕਤਾਬ, ਕਤਲ, ਖੁਨ, ਸਜਾ ਆਦਿਕ । | ਨਿਕਟ ਸਮੇਂ ਵਿਚ ਉਰਦੂ ਸਾਹਿਤ ਰਾਹੀਂ ਕੁਝ ਨਵੇਂ ਕਿਤਾਬੀ ਸ਼ਬਦ ਫ਼ਾਰਸੀ ਅਰਬੀ ਦੇ ਪੰਜਾਬੀ ਵਿਚ ਗ੍ਰਹਿਣ ਕੀਤੇ ਗਏ ਹਨ, ਅਤੇ ਵਰਤੇ ਜਾ ਰਹੇ ਹਨ-ਜਿਵੇਂ ਸ਼ਾਇਰੀ, ਸ਼ਾਇਰਾ, ਅਸਲੀਅਤ, ਖੁਦਗਰਜ਼ੀ, ਸ਼ਖਸੀਅਤ, ਹਕੀਕਤ, ਅਦਬ ਬੁਨਿਆਦੀ, ਸ਼ਰਾਫ਼ਤ, ਸ਼ਰਾਰਤ, ਸਿਆਸੀ, ਮਿਸਾਲ ਆਦਿਕ । | ਇਹਨਾਂ ਸਾਰੀਆਂ ਮਿਸਾਲਾਂ ਦੇ ਹੁੰਦਿਆਂ ਨਿਰਸੰਦੇਹ ਪੰਜਾਬੀ ਬੋਲੀ ਫਾਰਸੀ ਅਰਬੀ ਨੂੰ ਭਲੀ ਪ੍ਰਕਾਰ ਹੁਣ ਕਰਦੀ ਹੈ ਅਤੇ ਇਸ ਲਈ ਘੱਟੋ ਘੱਟ ਪੁਰਾਤਨ ਅਤੇ ਨਵੀਨ ਪੰਜਾਬੀ ਵਿਚ ਜੋ ਇਸ ਸਮੇਂ ਤੋਂ ਆਏ ਹੋਏ ਸ਼ਬਦਾਵਲੀ ਹੈ, ਉਸ ਨੂੰ ਪ੍ਰਚਲਿਤ ਰਖਣ ਦਾ ਯਤਨ ਕਰਨਾ ਚਾਹੀਏ, ਅਤੇ ਜੇ ਵਿਦਿਆ ਪ੍ਰਣਾਲੀ ਵਿਚ ਫ਼ਾਰਸੀ ਉਰਦੂ ਦਾ ਅਖਰ ਬੋਧ ਖਤਮ ਵੀ ਹੋ ਜਾਵੇ, ਜਿਵੇਂ ਕਿ ਹੋ ਰਹਿਆ ਹੈ ਤਾਂ ਵੀ ਵਿਸ਼ੇਸ਼ ਕੋਸ਼ਿਸ਼ਾਂ ਰਾਹੀਂ ਇਸ ਸ਼ਬਦਾਵਲੀ ਦੀ ਵਿਆਖਿਆ ਕਰਦੇ ਰਹਿਣਾ ਅਵੱਸ਼ਕ ਹੈ । ਮੈਨੂੰ ਆਸ ਹੈ ਕਿ ਕੁਝ ਵਿਚਾਰ ਜੋ ਮੈਂ ਇਸ ਲੇਖ ਵਿਚ ਦਿਤੇ ਹਨ ਜੇ ਉਹ ਇਕੱਤਰ ਹੋਏ ਜਾਂ ਇਹਨਾਂ ਨੂੰ ਪੜ੍ਹਨ ਵਾਲੇ ਵਿਦਵਾਨਾਂ ਨੂੰ ਸਾਮੂਹਿਕ ਢੰਗ ਨਾਲ ਪਰਵਾਨ ਨਾ ਵੀ ਹੋਣ ਤਾਂ ਘਟੋ ਘੱਟ ਇਹਨਾਂ ਦਾ ਇਹ ਲਾਭ ਹੋਵੇਗਾ ਕਿ ਇਕ ਭਲਾਏ ਜਾ ਰਹੇ ਅੰਗ ਵਲ ਧਿਆਨ ਖਿਚਿਆ ਜਾਵੇਗਾ, ਅਤੇ ਗੋਸ਼ਟੀ ਅਤੇ ਚਰਚਾ ਰਾਹੀਂ ਕੁਝ ਨਵੇਂ ਅਤੇ ਲਾਭਕਾਰੀ ਨਿਯਮ ਸਥਾਪਿਤ ਹੋਣ ਦੀ ਸੰਭਾਵਨਾ ਹੋਵੇਗੀ । -0- ਨੋਟ :- ਇਹ ਲੇਖ ੫ ਮਾਰਚ ੧੯੬੧ ਨੂੰ ਪੰਜਾਬੀ ਸਾਹਿਤ ਅਕਾਡਮੀ ਦੀ ਵਿਸ਼ੇਸ਼ ਸਾਹਿਤਕ ਗੋਸ਼ਟੀ ਵਿਚ ਪੜ੍ਹਿਆ ਜਾ ਰਹਿਆ ਹੈ ।