ਪੰਨਾ:Alochana Magazine March 1961.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ ਸਿੰਘ - ਫ਼ਰੀਦ ਦੀ ਬਿੰਬਾਵਲੀ ਦਾ ਇਕ ਪ੍ਰਮਾਣ ( ਪਹਿਲੇ ਸਲੋਕ ਦੀ ਆਲੋਚਨਾਤਮਕ ਵਿਆਖਿਆ ) (੧) ਜਿਤੁ ਦਿਹਾੜੈ ਧਨਵਰੀ, ਸਾਹੇ ਲਏ ਲਿਖਾਇ । (੨) ਮਲਕੁ ਜਿ ਕੰਨੀ ਸੁਣੀਦਾ, ਮਹੁ ਦੇਖਾਲੇ ਆਇ ॥ (੩) ਜਿੰਦ ਨਿਮਾਣੀ ਕਢੀਐ, ਹਢਾ ਕੂ ਕੜਕਾਇ । (੪) ਸਾਹੇ ਲਿਖੇ ਨ ਚਲਨੀ, ਜਿੰਦੂ ਕੂੰ ਸਮਝਾਇ ॥ (੫) ਜਿੰਦੁ ਵਹੁਟੀ ਮਰਣ ਵਰੁ ਲੈ ਜਾਸੀ ਪਰਣਾਇ ॥ (੬) ਆਪਣ ਹਥੀ ਜੋਲਿ ਕੈ, ਕੈ ਗਲਿ ਲਗੈ ਧਾਇ । (੭) ਵਾਲਹੁ ਨਿਕੀ ਪੁਰਸਲਾਤ, ਕੰਨੀ ਨ ਸੁਣੀਆਇ ॥ (੮) ਫਰੀਦਾ ਕਿੜੀ ਪਵੰਦੀਈ, ਖੜਾ ਨ ਆਪੁ ਮੁਹਾਇ ॥ ਧੀ ਦੇ ਡੋਲੀ ਪੈਣ ਦਾ ਸਮਾਂ ਹਸਤੀ ਜੀਵਨ ਦੀਆਂ ਅਤਿਅੰਤ ਭਾਵੁਕ ਘੜਿਆਂ ਵਿਚੋਂ ਇਕ ਹੁੰਦਾ ਹੈ । ਸਾਧਾਰਣ ਮਨੁਖ ਦੇ ਜੀਵਨ ਵਿਚ ਡੂੰਘੇ ਜਜ਼ਬੇ ਮਹਸੂਸ ਕਰਨ ਦੇ ਪਲ ਘਟ ਆਉਂਦੇ ਹਨ । ਖੇੜੇ ਨਾਲ ਵਿਆਹੀ ਜਾਣ ਬਆਦ ਹੀਰ ਦੇ ਜੀਵਨ ਦਾ ਬਹੁਤ ਵਕਤ, ਦਿਲ ਦੀਆਂ ਡੂੰਘਾਣਾਂ ਵਿਚ ਡੁੱਬੀ ਹੋਈ ਦਾ, ਬੀਤਦਾ ਸੀ, ਪਰ ਆਮ ਹਸਤੀ, ਵਿਹਾਰ-ਕਾਰ ਤੇ ਟਬਰ ਦੇ ਪਾਲਣ ਪੋਸਣ ਵਿਚ . ਰੁੱਝਾ, ਜ਼ਿੰਦਗੀ ਦੀ ਭਾਵੁਕ ਸਤਹ ਦੇ ਔਸਤ ਦਰਜੇ ਦੇ ਨੇੜੇ ਤੇੜੇ, ਕਦੇ ਜ਼ਰਾ ਉਚਾ, ਕਦੇ ਰਤਾ ਨੀਵਾਂ, ਆਪਣਾ ਬਹੁਤਾ ਵਕਤ ਗੁਜ਼ਾਰਦਾ ਹੈ । ਕਲਾਕਾਰ, ਆਸ਼ਿਕ ਤੇ ਸੰਤ ਔਸਤ ਭਾਵੁਕ ਪਧਰ ਤੋਂ ਬਹੁਤ ਉਚੇ ਜਾਂ ਡੂੰਘੇ ਰਹ ਕੇ ਜੀਉਂਦੇ ਹਨ । ਇਨ੍ਹਾਂ ਦੀ ਤਰ੍ਹਾਂ, ਧੀ ਨੂੰ ਸਹੁਰੇ ਤੋਰਨ ਵੇਲੇ, ਆਮ ਮਾਪਿਆਂ ਦੇ ਦਿਲਾਂ ਦੀ ਅਵਸਥਾ ਵੀ ਕਾਵਿਮਈ ਹੋਈ ਹੁੰਦੀ ਹੈ । ਆਪਣੇ ਅੰਦਰ ਉਹ ਜਿਸ ਤਰਾਂ ਦੀਆਂ ਘੇਰਾਂ ਪੈਂਦੀਆਂ ਪ੍ਰਤੀਤ ਕਰਦੇ ਹਨ, ਉਸ ਨਾਲ ਉਨਾਂ ਨੂੰ ਭੀ ਜ਼ਿੰਦਗੀ ਦੀਆਂ ਗਹਿਰਾਈਆਂ ਤੇ ਦਰਦਾਂ ਦਾ ਕੁਝ ਤਜਰਬਾ ਹੋ ਜਾਂਦਾ ਹੈ । ਪੁਰਾਣੇ ਸਮਿਆਂ ਵਿਚ ਜਦੋਂ ਧੀ ਲਈ ਸਹੁਰਾ ਘਰ ਇਕ ਬਿਲਕੁਲ ਅਣਜਾਣੀ ਥਾਂ ਹੁੰਦੀ ਸੀ, ਉਸ ਨੂੰ ਮਾਂ ਬਾਪ ਤੋਂ ਵਿਛੜਨਾ ਇਕ ਕਹਰ ਲਗਦਾ ਸੀ । ਅਜ ਕਲ ਜਦ ਸਹੁਰੇ ਘਰਾਂ ਦਾ ਜੀਵਨ ਧੀਆਂ ਲਈ ਉਨਾਂ