ਪੰਨਾ:Alochana Magazine March 1961.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- - - - - - - ਕੰਬਾਊ ਵੰਨਗੀ ਹੁੰਦੀ ਸੀ ਜਿਹੜੀ ਸਭ ਮਨੁਖ-ਦਰਦੀ ਕਵੀਆਂ, ਸੰਤਾਂ ਤੇ ਆਗੂਆਂ ਦੇ ਮਨੁਖੀ ਭਾਵਾਂ ਨੂੰ ਜੜਾਂ ਤਕ ਹਿਲਾ ਜਾਂਦੀ ਸੀ । ਗੁਰੂ ਨਾਨਕ ਦੇ “ਜਿਨ ਸਿਰਿ ਸੋਹਨਿ ਪਟੀਆਂ ਮਾਂਗੀ ਪਾਇ ਸੰਧੂਰ ਮੁਢ ਵਾਲੇ ਸ਼ਬਦ ਵਿਚ ਜਿਸ ਮਾਨਸਿਕ ਦਰਦ ਦੇ ਅਨੁਭਵ ਨੂੰ ਪ੍ਰਗਟ ਕੀਤਾ ਗਇਆ ਹੈ, ਉਸ ਤਰ੍ਹਾਂ ਦਾ ਦਰਦ ਫਰੀਦ ਨੇ ਭੀ ਕਿਸੇ ਇਸਤ੍ਰੀ ਦੁਖਾਂਤ ਦੇ ਮੌਕੇ ਉਤੇ ਮਹਸੂਸ ਕੀਤਾ ਲਗਦਾ ਹੈ, ਜਿਸ ਦੀ ਝਲਕ ਉਸ ਦੇ ( ਉਪਰਲੇ ਸਲੋਕ ਵਿਚ ਵਰਤੇ ਉਧਾਲੇ ਦੇ ਬਿੰਬ ਵਿਚ ਪੈ ਰਹੀ ਹੈ । ਇਸਤ੍ਰੀ ਜੀਵਨ ਦੇ ਦੁਖ ਨੂੰ ਇਸ ਸਿਖਰ ਤੇ ਪੁੱਜੇ ਰੂਪ ਵਿਚ ਵਰਤ ਕੇ ਫ਼ਰੀਦ ਨੇ ਇਸ ਕਵਿਤਾ ਦੀ ' ਮਨੁੱਖੀ ਭਾਵਾਂ ਨੂੰ ਟੁੰਬਣ ਦੀ ਸਮਰਥਾਂ ਬਹੁਤ ਵਧਾ ਲਈ ਹੈ ਜਿਸ ਕਰ ਕੇ ਇਸ ਦੇ ਆਮ ਪਾਠਕ ਪਹਿਲੀਆਂ ਤਿੰਨ ਸਤਰਾਂ ਪੜ੍ਹ ਕੇ ਹੀ ਇਸ਼ ਦੇ ਪ੍ਰਭਾਵ ਦਾ ਜਾਦੂ ਮਹਿਸੂਸ ਕਰਨ ਲਗ ਪੈਂਦੇ ਹਨ । ਇਸ ਬਿੰਬ ਦੀ ਚੋਣ ਫਰੀਦ ਦੀ ਕਲਪਣਾ ਤੇ ਅਨੁਭਵ ਦੇ ਵਧੀਆ ਹੋਣ ਦਾ ਸਬੂਤ ਹੈ । ਬਾਬਰਵਾਣੀ ਦੀਆਂ ਦੋ ਹੋਰ ਤੁਕਾਂ-- ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਆਪੈ ਦੋਸ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ। ਪੜ੍ਹ ਕੇ ਪਾਠਕ ਉਸ ਸਮੇਂ ਦੇ ਹਿੰਦੁਸਤਾਨੀਆਂ ਦੀ ਮਾਨਸਿਕ ਅਵਸਥਾ ਦਾ ਕੁਝ ਅਨੁਮਾਨ ਲਗਾ ਸਕਦਾ ਹੈ, ਜਦੋਂ ਉਨ੍ਹਾਂ ਨੇ ਬਾਬਰ ਦੇ ਸਮਰਕੰਦ, ਕੰਧਾਰ, ਕਾਬਲ, ਈਰਾਨ, ਆਦਿਕ ਵਿਚ ਕੀਤੇ ਫੌਜੀ ਹਲਿਆਂ ਦਾ ਹਾਲ ਸੁਨਣ ਬਾਅਦ ਉਸ ਦੀ ਹਿੰਦੁਸਤਾਨ ਵਲ ਚੜ੍ਹ ਈ ਦੀ ਖਬਰ ਸੁਣੀ ਹੋਵੇਗੀ । ਆਉਣ ਵਾਲੇ ਸਮੇਂ ਵਿਚ ਆਪਣੇ ਨਾਲ ਵਾਪਰਨ ਵਾਲੀਆਂ ਘਟਨਾਵਾਂ ਤੇ ਜਾਨ, ਮਾਲ, ਪਤ ਆਬਰੂ ਲਈ ਖਤਰੇ ਦਾ ਖਿਆਲ ਕਰਕੇ ਉਹ ਕਿੰਨੇ ਭੈਭੀਤ ਹੋਏ ਹੋਣਗੇ । “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ' ਵਾਲੇ ਸ਼ਬਦ ਵਿਚ ਗੁਰੂ ਨਾਨਕ ਨੇ ਆਉਣ ਵਾਲੇ ਦੁਖਾਂਤ ਦੀ ਅਗਲਵਾਂਢੀ ਸੂਚਨਾ ਦੇ ਕੇ ਹਿੰਦੁਸਤਾਨੀਆਂ ਨੂੰ ਮਾਨੋਂ ਕੁਝ ਆਹਰ ਪਾਹਰ ਕਰਨ ਦੀ ਪ੍ਰੇਰਣਾ ਦਿਤੀ ਸੀ। ਫ਼ਰੀਦ ਦੇ ਉਪਰੋਕਤ ਸਲੋਕ ਵਿਚ ਵੀ ਕੁਝ ਇਸੇ ਤਰਾਂ ਦੀ ਸੂਚਨਾ ਦੇਣ ਦਾ ਯਤਨ ਹੈ । ਆਪਣੇ ਸਮੇਂ ਦੇ ਵਾਤਾਵਰਣ ਨੂੰ ਮੁੱਖ ਰਖ ਕੇ ਸ਼ੈਲੀ ਦੇ ਤਤ ਵਿਉਂਤਣ ਨਾਲ ਕਵਿਤਾ ਦੀ ਭਾਵੁਕ ਲਹਰ ਬਹੁਤ ਬਲਵਾਨ ਹੋ ਜਾਂਦੀ ਹੈ, ਖਾਸ ਤੌਰ ਤੇ ਸਮਕਾਲੀ ਤਿਆਂ ਲਈ । ਫਰੀਦ ਨੇ ਮਲਕੁਲ ਮਤੇ ਦਾ ਖੌਫ ਪੈਦਾ ਕਰਨ ਲਈ, ਬਦੇਸ਼ੀ ਜਰਵਾਨਿਆਂ ਦੇ ਆਉਣ ਦੀ ਖਬਰ · ਲੋਕਾਂ ਨੂੰ ਮਿਲਣ ਬਾਅਦ, ਬਿਨਾ ਆਹਰ ਪਾਹਰ ਕਰਨ ਦੇ ਮੌਕੇ ਦਿੱਤੇ ਤੇ ਲੋਕਾਂ ਦੇ ਸਿਰਾਂ ਤਉ ਦੇ ਆ ਧਮਕਣ ਦਾ ਢੁਕਵਾਂ ਚਿਤਰ ਬੜੀ ਬਰੀਕ ਸੂਝ ਨਾਲ ਵਰਤਿਆ ਹੈ--ਮਲਕ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ । ਇਸ ਚਿਤਰ. ਦੀ ਵਰਤੋਂ ਨਾਲ ਮੌਤ ਦੀ 93