ਪੰਨਾ:Alochana Magazine March 1961.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ ਤੋਂ ਕੋਈ ਭੀ ਇਨਕਾਰ ਨਹੀਂ ਕਰ ਸਕਦਾ, ਪਰ ਜਿਸ ਨੂੰ ਯਾਦ ਰਖਣ ਤੋਂ ਬਹੁਤ ਲੋਕ ਕੰਨੀ ਕਤਰਾਉਂਦੇ ਹਨ । ਮੌਤ ਨੂੰ ਅੱਖਾਂ ਸਾਹਮਣੇ ਰਖਣ ਵਾਲਾ ਜੀਵਨ ਦੇ ਆਪ ਸੁਆਦਾਂ ਨੂੰ ਬੇਪਰਵਾਹੀ ਨਾਲ ਮਾਣ ਨਹੀਂ ਸਕਦਾ। ਸੁਆਦਾਂ ਦੇ ਸਿਟਿਆਂ ਨੂੰ ਸੋਚਣ ਦੀ ਤਰਗੀਬ ਆਪਣੇ ਆਪ ਮਨ ਵਿਚ ਉਗਮਦੀ ਹੈ, ਜਦੋਂ ਮਨੁੱਖ ਮੌਤ ਵਰਗੀ ਗੰਭੀਰ ਅਸਲੀਅਤ ਨੂੰ ਯਾਦ ਕਰਦਾ ਹੈ । ਇਕ ਤਰ੍ਹਾਂ ਨਾਲ ਮੌਤ ਦੀ ਯਾਦ ਸਿਆਣਪ ਤੇ ਵਿਚਾਰ ਦਾ ਮੁਢ ਹੈ । ਫਰਦ ਦੇ ਸਲੋਕਾਂ ਵਿਚ ਨਾਸ਼ਮਾਨਤਾ ਦਾ ਪ੍ਰਕਰਣ ਪਾਠਕਾਂ ਦੀ ਬਿਰਤੀ ਨੂੰ ਢਹਿਦੀਆਂ ਕਲਾਂ ਵਲ ਨਹੀਂ ਲਿਜਾਂਦਾ, ਬਲਕਿ ਆਪਣੇ ਅਮਲਾਂ ਤੋਂ ਪੈਦਾ ਹੋਣ ਵਾਲੇ ਤਿਕਰਮਾਂ ਬਾਬਤ ਵਿਚਾਰ ਕਰਨ ਦੀ ਜਾਚ ਸਿਖਾ ਕੇ ਮਨੁਖ ਵਿਚ ਜ਼ਿਮੇਵਾਰੀ ਦਾ ਅਹਿਸਾਸ ਵਧਾਉਂਦਾ ਹੈ । “ਜਿੰਦੂ ਕੂ ਸਮਝਾਏ ਲਿਖਣ ਦਾ ਭਾਵ ਸੋਚ ਵਿਚਾਰ ਵਲ ਮਨੁਖੀ ਰੁਚੀ ਮੋੜਨਾ ਹੈ । ਫਰੀਦ ਦੇ ਇਸ ਸਲੋਕ ਦਾ ਵਾਤਾਵਰਣ ਬਲਵਾਨ ਭਾਵਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਇਸ ਦਾ ਸਮੁੱਚਾ ਪ੍ਰਭਾਵ ਪਾਠਕ ਦੀ ਧੀ ਨੂੰ ਟੁੰਬਦਾ ਹੈ । ਭਾਵਕਤਾ ਨੂੰ ਜਗਾ ਕੇ ਸੰਚ ਵਿਚਾਰ ਦਾ ਸਾਧਨ ਬਨਾਉਣਾ ਕਲਾ ਦੀ ਯੋਗ ਵਰਤੋਂ ਹੁੰਦੀ ਹੈ । ਮੌਤ ਦੀ ਅਵਸ਼ਕਤਾ ਸਭ ਮਨੁਖਾਂ ਲਈ ਭਾਵੇਂ ਬਿਲਕੁਲ ਪਰਤਖ ਗੱਲ ਹੈ ਪਰ ਇਸ ਨੂੰ ਡੂੰਘੀ ਭਾਵਕ ਤੇ ਬੌਧਿਕ ਪਧਰ ਤਕ ਲਿਜਾ ਕੇ ਮਨੁਖੀ ਚੇਤਨਤਾ ਵਿਚ ਜੀਉਰ ਦੇਣਾ ਫਰੀਦ ਦੀ ਉਚੇ ਦਰਜੇ ਦੀ ਕਲਾਤਮਕ ਸਫਲਤਾ ਹੈ । ਪਹਿਲੀਆਂ ਚਾਰ ਤੀਬਰ ਸਤਰਾਂ ਬਾਅਦ ‘ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਣਾਇ' ਸਤਰ ਭਾਵੇਂ ਬਿਲਕੁਲ ਸਾਦੀ ਲਗਦੀ ਹੈ, ਪਰ ਮੌਤ ਦੀ ਜਿਤ ਦਾ ਅੰਤਿਮ ਤੇ ਸਪਸ਼ਟ ਐਲਾਨ ਇਸ ਵਿਚ ਉਚੀ ਸੁਰ ਨਾਲ ਗੂੰਜ ਰਹਿਆ ਹੈ ਮੌਤ ਦੀ ਆਵਸ਼ਕਤਾ ਦੇ ਵਿਚਾਰ ਉਤੇ ਇਹ ਸਤਰ ਮਾਨੋਂ ਮੋਹਰ ਲਾ ਦੇਂਦੀ ਹੈ । ਭਾਵਾਂ ਤੇ ਸੋਚਾਂ ਦੇ ਅਸਰ ਹੇਠ ਹਰਕਤ ਵਿਚ ਆਈ ਪਾਠਕ ਦੀ ਕਲਪਨਾ ਡੋਲੀ ਦੇ ਦਿਸ ਰਹੇ ਚਿਤਰ ਨੂੰ ਅਰਥੀ ਦੇ ਸੁਝਾਏ ਜਾ ਰਹੇ ਚਿਤਰ ਵਿਚ ਆਸਾਨੀ ਨਾਲ ਤਬਦੀਲ ਕਰ ਲੈਂਦੀ ਹੈ । ਹੁਣ ਜਿਦ ਦਾ ਡਰ, ਸਮ, ਖੌਫ, ਕਸ਼ਮਕਸ਼ ਵਿਰੋਧ ਸਭ ਖਤਮ ਹੋ ਚੁੱਕੇ ਹਨ ਤੇ ਉਹ ਚੁਪ ਚਾਪ ਮੌਤ ਦੇ ਮਗਰ ਲਗ ਤੁਰਦੀ ਹੈ । ਜਿਸ ਮਨੁਖ ਦੀ ਮੌਤ ਨੇੜੇ ਆਈ ਹੋਵੇ, ਉਹ ਪਹਿਲੋਂ ਇਕ ਮਾਨਸਕ ਝਖੜ ਵਿਚੋਂ ਲੰਘਦਾ ਹੈ, ਪਰ ਅਖੀਰੀ ਸਵਾਸ ਨਿਕਲ ਜਾਣ ਬਾਅਦ ਮਤਲਾਅ ਸਾਫ ਹੋ ਜਾਂਦਾ ਹੈ, ਤੇ ਉਸ ਦੇ ਅੰਦਰ ਦਾ ਸ਼ੇਰ ਸ਼ਾਂਤੀ ਵਿਚ ਵਟ ਜਾਂਦਾ ਹੈ : ਇਸ ਸਤਰ ਦਾ ਸ਼ਾਂਤੀ ਭਰਪੂਰ ਵਾਤਾਵਰਣ ਮਰਨ ਵਾਲੇ ਪ੍ਰਾਣੀ ਦੇ ਮਨ ਦਾ ਚਕ ਹੈ, ਪਰ ਮੌਤ ਪਿਛੇ ਰਹੇ ਸੰਬੰਧੀਆਂ ਵਿਚ ਜੋ ਹਸਰਤ ਦਾ ਅਹਿਸਾਸ ਜਗਾਉਂਦੀ ਹੈ, ਉਸ ਦੀ ਕੁਝ ਝਲਕ ਵੀ ਇਸ ਦੇ ਸ਼ਬਦਾਂ ਵਿਚ ਪ੍ਰਤੀਤ ਕੀਤੀ ਜਾ ਸਕਦੀ ਹੈ । ਧੀ ਦੇ ਵਿਦਾ ਹੋ ਜਾਣ ਬਾਅਦ ਮਾਂ ਦੀ ਦਰਦਨਾਕ ਹਾਲਤ ਵਿਆਹ ਦੇ ਸੀਨ ਦਾ ਇਕ ਅਨਿਖੜਵਾਂ ਅੰਗ ਹੈ । ਕਵੀ ਆਪਣੇ 94