ਪੰਨਾ:Alochana Magazine March 1961.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਾਈ ਹੈ । ਫਰੀਦ ਦੇ ਸਮਕਾਲੀ ਅਭਿਮਾਨੀ ਲੋਕ ਨਾ ਸਿਰਫ ਇਸ ਜੀਵਨ ਵਿਚ ਜਗਮੋਹਣ ਵਾਲੇ ਨੈਣਾਂ ਦੀ ਸੁੰਦਰਤਾ ਨੂੰ ਰੋਲਣਾਂ ਤੇ ‘ਆਦਾਅਮਲਾ' ਉਜਾੜਨਾ ਆਪਣਾ ਹਕ ਸਮਝਦੇ ਸਨ, ਬਲਕਿ ਕੱਟੜ-ਪੰਥੀ ਵਿਦਵਾਨਾਂ ਦੀ ਅਗਵਾਈ ਹੇਠ, ਵਧ ਤੋਂ ਵਧ ਲੋਕਾਂ ਨੂੰ ਆਪਣੇ ਦੀਨ ਵਿਚ ਸ਼ਾਮਿਲ ਕਰ ਕੇ ਅਗਲੇ ਜੀਵਨ ਵਿਚ ਹੁਰਾਂ ਪਰੀਆਂ ਤੇ ਵੰਨ ਸਵੰਨੇ ਫਲਾਂ ਮੇਵਿਆਂ ਦੇ ਅਧਿਕਾਰੀ ਬਣਣ ਦੇ ਸੁਪਨੇ ਵੀ ਲੈਂਦੇ ਸਨ । ਸਰੀਰਕ ਕੀਮਤਾਂ ਦੇ ਇਸ ਘਿਣਤ ਹਦ ਤਕ ਧਾਰਨੀ ਲੋਕਾਂ ਨੂੰ ਫਰੀਦ ਦੀ ਕਵਿਤਾ ਵਿਚ, ਉਨ੍ਹਾਂ ਦੇ ਆਪਣੇ ਦੋਜ਼ਖ-ਬਹਿਸ਼ਤ ਸੰਬੰਧੀ ਵਿਸ਼ਵਾਸਾਂ ਦੇ ਆਧਾਰ ਦੇ ਉਤੇ, ਬਾਰ ਬਾਰ ਚੇਤਾਵਨੀ ਦਿਤੀ ਗਈ ਹੈ ਕਿ ਭਵਿਖਤ ਉਨ੍ਹਾਂ ਲਈ ਤਿਖੀਆਂ ਸੂਲਾਂ ਵਾਲੇ ਰਾਹ ਸਮਾਨ ਹੈ । ਘੜਿਆਲ ਦੀ ਦੁਰਦਸ਼ਾ ਤੇ ਤਪਦੇ ਦੋਜ਼ਖ ਵਿਚ ਮਚਦੀ ਹੂਲ ਪੁਕਾਰ ਦੇ ਚਿਤਰ ਅਜਿਹੇ ਲੋਕਾਂ ਦੀ ਆਤਮ-ਮਗਨਤਾਂ ਨੂੰ ਤੋੜਨ ਦੇ ਜਤਨ ਹਨ । ਪੁਲਸਰਾਤ (ਪੁਰਸਲਾਤ’) ਦੇ ਤਿਲਕਵੇਂ ਰਾਹ ਉਤੇ ਉਨਾਂ ਮਨੁੱਖਾਂ ਦੇ ਪੈਰ, ਹੀ ਅਡੋਲ ਰਹ ਸਕਦੇ ਹਨ ਜਿਨਾਂ ਦੀਆਂ ਕੀਮਤਾਂ ਘਿਣਾਉਣੀ ਪ੍ਰਕਾਰ ਦੀ ਸਵਾਰਥੀ ਪਦਾਰਥ ਪੂਜਾ ਨੇ ਗਲਤ ਨਹੀਂ ਕਰ ਦਿਤੀਆਂ । ਵਰਤਮਾਨ ਦੀ ਤਿਖੀ ਰੌਸ਼ਨੀ ਵਿਚ ਚੁੰਧਿਆਏ ਕਈ ਲੋਕ ਭਵਿਖਤ ਵਿਚ ਦੇਣੇ ਪੈਣ ਵਾਲੇ ਹਿਸਾਬ ਵਲੋਂ ਅੱਖਾਂ ਮੀਟ ਛਡਦੇ ਹਨ । ਮਨੁਖੀ ਇਤਿਹਾਸ ਵਿਚ ਗਲਤ ਕੀਮਤਾਂ ਦੀਆਂ ਧਾਰਨੀ ਸ਼੍ਰੇਣੀਆਂ ਦੇ , ਦੁਖਦਾਈ ਅੰਤ ਦਾ ਜੋ ਨਮੂਨਾ ਬਾਰ ਬਾਰ ਦੁਹਰਾਇਆ ਜਾਂਦਾ ਹੈ, ਪੁਲਸਰਾਤ ਤੋਂ ਅਗ ਦੇ ਦਰਿਆ ਵਿਚ ਡਿਗਣ ਵਾਲੇ ਲੋਕਾਂ ਦੀ ਦੁਰਦਸ਼ਾ ਦਾ ਚਿਤਰ ਭਾਵਕ ਪਧਰ ਉਤੇ, ਉਸੇ ਵਿਸ਼ਯ ਦਾ ਪ੍ਰਤਿਬਿੰਬ ਹੈ । ਨਿਪੁੰਨ ਕਲਾਕਾਰ ਮਨੋ-ਭਾਵਾਂ ਨੂੰ ਵਧ ਤੋਂ ਵਧ ਸੁਗਮਤਾ ਨਾਲ ਛੂਹ ਸਕਣ ਵਾਲੀ ਸ਼ੈਲੀ ਦਾ ਪ੍ਰਯੋਗ ਕਰਦਾ ਹੈ । ਫਰੀਦ ਜਾਣਦਾ ਹੈ ਕਿ ਵਰਤਮਾਨ ਪ੍ਰਾਪਤੀ ਦੇ ਮਨ ਵਿਚ ਗਏ ਲੋਕ ਭਵਿਖਤ ਦੇ ਹਿਸਾਬ ਵਲੋਂ ਜਾਣਬੁਝ ਕੇ ਬੇਖਬਰ ਰਹਿੰਦੇ ਹਨ । ਉਹ ਪੁਲਸਰਾਤ ਦੀ ਸੂਚਨਾ ਕੰਨੀ ਸੁਨਣਾ ਪਸੰਦ ਨਹੀਂ ਕਰਦੇ । ਪਰ ਜ਼ਿੰਦਗੀ ਦੀਆਂ ਅਸਲੀਅਤਾਂ ਨੂੰ ਪ੍ਰਗਟ ਕਰਨ ਵਾਲੇ ਕਲਾਕਾਰ ਵੀ ਚੁੱਪ ਨਹੀਂ ਰਹਿੰਦੇ । ਉਹ ਕਰਮ-ਤਿ ਕਰਮ ਦੇ ਨਿਯਮ ਨੂੰ ਉਚੀ ਸੁਰ ਨਾਲ ਅਲਾਪ ਕੇ ਲੋਕ-ਚੇਤਨਾ ਨੂੰ ਪ੍ਰਚੰਡ ਕਰਦੇ ਰਹਿੰਦੇ ਹਨ । ਅਭਿਮਾਨ, ਸਵਾਰਥ, ਵਿਕਾਰ ਆਦਿਕ ਗਲਤ ਕੀਮਤਾਂ ਦੇ ਦੁਖਦਾਈ ਤਿਕ ਤਮ ਦੀ ਚੇਤਾਵਨੀ ਦੇਣ ਵੇਲੇ ਫਰੀਦ ਦਾ ਮੁੰਹ ਭਾਵੇਂ ਅਭਿਮਾਨੀ, ਵਿਕਾਹੀ ਤੇ ਅਤਿਚਾਰੀ ਲਕਾ ਵਲ ਹੈ ਪਰ ਉਸਦੀ ਆਵਾਜ਼ ਉਸ ਦੇ ਪਿਛਲੇ ਪਾਸੇ ਖੜੇ ਸਾਧਾਰਨ ਲੋਕ ਭੀ ਸੁਣ ਰਹੇ ਹਨ ਤੇ ਕਰਮ ਤਿਕਰਮ ਦੇ ਨਿਯਮ ਨੂੰ ਜਾਣ ਕੇ ਆਪਣੇ ਭਵਿਖਤ ਸੰਬੰਧੀ ਆਸ਼ਾਵਾਨ ਹੋ ਰਹੇ ਹਨ । ਫਰੀਦ ਦੀ ਕਵਿਤਾ ਵਿਚ ਨਾਸ਼ਮਾਨਤਾ ਤੋਂ ਛਟ ਜੋ ਰਬੀ , ਇਸ਼ਕ ਦਾ ਸੁਨੇਹਾ ਹੈ ਉਹ ਇਨਾਂ ਪਿਛ ਖੜੇ ਲੋਕਾਂ ਨੂੰ ਵਧੇਰੇ ਸੰਬਧਿਤ ਹੈ । ਰਬ ਦਾ ਇਸ਼ਕ ਉਨਾਂ ਨੂੰ ਅਭਿਮਾਨੀ ਲੋਕਾਂ ਦੀਆਂ ਕੀਮਤਾਂ ਤੋਂ ਸੁਤੰਤਰ ਹੋਣ ਲਈ ਤਿਆਰ 90