ਪੰਨਾ:Alochana Magazine March 1961.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦਾ ਹੈ । ਇਸ ਇਸ਼ਕ ਨਾਲ ਉਹ ਆਪਣੇ ਅੰਦਰਲੇ ਲੋਭ (ਜਾਂ ਲਬੁ ਤਾ ਨੇਹੁ ਕਿਆ), ਕਾਮ (ਜੋਬਨ ਜਾਂਦੇ ਨ ਡਰਾਂ), ਈਰਖਾ (ਦੇਖ ਪਰਾਈ ਚੋਪੜੀ ਨ ਤਰਸਾਏ ਜੀਉ), ਅਭਿਮਾਨ ਭਰੀ ਨੁਕਤਾਚੀਨੀ (ਕਾਲੇ ਲਿਖੁ ਨੇ ਲੇਖੁ), ਤਸ਼ਦ (ਤਾਣ ਹੋਏ ਹੋਇ ਨਿਤਾਣਾ) ਵਰਗੇ ਗੈਰ ਇਨਸਾਨੀ ਝੁਕਾਵਾਂ ਨੂੰ ਸੋਧਦੇ ਹਨ । ਰਬੀ ਪ੍ਰੇਮ ਦੇ ਤੀਬਰ ਭਾਵ, ਨਫਰਤ ਤੇ ਵੈਰ ਵਿਰੋਧ ਦੇ ਭਾਵਾਂ ਨੂੰ ਸਾੜ ਕੇ, ਲੋਕਾਂ ਦੀਆਂ ਸ਼ਖਸੀਅਤਾਂ ਨੂੰ ਵਧੀਆ ਮਨੁਖ ਦੇ ਬੱਚੇ ਵਿਚ ਢਾਲਦੇ ਹਨ । ਉਨਾਂ ਦੇ ਅੰਦਰ ਜਾਗ ਰਹੇ ਸੁਹਿਰਦਤਾ ਦੇ ਮਿਠਾਸ ਮਨੁਖੀ ਭਾਵ ਉਨਾਂ ਵਿਚ ਸੁਖਾਵੇਂ ਮੇਲ ਜੋਲ, ਸਾਂਝੇ ਹਿਤਾਂ ਲਈ ਮਿਲਵਰਤਣ ਤੇ ਜ਼ਿੰਦਗੀ ਦੀ ਬੁਨਿਆਦੀ ਏਕਤਾ ਦੀ ਪ੍ਰਤੀਤੀ ਦੀ ਯੋਗਤਾ ਵਧਾਉਂਦੇ ਹਨ । ਇਸ ਤਰਾਂ ਦੇ ਨਿਆਂ ਤੇ ਖੇੜੇ ਭਰੇ ਜੀਵਨ ਦੇ ਹਿਸੇਦਾਰ ਬਣਨ ਦੀ ਪ੍ਰੇਰਣਾ ਫਰੀਦ ਅਭਿਮਾਨੀ ਤੇ ਵਿਕਾਰੀ ਲੋਕਾਂ ਨੂੰ ਭੀ ਦੇਂਦਾ ਹੈ ਤੇ ਮੌਤ ਦਾ ਨਕਸ਼ਾ ਇਸੇ ਮੰਤਵ ਲਈ ਉਨਾਂ ਦੇ ਸਾਹਮਣੇ ਖਿਚਦਾ ਹੈ ਪਰ ਮਾਇਆ ਧਾਰੀ ਅੰਨੇ ਬੋਲੇ ਨ ਆਪ ਆਪਣੇ ਹਸ਼ਰ ਦਾ ਅਨੁਮਾਨ ਸਹੀ ਤਰ੍ਹਾਂ ਨਾ ਲਗਾ ਸਕਦੇ ਹਨ ਨ ਕਿਸੇ ਦੇ ਦਸਿਆਂ ਸੁਣਦੇ ਹਨ । ਫਰੀਦ ਦਾ ਮਨੁਖ-ਹਿਤੂ ਦਿਲ ਅਨੇਕਾਂ ਵਾਰ ਉਨਾਂ ਨੂੰ ਹਲੂਣ ਕੇ ਭਵਿਖਤ ਦੇ ਲੇਖੇ ਤੋਂ ਚੈਤੰਨ ਕਰਦਾ ਹੈ ! “ਫਰੀਦਾ ਕਿੜੀ ਧਵੰਦੀਈ, ਖੜਾ ਨ ਆਪੁ ਮੁਹਾਇ ਪਰ ਉਨਾ ਵਿਚੋਂ ਬਹੁਤੇ ਇਸ ਚਿਤਾਵਨੀ ਤੋਂ ਕੰਨੀ ਨ ਸੁਣੀਆਇ ਕਰਕੇ ਅਵੇਸਲੇ ਰਹਿੰਦੇ ਹਨ ਤੇ ਮੌਤ ਦੇ ਕਰਾਰੇ ਹਥਾਂ ਬਗੈਰ ਅਭਿਮਾਨ ਦੇ ਤਿਆਗੀ ਨਹੀਂ ਬਣਦੇ । | ਅਖੀਰਲੀ ਸਤਰ ਵਿਚ 'ਮਹਾਇ' ਲਫਜ਼ 'ਮਲਕੁ ਜੋ ਕੰਨੀ ਸੁਣੀਦਾ, ਹੁ ਦਿਖਾਲੇ ਆਇ' ਦੇ ਬਿੰਬ ਨਾਲ ਜਾ ਜੁੜਦਾ ਹੈ । ਜਿਵੇਂ ਸੜਕ ਉਤੇ ਖੜੇ ਮਨੁੱਖ ਨੂੰ ਕੋਈ ਰਾਹੀ ਕਹ ਜਾਵੇ ਕਿ ਇਸ ਰਾਹੇ ਡਾਕੂਆਂ ਦੀ ਵਾਹਰ ਆ ਰਹੀ ਹੈ, ਪਰ ਉਹ ਇਸ ਸੂਚਨਾ ਦੀ ਪਰਵਾਹ ਨਾ ਕਰੇ ਤੇ ਖੜਾ ਖੜੋਤਾ ਲੁਟਿਆ ਜਾਏ । ਡਾਕੂਆਂ ਦੇ ਪਹੁੰਚਣ ਦੇ ਸਮੇਂ ਬਾਬਤ ਗਲਤ ਅੰਦਾਜ਼ਾ ਲਾ ਕੇ ਆਪਣੀ ਗਲਤੀ ਦਾ ਫਲ ਭਗਤੇ, ਇਸੇ ਤਰ੍ਹਾਂ ਲੋਕ ਮੌਤ ਦੇ ਸਮੇਂ ਬਾਬਤ ਗਫਲਤ ਵਰਤਦੇ ਹਨ, ਹਾਲਾਂਕਿ ਜ਼ਰਾ ਕੁ ਸੋਚਿਆਂ ਇਹ ਸਪਸ਼ਟ ਹੈ ਕਿ ਮੌਤ ਵਰਗੀ ਨਿਸਚਿਤ ਗਲ ਹੋਰ ਕੋਈ ਨਹੀਂ ਤੇ ਇਸ ਦਾ ਸਮਾਂ ਅਤਅੰਤ ਅਨਿਸ਼ਚਿਤ ਹੈ । ਫਰੀਦ ਮੌਤ ਦੀ ਨਿਸਚਤਤਾ ਤੇ ਅਨਿਸਚਤਤਾ ਦੋਹਾਂ ਦਾ ਵਿਚਾਰ ਇਕਠਾ ਦ੍ਰਿੜ ਕਰਵਾ ਕੇ ਮਨੁਖ ਦੀ ਸੋਚ ਨੂੰ ਟੁੰਬਦਾ ਹੈ ਤੇ ਗਲਤ ਕੀਮਤਾਂ ਦੇ ਤਿਆਗ ਦੀ ਪਰੇਰਨਾ ਏ ਕੇ ਸਹੀ ਕੀਮਤਾਂ ਦੇ ਸਾਧਨ ਸਝਾਉਂਦਾ ਹੈ । ਜਬਰੀ ਵਿਆਹ ਦਾ ਬਿਬ ਉਨ੍ਹਾਂ ਸਮਿਆਂ ਵਿਚ ਮੌਤ ਦੇ ਇਨਾਂ ਲਛਣਾਂ ਨੂੰ ਹਿਤ ਕਰਵਾਉਣ ਵਿਚ ਜਿੰਨਾ ਸਮਰਥ ਸੀ, ਅਜ ਉਸ ਤੋਂ ਕੁਝ ਹੀ ਘਟ ਹੈ ਕਿਉਂਕਿ ਪੰਜਾਬੀ ਲੋਕਾਂ ਦੀ ਇਤਿਹਾਸਕ ਬਿਰਤੀ ਉਧਾਲੇ ਦੇ ਵਾਤਾਵਰਣ ਨੂੰ ਬੜੀ ਜਲਦੀ ਕਲਪਨਾ ਵਿਚ ਲਿਆ ਸਕਦੀ ਹੈ । ਕਵੀ ਦਾ ਇਹ ਬਿੰਬ ਉਸ ਦੇ ਮੰਤਵ ਨੂੰ ਪਾਰ ਕਰ 90