ਪੰਨਾ:Alochana Magazine March 1961.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਫਲ ਕਰਨ ਦੇ ਸਮਰਥ ਹੈ । ਇਸ ਰਾਹੀਂ ਪਹਿਲੋਂ ਪਾਠਕ ਦੇ ਮਨ ਵਿਚ ਮੌਤ ਦੀ ਭਿਆਨਕਤਾ ਤੇ ਸ਼ਕਤੀ ਦਾ ਅਹਿਸਾਸ ਜਗਾਇਆ ਗਿਆ ਹੈ । ਇਹ ਅਹਿਸਾਸ ਇਸ ਸ਼ਲੋਕ ਦਾ ਸਭ ਤੋਂ ਵਧ ਬਲਵਾਨ ਅਸਰ ਹੈ । ਪਾਠਕ ਮੌਤ ਦੀ ਤਾਕਤ ਨੂੰ ਇਡੀ ਤੀਬਰਤਾ ਨਾਲ ਮਹਸੂਸ ਕਰਕੇ ਇਕ ਵਾਰੀ ਤਾਂ ਡਰ ਜਾਂਦਾ ਹੈ ਚਾਹੇ ਖੌਫ ਨਾਦ ਤਰਸ ਦੇ ਭਾਵ ਵੀ ਉਸੇ ਵਕਤ ਉਪਜ ਪੈਂਦੇ ਹਨ । ਮੌਤ ਦਾ ਸ਼ਿਕਾਰ ਹੋਈ ਜਿੰਦ ਕਿਡੀ ਨਿਤਾਣੀ ਤੇ ਬੇਬਸ ਹੈ । ਇਕ ਪਾਸੇ ਦਾ ਜਬਰ ਤੇ ਜ਼ੋਰ, ਦੂਜੇ ਪਾਸੇ ਬੇਬਸੀ ਤੇ ਅਬਲਾਪਣ ਇਹ ਦੂਹਰਾ ਚਿਤਰ ਇਸ ਬਿੰਬ ਦੇ ਦੁਖਾਤਮਕ ਪ੍ਰਭਾਵ ਨੂੰ ਗੂਹੜਾ ਕਰਨ ਵਿਹ ਬਹੁਤ ਸਹਾਈ ਹੈ ਪਰ ਫਰੀਦ ਦਾ ਮੰਤਵ ਦੁਖਾਤਮਕ ਵਾਤਾਵਰਣ ਪੈਦਾ ਕਰਨ ਨਾਲ ਹੀ ਸੰਤੁਸ਼ਟ ਨਹੀਂ ਹੋ ਜਾਂਦਾ । ਉਸਦਾ ਅਸਲ ਨਿਸ਼ਾਨਾ ਪਾਠਕ ਨੂੰ ਜੀਵਨ ਕੀਮਤ ਬਦਲਣ ਦੀ ਪ੍ਰੇਰਣਾ ਦੇਣਾ ਹੈ । ਮੌਤ ਦੀ ਵਿਕਰਾਲਤਾ ਤੇ ਜਿੰਦ ਦੀ ਬੇਬਸੀ ਮਹਿਸੂਸ ਕਰਵਾਉਣ ਬਾਅਦ ਉਹ ਮੌਤ ਤੋਂ ਬਾਅਦ ਦੇ ਲੇਖੇ ਤੇ ਦੁਖ ਵਲ ਧਿਆਨ ਖਿਚਦਾ ਹੈ ਤੇ ਇਸ ਬਿੰਬ ਰਾਹੀਂ ਉਪਜਾਈ ਮੌਤ ਦੀ ਯਾਦ ਨੂੰ ਗੰਭੀਰ ਸੋਦਾ ਵਿਚਾਰ ਦਾ ਮੌਕਾ ਬਣਾ ਦੇਂਦਾ ਹੈ । ਦੁਖਾਤਮਕ ਵਾਤਾਵਰਣ ਅਤੇ ਭੈ ਤੇ ਤਰਸ ਦੇ ਭਾਵਾਂ ਨਾਲ ਡੁਲ ਡੁਲ ਪੈਂਦਾ ਇਹ ਸ਼ਲੋਕ ਅੰਤਿਮ ਪ੍ਰਭਾਵ ਸ਼ਾਂਤੀ ਅਤੇ ਗੰਭੀਰਤਾ ਦਾ ਪਿਛੇ ਛਡਦਾ ਹੈ ਤੇ ਪਾਠਕ ਮੌਤ ਕੋਲੋਂ ਡਰ ਖਾਣ ਦੀ ਬਜਾਇ ਅਪਣੀਆਂ ਕੀਮਤਾਂ ਬਦਲ ਕੇ ਮੌਤ ਤੇ ਪੁਲਸਰਾਤ ਨਾਲ ਨਿਧੜਕ ਦਸਤ ਪੰਜਾ ਲੈਣ ਲਈ ਅਪਣੇ ਅੰਦਰ ਆਤਮ-ਵਿਸ਼ਵਾਸ ਜਗਾ ਲੈਂਦਾ ਹੈ । ਇਹ ਸਵੈ-ਭਰੋਸਾ ਜਗਾਉਣਾ ਫਰੀਦ ਦੀ ਸਾਰੀ ਕਵਿਤਾ ਦਾ ਸਮੁੱਚਾ ਆਦਰਸ਼ ਹੈ । ਉਸਦੇ ਸ਼ਲੋਕਾਂ ਵਿਚ ਬਾਰ ਬਾਰ ਦੁਹਰਾਇਆ ਗਇਆ ਨਾਸ਼ਮਾਨਤਾ ਦਾ ਵਿਸ਼ਯ ਪਾਠਕ ਨੂੰ ਜੀਵਨ ਬਾਬਤ ਨਿਰਾਸ਼ਾਵਾਦੀ ਨਹੀਂ ਬਣਾਉਂਦਾ ਬਲਕਿ ਆਪਾ ਸਵਾਰਨ ਦੀ ਪਰੇਰਨਾ ਦੇ ਕੇ ਸਦੀਵੀ ਸੁੱਖ ਤੇ ਸਾਰੇ ਜਗਤ ਨਾਲ ਇਕ ਸੁਰਤਾ ਦਾ ਭਰੋਸਾ ਦਿਵਾਉਂਦਾ ਹੈ :- | ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ਫਰੀਦਾ ਜੇ ਤੂੰ ਮੇਰਾ ਹੋਇ ਰਹਹਿ ਸਭ ਜਗੁ ਤੇਰਾ ਹੋਇ ॥ | ਇਸ ਤਰ੍ਹਾਂ ਦਾ ਆਮਤ-ਵਿਸ਼ਵਾਸ ਤੇ ਆਸ਼ਾਵਾਦੀ ਪ੍ਰਭਾਵ ਫਰੀਦ ਦੀ ਕਵਿਤਾ ਦਾ ਸਿਧਾ ਤੇ ਸਪਸ਼ਟ ਗੁਣ ਹੈ ਪਰ ਇਸ ਪਰਭਾਵ ਦੀ ਰਤਾ ਕੁ ਮਨੋਵਿਗਿਆਨ ਪੜਚੋਲ ਕਹਨ ਬਾਅਦ ਇਹ ਪ੍ਰਖ ਹੋ ਜਾਂਦਾ ਹੈ ਕਿ ਇਸਦਾ ਸੰਬੰਧ ਪਾਠਕ ਦੇ ਸਮਾਜਕ ਕਾਣਾ ਨਾਲ ਭੀ ਕਾਫੀ ਹੈ । ਮਹਾਨ ਕਵਿਤਾ ਦੇ ਅਰਥਾਂ ਦੀਆਂ ਸਦਾ ਕਈ ਤਰਾ ਹੁੰਦੀਆਂ ਹਨ । ਨਾਸ਼ਮਾਨਤਾ ਦੇ ਅਹਿਸਾਸ ਤੋਂ ਸਦਾਚਾਰਕ ਤੇ ਅਧਿਆਤਮਕ ਚਤਨਾ ਜਗਾਉਣੀ ਫਰਦ ਦੀ ਕਵਿਤਾ ਦੇ ਅਰਥਾਂ ਦੀ ਇਕ ਤੈਹ ਹੋ, ਦੁਸਰੀ ਤੈਹ ਸਾਮਾਜਿਕ ਅਰਥਾਂ ਦੀ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਫਰੀਦ ਦੇ ਸਲੋਕ ਸਭ ਸ਼੍ਰੇਣੀਆਂ ਨੂੰ ਗੰਭੀਰ ਜਵੀਨ ਦੀ ਪ੍ਰੇਰਣਾ ਦੇਂਦੇ ਹਨ । ਅਭਿਮਾਨੀ ਜਾਬਰ ਤੇ ਨਿਤਾਣੇ