ਪੰਨਾ:Alochana Magazine March 1961.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਚਾਲ ਦੀ ਜੋ ਕਿੰਨੀ ਵਿਚਿੜ੍ਹਾ ਹੈ, ਉਸ ਦਾ ਕੋਈ ਠਿਕਾਣਾ ਨਹੀਂ । ਇਸ ਚਾਲ ਦੀ ਵਿਚਿਤਾ ਤੋਂ ਹੀ ਤਾਂ ਚਾਨਣ ਦਾ ਰੰਗ ਬਦਲ ਜਾਂਦਾ ਹੈ, ਸ਼ਬਦ ਦੀ ਸੁਰ ਬਦਲ ਜਾਂਦੀ ਹੈ, ਅੱਤ ਲੀਲਾ-ਮਈ ਦ੍ਰਿਸ਼ਟੀ ਰੂਪ ਤੋਂ ਰੂਪਾਂਤਰ ਸ੍ਰਣ ਕਰਦੀ ਹੈ । ਇਥੋਂ ਤਕ ਕਿ ਸ਼ਟੀ ਦਾ ਬਾਹਰਲਾ ਪੜਦਾ ਹਟਾ ਕੇ ਅੰਦਰਲੇ-ਰਹੱਸ ਨਿਕੇਤਨ ਵਿਚ ਜਿਨਾ ਹੀ ਪ੍ਰਵੇਸ਼ ਕੀਤਾ ਜਾਏ, ਓਨਾ ਹੀ ਵਸਤੂ-ਰੂਪ ਖ਼ਤਮ ਹੋ ਕੇ ਕੇਵਲ ਚਾਲ ਹੀ ਪ੍ਰਕਾਸ਼ ਹੁੰਦੀ ਹੈ । ਅੰਤ ਵਿਚ ਇਹ ਗੱਲ ਜਾਪਦੀ ਹੈ ਕਿ ਪ੍ਰਕਾਸ਼, ਦੀ ਵਿਚਿਤਾ ਦੀ ਜੜ੍ਹ ਵਿਚ ਸ਼ਾਇਦ ਇਹ ਚਾਲ ਦੀ ਵਿਚਿਤਾ ਹੀ ਹੈ । ਯਦੀ ਦਮ ਸਰਬ ਪਾਣ ਏਜਾਤੀ ਨਿਹਤਮ (ਜਿਥੋਂ ਸਾਰੇ ਪਣ ਪੈਦਾ ਹੋਏ ਹਨ-ਅਨੁ:) । | ਮਨੁਖ ਦੀ ਹੋਂਦ ਵਿਚ ਇਹ ਅਨੁਭਵੀ ਲੋਕ ਹੀ ਉਹ ਰਹੱਸ-ਲੋਕ ਹੈ ਜਿਸ ਵਿਚ ਬਾਹਰਲੇ ਰੂਪ-ਜਗਤ ਦੀ ਸਾਰੀ ਚਾਲ ਅੰਦਰ ਹੀ ਵਲਵਲਾਂ ਬਣ ਉਠਦੀ ਹੈ, ਅਤੇ ਉਹ ਅੰਦਰਲਾ ਵਲਵਲਾ ਫਿਰ ਬਾਹਰਲਾ ਰੂਪ ਹੁਣ ਕਰਨ ਲਈ ਤਾਂਘਦਾ ਹੈ । ਇਸ ਲਈ ਵਾਕ ਜਦੋਂ ਸਾਡੇ ਅਨੁਭਵ ਲੋਕ ਦੇ ਵਾਕ ਦੇ ਕੰਮ ਵਿਚ ਭਰਤੀ ਹੋ ਜਾਂਦਾ ਹੈ, ਓਦੋਂ ਉਸ ਦਾ ਗਤੀ ਬਿਨਾਂ ਗੁਜ਼ਾਰਾ ਨਹੀਂ। ਉਹ ਆਪਣੇ ਅਰਥਾਂ ਦਾਰਾ ਬਾਹਰਲੀ ਘਟਨਾ ਨੂੰ ਪ੍ਰਗਟ ਕਰਦਾ ਹੈ, ਗਤੀ ਦਾਰਾ ਅੰਦਰਲੀ ਚਾਲ ਨੂੰ ! | ਸ਼ਾਮ ਦਾ ਨਾਮ ਰਾਧਾ ਨੇ ਸੁਣਿਆ | ਘਟਨਾ ਦਾ ਅੰਤ ਹੋ ਗਇਆ | ਪਰ ਜੋ ਇਕ ਅਦਿਖ ਚਾਲ ਨੇ ਜਨਮ ਲਇਆ, ਉਸ ਦਾ ਅੰਤ ਨਹੀਂ ! ਅਸਲੀ ਗੱਲ ਓਹੀ ਹੋਈ । ਇਸ ਲਈ ਕਵੀ ਨੇ ਛੰਦ ਦੀ ਛਣਕਾਰ ਰਾਹੀਂ ਇਸ ਗੱਲ ਨੂੰ ਹੁਲਾਰਾ ਦਿੱਤਾ । ਜਦੋਂ ਤਕ ਇਹ ਛੰਦ ਰਹੇਗਾ, ਤਦ ਤਕ ਇਹ ਹੁਲਾਰਾ ਮੁੱਕੇਗਾ ਨਹੀਂ। “ਸਖੀ ਕਿਸ ਨੇ ਸੁਣਾਇਆ ਸ਼ਾਮ ਦਾ ਨਾਮ ਦਾ ਲਗਾਤਾਰ ਤਰੰਗ ਚਲਣ ਲਗਾ । ਉਹ ਥੋੜੇ ਜਿਹੇ ਸ਼ਬਦ, ਛੱਪੇ ਅੱਖਰਾਂ ਵਿਚ ਭਾਵੇਂ ਭਲੇ ਮਨੁਖ ਵਾਂਗ ਖਲੋਤੇ ਰਹਿਣ ਦਾ ਪੱਜ ਪਾਉਂਦੇ ਹਨ, ਪਰ ਉਹਨਾਂ ਦੇ ਅੰਦਰ ਦੀ ਧੜਕਣ ਹੁਣ ਕਦੇ ਵੀ , ਸ਼ਾਂਤ ਨਹੀਂ ਹੋਵੇਗੀ । ਉਹ ਅਸਥਿਰ ਹੋ ਗਏ ਹਨ; ਅਸਥਿਰ ਕਰਨਾ ਹੀ ਉਹਨਾਂ ਦਾ ਕੰਮ ਹੈ । ਸਾਡੇ ਪੁਰਾਣ ਵਿਚ ਛੰਦ ਦੀ ਉਤਪਤੀ ਦੀ ਜੋ ਕਥਾ ਦਸੀ ਗਈ ਹੈ, ਉਸ ਨੂੰ ਸਾਰੇ ਜਾਣਦੇ ਹਨ । ਦੇ ਪੰਛੀਆਂ ਵਿਚੋਂ ਜਦੋਂ ਇਕ ਨੂੰ ਸ਼ਿਕਾਰੀ ਨੇ ਮਾਰ ਦਿਤਾ ਓਦੋਂ ਬਾਲਮੀਕੀ ਨੇ ਮਨ ਵਿਚ ਜੋ ਦੁਖੁ ਪਾਇਆ, ਉਸ ਦੁਖ ਨੂੰ ਸ਼ਲੋਕਾਂ ਵਿਚ ਜਣਾਏ ਬਿਨਾਂ ਉਹਨਾਂ ਦਾ ਗੁਜ਼ਾਰਾ ਨਹੀਂ ਸੀ । ਜਿਹੜਾ ਪੰਛੀ ਮਾਰਿਆ ਗਇਆ ਤੇ ਹੋਰ ਜਿਹੜਾ ਪੰਛੀ ਉਸ ਲਈ ਰੋਇਆ ਉਹ ਕਦੋਂ ਦੇ ਲੋਪ ਹੋ ਗਏ, ਪਰ ਉਸ ਜੁਲਮ ਦੇ ਦੁਖ ਨੂੰ ਤਾਂ ਸਿਰਫ਼ ਵਕਤ ਦੇ ਗਜ਼ 8 ਨਹੀ ਮਾਪਿਆ ਜਾ ਸਕਦਾ ਉਹ ਅਨੰਤ ਦੇ ਸੀਨੇ ਨੂੰ ਚੰਬੜ ਗਇਆ, ਇਸ ਲਈ ਕਵੀ ਦੇ ਸਰਾਪ ਨੇ ਛੰਦ ਦੇ ਵਾਹਕ ਨੂੰ ਲੈ ਕੇ ਕਾਲ ਤੋਂ ਕਲਾਂਤਰ ਤਕ ਦੌੜਨਾ ਚਾਹਆਂ, ਸਮਿਆਂ ਤੋਂ ਪਰੇਰਾ ਦੌੜਨਾ ਚਾਹਿਆ | ਹਾਏ ਵੇ, ਅਜ ਵੀ ਉਹੋ ਸ਼ਿਕਾਰੀ 23