ਪੰਨਾ:Alochana Magazine March 1961.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਈ ਤਰ੍ਹਾਂ ਦੇ ਹਥਿਆਰ ਹੱਥ ਵਿਚ ਲੈ ਕੇ, ਕਈ ਤਰ੍ਹਾਂ ਦੀ ਘੋਰ ਕਰੂਪਤਾ ਵਿਚ, ਕਈ ਦੇਸਾਂ, ਕਈ ਸ਼ਕਲਾਂ ਵਿਚ ਘੁੰਮ ਰਹਿਆ ਹੈ । ਪਰ ਉਹ ਆਦ ਕਵੀ ਦਾ ਸਰਾਪ ਸਦੀਵੀ ਸਮੇਂ ਦੀ ਅਵਾਜ਼ ਵਿਚ ਗੂੰਜਦਾ ਰਹਿਆ । ਇਸ ਸਦੀਵੀ ਸਮੇਂ ਦੀ ਗੱਲ ਨੂੰ ਪ੍ਰਗਟ ਕਰਨ ਲਈ ਹੀ ਛੰਦ ਹੈ । | ਅਸੀਂ ਬੋਲੀ ਵਿਚ ਆਖਦੇ ਹਾਂ ਗਲ ਨੂੰ ਛੰਦ ਵਿਚ ਬੰਣਾ , ਪਰ ਇਹ ਕੇਵਲ ਬਾਹਰਲਾ ਬੰਨ੍ਹਣਾ ਨਹੀ , ਅੰਦਰਲੀ ਮੁਕਤੀ ਵੀ ਹੈ । ਛੰਦ ਗੱਲ ਨੂੰ ਉਸ ਦੇ ਜ-ਧਰਮ ਤੋਂ ਮੁਕਤੀ ਦਿਵਾਉਣ ਲਈ ਹੀ ਹੈ । ਸਿਤਾਰ ਦੀਆਂ ਤਾਰਾਂ ਬੰਨ੍ਹੀਆਂ ਰਹਿੰਦੀਆਂ ਹਨ, ਪਰ ਉਹਨਾਂ ਤੋਂ ਸੁਰ ਛੁਟਕਾਰਾ ਪਾਉਂਦੀ ਹੈ । ਛੰਦ ਹੈ ਉਹੋ ਹੀ ਤਾਰਾਂ-ਬੰਨੀ ਸਿਤਾਰ, ਗੱਲ ਦੀ ਅੰਦਰਲੀ ਸੁਰ ਨੂੰ ਉਹ ਛੁਟਕਾਰਾ ਦੇਂਦਾ ਰਹਿੰਦਾ ਹੈ । ਕਮਾਨ ਦਾ ਉਹ ਚਿੱਲਾ ਹੈ, ਗੱਲਾਂ ਨੂੰ ਉਹ ਤੀਰਾਂ ਵਾਂਗ ਨਿਸ਼ਾਨੇ ਦੇ ਐਨ ਵਿਚਕਾਰ ਮਾਰਦਾ ਹੈ । | ਸ਼ੁਰੂ ਵਿਚ ਹੀ ਛੰਦ ਸੰਬੰਧੀ ਇੰਨੀ ਵਕਾਲਤ ਕਰਨਾ ਸ਼ਾਇਦ ਬਹੁਤਿਆਂ ਨੂੰ ਬੇਲੋੜਾ ਜਾਪੇ, ਪਰ ਮੈਂ ਜਾਣਦਾ ਹਾਂ ਅਜਿਹੇ ਆਦਮੀ ਹੈਨ ਜਿਹੜੇ ਛੰਦ ਨੂੰ ਸਾਹਿਤ ਦਾ ਇਕ ਬਨਾਉਟੀ ਰਿਵਾਜ ਸਮਝਦੇ ਹਨ । ਇਸੇ ਲਈ ਮੈਨੂੰ ਇਹ ਸ਼ੁਰੂ ਦੀ ਗਲ ਸਮਝਾ ਕੇ ਦਸਣੀ ਪਈ ਕਿ ਥਿਵੀ ਠੀਕ ਚਵੀ ਘੰਟੇ ਦੇ ਚੱਕਰ ਵਿਚ ੩੬੫ ਮਾਤਰਾ ਦੇ ਛੰਦ ਵਿਚ ਹੀ ਸੂਰਜ ਦੁਆਲੇ ਪਰਿਕ੍ਰਮਾਂ ਕਰਦੀ ਹੈ; ਜਿਵੇਂ ਉਹ ਬਨਾਉਟੀ ਨਹੀ ਹੈ, ਭਾਵ ਦੇ ਵਲਵਲੇ ਉਵੇਂ ਹੀ ਛੰਦ ਦਾ ਆਸਰਾ ਲੈ ਕੇ ਆਪਣੀ ਚਾਲ ਨੂੰ ਪ੍ਰਣ ਕਰਨ ਦੀ ਜੋ ਕੋਸ਼ਿਸ਼ ਕਰਦੇ ਹਨ, ਉਹ ਵੀ ਬਨਾਉਟੀ ਨਹੀਂ। ਇਥੇ ਕਵਿਤਾ ਨਾਲ ਗੀਤ ਦੀ ਤੁਲਨਾ ਕਰ ਕੇ ਆਲੋਚਨਾ ਦੇ ਵਿਸ਼ਯ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਉਚਿਤ ਹੋਵੇਗੀ । ਸਰ ਪਦਾਰਥ ਇਕ ਚਾਲ ਹੈ । ਉਹ ਆਪਣੇ ਵਿਚ ਆਪ ਧੜਕਦੀ ਹੈ । ਗੱਲ ਜਿਵੇਂ ਅਰਥ ਦੀ ਮੁਖ਼ਤਾਰੀ ਕਰਨ ਲਈ ਹੈ, ਗੁਰ ਉਵੇਂ ਨਹੀਂ, ਉਹ ਆਪਣੇ ਆਪ ਹੀ ਪ੍ਰਗਟ ਕਰਦੀ ਹੈ । ਵਿਸ਼ੇਸ਼ ਸੁਰ ਨਾਲ ਵਿਸ਼ੇਸ਼ ਰ ਦੇ ਸੰਜੋਗ ਵਿਚੋਂ ਹੀ ਧਨੀ ਦੀ ਚਾਲ ਪੈਦਾ ਹੁੰਦੀ ਹੈ । ਤਾਲ ਉਸ ਸੰਮਿਲਤ ਚਾਲ ਨੂੰ ਗਤੀ ਦਾਨ ਕਰਦਾ ਹੈ । ਧੁਨੀ ਦੀ ਇਹ ਗਤੀ ਸਾਡੇ ਦਿਲ ਵਿਚ ਜੋ ਗਤੀ ਪੈਦਾ ਕਰਦੀ ਹੈ, ਉਹ ਇਕ ਸ਼ੱਧ ਵਲਵਲੋਂ ਮਾਤਰ ਹੀ ਹੈ, ਉਸ ਨੂੰ ਮਾਨੋਂ ਕੋਈ ਸਹਾਰਾ ਨਹੀਂ । ਸਧਾਰਨ ਤੌਰ ਤੇ ਸੰਸਾਰ ਵਿੱਚ ਅਸੀਂ ਕਈ ਵਿਸ਼ੇਸ਼ ਘਟਨਾਵਾਂ ਦਾ ਆਸਰਾ ਲੈ ਕੇ ਸੁਖ ਦੁਖ ਭੋਗਦੇ ਹਾਂ । ਉਹ ਘਟਨਾਵਾਂ ਸੱਚੀਆਂ ਵੀ ਹੋ ਸਕਦੀਆਂ ਹਨ, ਖ਼ਿਆਲੀ ਵੀ ਹੋ ਸਕਦੀਆਂ ਹਨ। ਅਰਥਾਤ ਸਾਨੂੰ ਸੱਚ ਵਾਂਗ ਪ੍ਰਤੀਤ ਹੋ ਸਕਦੀਆਂ ਹਨ । ਉਹਨਾਂ ਦੀ ਚੋਟ ਤੋਂ ਸਾਡੀ ਚੇਤਨਾ ਨੂੰ ਹਰ ਕਿਸਮ ਦਾ ਝੰਜੋੜਾ ਮਿਲਦਾ ਹੈ, ਉਸ ਝੰਜੋੜੇ ਦੀ ਕਿਸਮ ਤੋਂ ਹੀ ਸਾਡੇ 28