ਪੰਨਾ:Alochana Magazine March 1961.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਿੰ: ਗੁਰਬਚਨ ਸਿੰਘ ਤਾਲਿਬ - ਮੇਰਾ ਸਾਹਿੱਤਕ ਦ੍ਰਿਸ਼ਟੀਕੋਣ (9) ਇਸ ਲੇਖ ਵਿਚ ਮੈਂ ਕਲਾ ਅਤੇ ਸਾਹਿਤ ਦੀ ਬੁਨਿਆਦੀ ਹਕੀਕਤ ਬਾਰੇ ਕੋਈ ਦ੍ਰਿਸ਼ਟੀਕੋਣ ਪਾਠਕਾਂ ਦੇ ਦ੍ਰਿਸ਼ਟੀਗੋਚਰ ਕਰਨਾ ਅਵੱਸ਼ਕ ਨਹੀਂ ਸਮਝਦਾ, ਕਿਉਂਕਿ ਅਜਿਹੇ ਪ੍ਰਸ਼ਨ ਅਤੇ ਉਹਨਾਂ ਬਾਰੇ ਸਿਧਾਂਤ ਕੇਵਲ ਪੰਜਾਬੀ ਜਾਂ ਕਿਸੇ ਹੋਰ ਬਲੀ ਦੇ ਸਾਹਿਤ ਨਾਲ ਹੀ ਸੰਬੰਧਿਤ ਨਹੀਂ, ਅਤੇ ਕਿਸੇ ਵਿਸ਼ੇਸ਼ ਬੋਲੀ ਦੇ ਸਾਹਿਤ ਦੀ ਬਣਤਰ ਦਾ ਪ੍ਰਗਟਾਉ. ਨਹੀਂ ਕਰਦੇ, ਸਗੋਂ ਉਹਨਾਂ ਦਾ ਘੇਰਾ ਵਿਸ਼ਵ-ਵਿਆਪੀ ਹੁੰਦਾ ਹੈ ਅਤੇ ਉਹਨਾਂ ਦੇ ਉੱਤਰ ਦਰਸ਼ਨ ਅਤੇ ਗਿਆਨ ਦੇ ਸੂਖਮ ਵਿਚਾਰਾਂ ਨਾਲ ਜੁੜੇ ਹਏ ਹੁੰਦੇ ਹਨ । ਇਸ ਤੋਂ ਉਪਰੰਤ ਇਹਨਾਂ ਮੁਢਲੇ ਅਤੇ ਅੰਤਲੇ ਮਸਲਿਆਂ ਬਾਰੇ ਕੋਈ ਨਿਸ਼ਚਿਤ ਦਿਸ਼ਟਕੋਣ ਨਹੀਂ, ਕੋਈ ਅਜਿਹਾ ਨਿਸ਼ਾਨਾ ਨਹੀਂ ਜਿਸਨੂੰ ਪ੍ਰਤਿਨਿਧ ਉੱਤਰ ਜਾਂ ਹੱਲ ਆਖਿਆ ਜਾ ਸਕੇ ਜੁਗੋ ਜੁਗ ਸਾਹਿਤ ਵੱਡਾ ਅਤੇ ਸਾਹਿਤਕਾਰ ਤੇ ਕਲਾਕਾਰ ਆਪਣੀ ਆਪਣੀ ਰੁਚੀ ਅਤੇ ਤਜਰਬੇ ਦੇ ਆਧਾਰ ਉੱਪਰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦੇ ਆਏ ਹਨ, ਜਿਨ੍ਹਾਂ ਤੋਂ ਮਾਨਵ ਸੰਸਕ੍ਰਿਤੀ ਦਿਆਂ ਵਖੋ ਵਖ, ਪੜਾਵਾਂ ਦਾ ਅਤੇ ਉਹਨਾਂ ਦੀਆਂ ਪ੍ਰਬਲ ਸਮਾਜਕ ਸ਼ਕਤੀਆਂ ਦਾ ਪਤਾ ਲੱਗ ਜਾਂਦਾ ਹੈ । ਕਿਸੇ ਨੇ ਸਾਹਿਤ ਅਤੇ ਕਲਾ ਨੂੰ ਮਨੋਰੰਜਨ ਦਾ ਸਾਧਨ ਦਸਿਆ ਹੈ। ਕਿਸੇ ਨੇ ਗਿਆਨ, ਵਿਦਆਂ ਅਤੇ ਅਧਿਆਤਮਕ ਰਸ ਅਤੇ ਅਭਿਆਸ ਦਾ ਕਿਸੇ ਨੇ ਇਸ ਨੂੰ ਜੀਵਨੀ ਅਤੇ ਇਤਿਹਾਸ ਦੇ ਤਲ ਕੀਤਾ ਹੈ । ਅਤੇ ਕਿਸੇ ਨੇ ਅੰਤਰੀਵ ਦਸ਼ਾ ਦਾ ਪ੍ਰਗਟਾਉ ਇਤਿਆਦਿ-ਫੇਰ ਇਸ ਦੀ ਅੰਤਰੀਵ ਬਣਤਰ ਤੋਂ ਬਿਨਾਂ ਕਲਾ, ਛੰਦ, ਸ਼ੈਲੀ, ਤਕਨੀਕ ਆਦਿਕ ਦੇ ਮਸਲਿਆਂ ਦਾ ਵਿਸਤਾਰ ਦੂਜਿਆਂ ਪ੍ਰਸ਼ਨਾਂ ਨਾਲ ਸੰਮਿਲਿਤ ਜਾਂ ਵੱਖਰਾ ਲਿਆਂਦਾ ਗਇਆ ਹੈ, ਜਿਸ ਨੂੰ ਯਮ ਹੀ ਇਕ ਵਖਰੀ ਕਲਾ ਜਾਂ ਵਿਗਿਆਨ mਹ ਦਿਤਾ ਜਾ ਸਕਦਾ ਹੈ ਅਤੇ ਨਾਲ ਹੀ ਸ਼ੈਲੀ ਅਤੇ ਤਕਨੀਕ ਤੋਂ ਸਾਹਿਤ ਨੂੰ ਵਾਂਜੇ ਰੱਖਣ ਬਾਰੇ ਵੀ ਗੂੜ ਵਿਚਾਰਾਂ ਪ੍ਰਚਲਿਤ ਹੋਈਆਂ ਹਨ । ਨਾਂ ਸਾਰਿਆਂ ਵਿਚਾਰਾਂ ਅਤੇ ਸਿੱਧਾਂਤਾਂ ਤੋਂ ਉਪਰੰਤ ਪਿਛਲੇ ਕੁੱਝ