ਪੰਨਾ:Alochana Magazine March 1961.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਖਿ ਮਲਾਇਕ੧ ਥੀਏ ਹੈਰਾਨੀ, ਓਨਾ ਫਿਰਿ ਫਿਰਿ ਆਵੈ ਹਾਸਾ ਅਜੁਣ ਤਾਂਘ ਪੰਨੂੰ ਦੀ ਸੱਸੀ, ਵਿਚ ਕਬਰੋ ਆਇਓ ਵਾਸਾ । ਮੀਰ ਪੁਰਸ਼ ਸਭ ਪੜਦੇ ਹੋਏ, ਭਲੇ ਭਲੇ ਯਾਰ ਖਾਂਸਾ ! ਆਡਤ ਏਵਲ ਪੁਛੇ ਅਸਾਥੋਂ, ਏਹ ਭੀ ਅਜਬ ਤਮਾਸ਼ਾ । ੨੪} ਜੋ ਭਰੜੀ ਨ ਮੁੜੀ ਪਿਛਾਂਹਾ, ਬਾਬ ਜੇਹੇ ਦੇ ਤੇਹੀ । ਅਸਾਂ ਨੇਕੀ ਬਦੀ ਕਿਛੁ ਨਾਲਿ ਨ ਆਂਦੀ, ਪੁਛਹੁ ਜਾਇ ਪਿਛੇਹ ! ਸਿਕ ਤੇ ਸੂਲ ਆਹੀਂ ਦਾ ਡੋਸਾ, ਅਕੂਤ ਮਿਲਿਆ ਇਸ ਦੇਹੀ : ਆਡਤ ਆਣਹੁ ਦੈਹ ਸੁਨੇਹਾ, ਜੋ ਡਿਠਾ ਹੋਤਿ ਸਨੇਹੀ । ੨੫ ॥ ਮਲਾਇਕ ਵੰਝ ਕਹਿਆ ਸਾਹਿਬ ਦਰ, ਸੱਸੀ ਏਵ ਅਲਾਏ । ਆਸ਼ਕ ਨਾਲ ਜਵਾਬ ਕਿ ਲਗੈ, ਤੁਸੀਂ ਜਿ ਪੁਛਣ ਆਏ । ਅਸ਼ਕ ਦਰ ਸਾਹਿਬ ਦੇ ਸੱਚੇ, ਜਿਨ੍ਹਾਂ ਪੈਰ ਅਲਖੁ ਨ ਲਾਏ । ਆਡਤ ਵਲ ਪੁਛੇ ਅਸਾਥੋਂ, ਮੇਰੇ ਪੁੰਨੂ ਹੂੰ ਨ ਆਏ` (੨੬॥ ਸਚੇ ਸਾਹਿਬ ਇਉਂ ਫੁਰਮਾਇਆ, “ਮੇਰੇ ਆਸ਼ਕ ਜਗ ਡਢੇਰੇ । ਮੈਂ ਕਾਦਰ ਕੁਦਰਤ ਦਾ ਕਰਤਾ, ਤਾਂ ਭੀ ਵਸ ਨ ਮੇਰੇ ॥ ਦੇਖ ਪਤੰਗ ਥੀਵਨ ਸਭ ਆਸ਼ਕ, ਪੀਰ ਪੁਰਸ਼ ਬਹੁਤੇਰੇ । ਆਡਤ ਆਸ਼ਕ ਨਾਲਿ ਜਬਾਬ ਕਿ ਲਗੈ, ਸਿਕ ਜਿਨ੍ਹਾਂ ਦੇ ਜਰੇ ।੨। ਜੈਂਦੀ ਸਿਕ ਤਹੀਂ ਦਾ ਸਿਕਾ, ਬਿਆ ਸਿਕਾ ਫਿਕਾ ਲਗੈ । ਜਿੰਦਾ ਦਰਦ ਤਹੀਂ ਦਾ ਦਾਰੂ, ਬਿਆ ਦਰਦ ਕਿ ਦਾਰੂ ਲਗੈ । ਜੈਂਦਾ ਨਾਉਂ ਨੀਸਾਣ ਤਹੀਂਦਾ, ਵੱਜ ਰਹਿਆ ਵਿਚਿ ਜਗੈ । ਆਡਤ ਆਸ਼ਕ ਜੇਡਾ ਗਊਸ੫ ਨ ਕੋਈ, ਤਿਸ ਦੋਜ਼ਕ ਨਾਲ ਕਿ ਲਗੈ ॥੨੮॥ ਉਡਿਆ ਭਉਰ ਸੱਸੀ ਦੇ ਕੋਲੋਂ, ਚਲਿਆਂ ਤਰਫ਼ ਹੋਤਾਂ ਦੀ । ਪਿਛੈ ਟੈਂਦਿਆਂ ਤੂੰ ਵੰਬ ਮਿਲਿਆ, ਖੜੇ ਹੋ ਜਮਾਤ ਠੱਗਾਂ ਦੀ , ਜੈਂਦੇ ਸਿਰ ਤੇ ਮਿਹਰ ਮੁਹੱਬਤਿ, ਕੌਣ ਠਾਕੇ੬ ਬਾਂਹ ਤਿਨਾ ਦੀ । ਆਡਤ ਕੌਲ ਕੁੜਾਵੇ ਹੋਤਾਂ, ਲੱਜ ਨ ਪਈ ਕਉਲਾਂ ਦੀ । ੨੯ : ਕਰ ਹਟਕਾਉ ਨ ਡਿਠਾ ਹੋਤਾਂ, ਡਾਢੀ ਕਹਾ ਕੀਤੀਆਂ ਨੇ । ਕੇਚ ਕੋਲੋਂ ਇਕ ਮਜਲ ਉਰੇਰੇ, ਵਢ ਕਰਹਿ ਝੁਕਿਆ ਨੇ । ਪੁਛੇ ਮਿਲਨ ਕੋਈ ਕਰਨ ਕੁਬਾਹਤ,? ਅਸੀਂ ਨੀਜੀ ਪੁਜ ਸਮਾਨੇ । ਆਡਤ ਕੈ ਫਲ ਥੀ ਜਾ ਪੁੰਨੂੰ, ਤਾਂ ਹੋਏ ਹੋਤ ਦਿਵਾਨੇ । ੩੦ | ੧. ਫਰਿਸ਼ਤੇ । ੨. ਜੋ ਲਿਖੀ ਗਈ । ੩. ਜਾਂ । ੪. ਲਿਬੜਨਾ । ੫. ਵੱਡਾ ਪੀ (ਰੂਹਾਨੀ ਦੁਨੀਆਂ ਦਾ ਇਕ ਦਰਜਾ) । ੬. ਰੋਕੇ । ੭. ਭੈੜੀ ਗੱਲ । 24