ਪੰਨਾ:Alochana Magazine March 1961.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਿਲਿਆ ਭੌਰ ਨੂੰ ਦੇ ਤਾਈ, ਕਹਰੀ ਕਹਿਰ ਕੀਤੋਈ । ਸੱਸੀ'ਲੈ ਮਈਆ ਵਿਚ ਥਲ ਦੇ, ਜੀਂਦਾ ਵਾਰਸ ਥੀਆ ਨ ਕੋਈ । ਬੱਕਰਵਾਲ ਉਸ ਦਾ ਖਿਆਲ ਨ ਛਡੇ, ਉਹ ਨਖਸਿਖ ਆਜਜ਼ ਹੋਈ । ਆਡਤ ਦਿਲ ਦੇ ਮਹਿਰਮ ਬਾਝਹੁ, ਕੌਣ ਕਰੇ ਦਿਲਜੋਈ । ੩੧ । ਆਪ ਸਮਾਲ ਹੋਸ਼ ਕਰ ਏਥੇ; ਸੱਸੀ ਨਹੀਂ ਕੋਲ ਮੇਰੇ । ਦੇ ਸ਼ਰਾਬ ਨ ਆਏ ਮੈ; ਉਹ ਪਈ ਛੋਡੀਆਨੇ ਡੇਰੇ । ਧੂਹਸੁ ਮਿਸ਼ਰੀ੨ ਕੱਢੀ ਮਿਆਨੋਂ, ਤੁਸਾਂ ਕਰਸਾਂ ਬੇਰੇ ਬੇਰੇ੩ ॥ ਆਡਤ ਸੂਰਤ ਸਮਾਲੀ ਪੁੰਨੂੰ, ਕਿ ਲਗਾ ਫਿਰਿ ਪੈਰੇ । ੩੨ । ਅਸਾਂ ਵਿਚ ਦੋਸ਼ ਨਹੀਂ ਸੁਣ ਕਾਕਾ, ਅਸਾਂ ਸੁਣਿਆ ਜਾਤ ਵਟਾਈ । ਕਲ ਦੀ ਛਡ ਕਮੀਨੀ ਘਿਨਨ, ਭੱਠ ਅਵੇਹੇ ਭਾਈ । ਕਿਉ ਕਰ ਕੇਚ ਲਿਆਵਾਂ ਸੱਸੀ, ਅਗੇ ਕਹਰ ਕਦਾਈ । ਆਡਤ ਜੇ ਸਉ ਸੁਰਤਿ ਸਸੀ, ਅਸਾਂ ਸ਼ਰੀਕ ਨ ਕਾਈ । ੩੩ ॥ ਜੈਂਦੇ ਨੈਣ ਕਰਨ ਅਸਨਾਈ੪, ਜਿਥੇ ਜਾਤ ਨ ਪਾਤ ਪੁਛੀਵੇ । ਪੁਛਣ ਭੌਰ ਗੁਲਾਂ ਦੇ ਤਾਈਂ, ਜਥੋਂ ਮੁਸ਼ਕ ਕਢਾਵੇ। ਪੁਛੋ ਜਾਏ ਪਤੰਗਾਂ ਵਾਹੇ, ਤੁਸੀਂ ਕਿਉਂ ਸੜਦੇ ਦੀਵੇ । ਆਡਤ ਰਾਹ ਤਿਨ੍ਹਾਂ ਦਾ ਇਕ, ਮੁੜਨ ਤ ਇਸ਼ਕ ਲਜੀਵੇ । ੩੪। ਪਕੜ ਹਾਰਪ ਪੁਛੇ ਸਹੁ ਪੁੰਨੁ, ਕਹੁ ਕਰਹਾ ! ਕਿਆ ਕਰੀਐ ॥ ਸੈ ਕੋਹਾਂ ਦੀ ਵਿਥ ਜਿਨ੍ਹਾਂ ਵਿਚ, ਬਿਨ ਡਿਠੇ ਤਿਨ ਮਰੀ ਅਸੈ ॥ ਯਾਰ ਉਪਕਾਰ ਮਦਦ ਦਾ ਵੇਲਾ, ਕਦਮ ਜ਼ਯਾਦਾ ਧਰੀਐ । ਆਡਤ ਸਸੀ ਨੂੰ ਅੱਖੀਂ ਵੇਖਾਂ, ਤਾਂ ਦਮ ਸ਼ੁਕਰਾਨਾ ਭਰੀਐ । ੩੫ ॥ ਸਚੁ ਆਖਾਂ ਸਚੁ ਆਖ ਨ ਸਕਾਂ, ਸਚੁ ਆਖੇ ਬਾਝੁ ਨ ਸਰਦੀ । ਕਿਉਂ ਤੂੰ ਕੇਚ ਨ ਥੀਵੇਂ ਦਾਖਲ, ਖ਼ਬਰ ਨ ਲਹੈਂ ਘਰ ਦੀ । ਰਾਜ ਛੋਡ ਮੁਹਤਾਜ ਕਿਉਂ ਹੋਵਹਿਂ, ਸੇਵ ਕਰੇ ਪਰ ਦਰ ਦੀ । ਆਡਤ ਸੱਸੀ ਤੈਨੂੰ ਕਾਮਣ੬ ਪਾਏ, ਕੈ ਪਾਈਆ ਕਾਈ ਜਰ ਦੀ । ੩੬ ॥ ਨ ਪਇ ਤ ਨ ਨਾਨ ਕਬੀਲਾ, ਤੂੰ ਕੇਹੇ ਸੁਖ਼ਨ ਬਫਾਵੈ । ਤੂੰ ਤਾਂ ਪਸੂ ਪ੍ਰੀਤਿ ਕਿਆ ਜਾਣੈ, ਛਾਊਂ ਬਹੈਂ ਫਿਰ ਖਾਵੇਂ, ਭਠਿ ਕੇਚ ਨਹੀਂ ਕੰਮ ਅਸਾਡੇ, ਦਿਸਦੇ ਰੁੱਖ ਡਰਾਵੇ । ਆਡਤ ਸੇ ਕਿਉਂ ਚਲਨ ਅਗਾਂਹਾਂ, ਜਿਨ ਕੀਤੇ ਕਉਲ ਸਚਾਵੇ । ੩੭ ॥ ੧. ਸਾਰੀ ਦੀ ਸਾਰੀ । ੨. ਤਲਵਾਰ । ੩. ਟੁਕੜੇ ਟੁਕੜੇ । ੪. ਪ੍ਰੀਤ । ੫, ਉੱਠ ੬. ਜਾਦੁ ॥ 30