ਪੰਨਾ:Alochana Magazine March 1961.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਤੋਂ ਕਉਲ ਸਚਾਵੇ ਕੀਤੇ, ਤਾਂ ਵਿਥ ਕਿਉਂ ਪਾਈ ਦੁਹਾਂ ਨੂੰ । ਗੁੱਝਾ ਨੇਹੁ ਕੀਤਾ ਈ ਪਾਲਾ, ਨਾਲ ਪੜਾਂ ਲੋਆਂ ਨੂੰ । ਕਿਥੇ ਸੱਸੀ ਕਿਥੇ ਹੋਤ ਸੁਹੇਰੇ, ਸਿਕਦੇ ਰੂਹ ਰੂਹਾਂ ਨੂੰ । ਆਡਤ ਹੋਤ ਹੋਇਆ ਦੀਵਾਨਾ, ਸੱਸੀ ਸੁਣ ਰੂਹਾਂ ਨੂੰ । ੩੮ । ਕਾਰੀ ਲਗਾ ਹੋਤ ਤਮਾਚਾ, ਬੋਲਣ ਜਾਇ ਨ ਕਾਈ । ਅਚਣਚੇਤੇ ਵਿਸਰ ਭੋਲੇ, ਨਿਜ ਲਗੀ ਕਿਉਂ ਲਾਈ । ਜੇ ਜਾਣਾਂ ਦੁਖ ਇਤੀ ਹੱਸੀ, ਠੱਗ ਠਗਉਰੀ ਪਾਈ । ਆਡਤ ਦਮ ਚੜਿਆ ਸਹੁ ਪੁੰਨੂੰ, ਜੋ ਦੇਵੈ ਰਬਿ ਦਿਖਈ । ੩। ਕਰ ਕੇ ਆਸ ਚੜਿਆ ਸਹੁ ਪੁੰਨੂੰ, ਅਗੇ ਜੋ ਰਜਾਇ ਰੱਬਾਣੀ ॥ ਦੇਖ ਹੈਰਾਨ ਥੀਆ ਥਲ ਮਾਰੂ, ਜਿਥੇ ਰੁਖ ਨ ਪਾਣੀ । ਨੂੰ ਜਾਇ ਉਥਾਈਂ ਵੜਿਆ, ਜਿਥੇ ਕਬਰ ਨੀਸਾਣੀ । ਕਰਹ ਤੇ ਲਾਹਿ ਦਿਤਾ ਫਾਇਤਾ, ਮਿਲਿਆ ਰੂਹ ਰੂਹਾਣੀ । ੪੦ | ਬੱਕਰਵਾਲ ਚਰੇਂਦਾ ਡਿਠਸੁ, ਨ ਸਲਾਮ ਹੋੜਾਂ ਦਾ। ਨ ਮੈਂ ਡਿਠਾ ਨ ਮੈਂ ਸੁਣਿਆ, ਏਹੁ ਮੁਕਾਮੁ ਕਿਨ੍ਹਾਂ ਦਾ । ਸਚੁ ਆਖੁ ਸਿਕ ਹੈ ਅਸਾਡੀ, ਮੈਂ ਆਜਜ਼ ਘਣਿਆਂ ਦਿਹਾਂ ਦਾ । ਆਡਤ ਇਕ ਭੁਲਾਵਾ ਮੈ ਕੂ ਥਲ ਵਿਚ, ਸੁਣਿਆ ਨਾਉਂ ਮਿ ਦਾ ੪੧ ( ਪੁੰਨੁ ਹੋਤ ਤੁਹੋਂ ਸੁਣੀਦਾ, ਅਗੈ ਆਵੈ ਤਾਂ ਗੱਲ ਅਖਾਈ । ਇਕ ਮਿਹਰੀ ਰੂਪ ਫਿਰੈ ਥਲ ਮਾਰੂ, ਭਰਿ ਭਰਿ ਕਢਦੀ ਆਹੀਂ। ਜੋ ਕਿਛੁ ਔਰੁ ਅਕੂਤਾ ਅਕਲ ਦਾ, ਦੇ ਰਹਿਆ ਉਸ ਤਾਈਂ। ਪੰਨੂ ਪੁੰਨੂੰ ਨਾਉਂ ਕੂਕੇਂਦੀ, ਹੋਈਆ ਗਰਕ ਇਥਾਈਂ । ੪੨ ॥ ਹੋਹੁ ਸਤਾਰ੩ ਤੂੰ ਸੱਚੇ ਸਾਈਂ, ਅਸੀਂ ਪਿਰੀ ਦੀਦਾਰ ਕਰਾਹੇ । ਦੁਖੀ ਮਾਰ ਕੀਤੇ ਦਰਮਾਂਦ੪, ਲਹੇ ਅਜ਼ਾਬ੫ ਦਿਲਾਹੇ । ਪਾਟੀ ਗੋਰ ਹੋਈ ਦੁਹ ਥਾਈਂ, ਦੇ ਮਿਲਿਆ ਗਲ ਬਾਂਹੇ । ਆਡਤ ਦੁਹਾਂ ਦਾ ਨੇਹੁ ਸਚਾਵਾ, ਪਏ ਕਬੂਲ ਦਰਗਾਹੇ । ੪੩ ॥ ੧. ਥੋੜਾ ਜੇਹਾ, ਭੋਰਾ । ੩. ਇਸਤਰੀ । ੩. ਬਖਸ਼ਦ . ੪, ਕਮਜ਼ੋਰ, ਨਿਮਾਰੇ। ੫ ਦੁਖ । 39