ਪੰਨਾ:Alochana Magazine March 1961.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਿਲਦਿਆਂ ਵੇਖਦਾ ਰਹਿਆ ਹੋਵੇਗਾ । ਪਿਆਰ ਦੇ ਅਰੰਭ ਵਿਚ ਤਾਂ ਕਿਸੀ ਨੂੰ ਸ਼ੱਕ ਹੀ ਨਹੀਂ ਪਇਆ ਹੋਣਾ, ਕਿਉਂਕਿ ਰਾਂਝਾ ਇਕ ਚਾਕ ਦੇ ਰੂਪ ਵਿਚ ਜੀਵਨ ਬਿਤਾ ਰਹਿਆ ਸੀ । ਜਦ ਹੀਰ-ਰਾਂਝੇ ਦਾ ਮੇਲ-ਜੋਲ ਨਸ਼ਰ ਹੋਇਆ ਹੋਣੈ, ਤਦ ਕਵੀ ਨੂੰ ਪਤਾ ਲਗਾ ਹੋਵੇਗਾ । ਮਾਪਿਆਂ ਨੂੰ ਵੀ ਪਤਾ ਲਗ ਜਾਂਦਾ ਹੈ ਤੇ ਹੀਰ ਦਾ ਵਿਆਹ ਕੀਤਾ ਜਾਂਦਾ ਹੈ । ਦਮੋਦਰ ਵੀ ਰਹੀ ਦੇ ਵਿਆਹ ਦਾ ਵਰਨਣ ਕਰਨ ਲਗਿਆਂ ਅੱਖਾਂ ਵੇਖਣ ਦਾ ਜ਼ਿਕਰ ਕਰਦਾ ਹੈ । ਜਿਥੇ ਸਾਰਾ ਪਿੰਡ ਖੇੜਿਆਂ ਦੀ ਜੰਝ ਵੇਖਣ ਆਉਂਦਾ ਹੈ, ਉਥੇ ਰਾਂਝਾ ਵੀ ਆਉਂਦਾ ਹੈ ਤੇ ਕਵੀ ਉਹਨੂੰ ਵੇਖ ਲੈਂਦਾ ਹੈ : ਨੱਢੀ ਬੁਢੀ ਅਵਰ ਜੁਆਨੀਂ, ਬਾਕੀ ਕੋ ਨਾ ਰਹਾਇਆ । ਆਖ ਦਮੋਦਰ ਮੈਂ ਡਿੱਠਾ ਅੱਖੀਂ, | ਰਾਂਝੇ ਨੂੰ ਆਖਰ ਆਇਆ ।੪੧੮। ਕਵੀ ਜਾਂਵੀਆਂ ਨੂੰ ਵੇਖਦਾ ਹੈ ਤੇ ਉਹਨਾਂ ਦੀ ਉਸਤਤ ਕਰਨ ਲਗਿਆਂ ਅੱਖੀ ਡਿਠਾ ਦਾ ਜ਼ਿਕਰ ਇਉਂ ਕਰਦਾ ਹੈ : ਹਰ ਜਾਂਜੀ ਸਿਰਪਾਉ ਸੁਨਹਿਰੀ, ਛੰਨੇ ਸੇਤ ਸਹਾਏ ॥ ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਵੇਖੇ ਸੋਈ ਸਲਾਹੇ ॥੪੫੯॥ ਇਸ ਤੋਂ ਪਹਿਲਾਂ ਦੀ ਕਹਾਣੀ ਦਮੋਦਰ ਸੁਣ ਸੁਣਾ ਕੇ ਲਿਖਦਾ ਹੈ । ਕਵੀ ਨੇ ਹੀਰ-ਰਾਂਝੇ ਦੇ ਮੇਲ-ਜੋਲ ਦਾ ਜ਼ਿਕਰ ਕਰਦਿਆਂ ਕਿਧਰੇ ਵੀ ਅੱਖੀਂ ਵੇਖਣ ਦਾ ਦਾਅਵਾ ਨਹੀਂ ਕੀਤਾ | ਇਸ ਤੋਂ ਪਹਿਲਾਂ ਦੀ ਵਿਥਿਆ ਅਤੇ ਇਸ ਤੋਂ ਅਗਲੀ ਪ੍ਰੀਤ-ਕਹਾਣੀ. ਕੋਟਕਬੂਲੇ ਤੋਂ ਪਹਿਲਾਂ ਦੀ ਤਕ, 'ਆਖ ਦਮੋਦਰ’ ਤੇ ‘ਕਹੇ ਦਮੋਦਰ’ ਕਰ ਕੇ ਹੀ ਲਿਖੀ ਗਈ ਹੈ । ਕੋਟ-ਕਬੂਲੇ ਦੀ ਝਾਕੀ ਕਵੀ ਨੇ ਜ਼ਰੂਰ ਵੇਖੀ ਹੋਣੀ ਹੈ, ਕਿਉਂਕਿ ਇਥੋਂ ਦਾ ਵਰਨਣ ਕਰਨ ਲਗਿਆਂ ਅੱਖੀਂ ਵੇਖਣ ਦਾ ਜ਼ਿਕਰ ਆਇਆ ਹੈ । ਜਦ ਖੇੜਿਆਂ ਦੀ ਤੇ ਨਾਹੜਾਂ ਦੀ ਲੜਾਈ ਹੁੰਦੀ ਹੈ ਅਤੇ ਕਾਫ਼ੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ ਤਾਂ ਕਵੀ ਲਿਖਦਾ ਹੈ : ਸਾਰੀ ਜਿਮੀਂ ਰੰਗੀਲ ਕੀਤੀਆ ਨੇ, ਅਲਤਾ ਜਿਵੇਂ ਵਿਵਾਹੀ । ਨਾਉਂ ਦਮੋਦਰ ਮੈਂ ਛੱਪ ਖਲੋਤਾ, ਜਿਥੇ ਦੁਇ ਬੂਟੇ ਤੇ ਇਕ ਕਾਹੀਂ ੪੭੦। 38