ਪੰਨਾ:Alochana Magazine March 1961.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਹ ਤੇ ਖੇੜਿਆਂ ਦੀ ਲੜਾਈ ਸਯਦ ਦੇ ਕਹਿਣ ਤੇ ਰੁਕ ਜਾਂਦੀ ਹੈ ਅਤੇ ਉਸੀ ਨੇ ਫੈਸਲੇ ਲਈ ਕੋਟ-ਕਬੀਲੇ ਦੇ ਕਾਜ਼ੀ ਕੋਲ ਜਾਣ ਲਈ ਕਹਿਆ । ਕਾਜ਼ੀ ਕਾਫੀ ਬਹਿਸ ਤੋਂ ਮਗਰੋਂ ਹੀਰ ਖੇੜਿਆਂ ਦੇ ਹਵਾਲੇ ਕਰ ਦੇਂਦਾ ਹੈ । ਖੇੜੇ ਹੀਰ ਨੂੰ ਬੜੀ ਬੇ-ਦਰਦੀ ਨਾਲ ਮਾਰਦੇ ਹਨ (ਕੋਈ ਵੱਟਾ, ਕੋਈ ਸੋਟਾ, ਕਹੀਏਂ ਲੱਤ ਚਲਾਈ) ਤਾਂ ਦਮੋਦਰ ਇਸ ਦਰਦ ਭਰੇ ਸਾਕੇ ਨੂੰ ਵੇਖਣ ਦਾ ਹਵਾਲਾ ਦੇਂਦਾ ਹੈ : ਦੁਧ ਨਿਪੁੰਨੀ ਮੱਖਣ ਪਾਲੀ, ਸਹਿਮਾਂ ਅਗੇ ਆਈ । ਆਖ ਦਮੋਦਰ ਮੈਂ ਖੜਿਆਂ ਡਿਠਾ, ਜੋ ਸਿਰ ਸਲੇਟੀ ਦੇ ਆਈ ।੯੩੪॥ ਕੁਦਰਤ ਦਾ ਕ੍ਰਿਸ਼ਮਾ ਵੇਖੋ ਕਿ ਇਕ ਪਾਸੇ ਖੇੜੇ ਹੀਰ ਨੂੰ ਕੁੱਟ ਰਹੇ ਹੁੰਦੇ ਹਨ ਤੇ ਦੂਜੇ ਪਾਸੇ ਕੋਟ-ਕਬੂਲੇ ਦੇ ਦਰਵਾਜ਼ੇ ਨੂੰ ਅੱਗ ਲਗ ਜਾਂਦੀ ਹੈ ਉਥੋਂ ਦੇ ਵਸਨੀਕ ਪੁਕਾਰ ਉਠਦੇ ਹਨ ਕਿ ਹੀਰ-ਰਾਂਝੇ ਨਾਲ ਨਿਆਂ ਨਹੀਂ ਹੋਇਆ ਅਤੇ ਸਭਾ ਕਾਜ਼ੀ ਨੂੰ ਜਦ ਕਹਿੰਦੀ ਹੈ ਤਾਂ ਇਹ ਦ੍ਰਿਸ਼ ਵੀ ਕਵੀ ਵੇਖਦਾ ਹੈ : ਜੋਗੀ ਸਬਰ ਕੀਤਾਹਾ ਡਾਢਾ, | ਤਾਂ ਇਹ ਹੋਣੀ ਹੋਈ । ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਸੱਭਾ ਕੂਕ ਖਲੋਈ ।੯੪੫॥ ਕਾਜ਼ੀ ਵੀ ਡਰ ਜਾਂਦਾ ਹੈ ਤੇ ਹੀਰ ਮਗਰ ਫੌਜ ਘਲ ਕੇ ਉਹਨੂੰ ਵਾਪਸ ਬੁਲਾ ਲੈਂਦਾ ਹੈ । ਰਾਂਝਾ ਪੀਰਾਂ ਨੂੰ ਯਾਦ ਕਰਦਾ ਹੈ ਤੇ ਉਹ ਕੋਟ-ਕਬਲੇ ਦੀ ਅੱਗ ਬੁਝਾ ਦੇਂਦੇ ਹਨ । ਤਦ ਹੀਰ ਰਾਂਝੇ ਦੇ ਹਵਾਲੇ ਕੀਤੀ ਜਾਂਦੀ ਹੈ । ਰਾਂਝਾ ਹੀਰ ਨੂੰ ਨਾਲ ਲੈ ਕੇ ਸ਼ਹਿਰੋਂ ਬਾਹਰ ਤੁਰ ਜਾਂਦਾ ਹੈ । ਦੋਹਾਂ ਨੂੰ ਸ਼ਹਿਰੋਂ ਬਾਹਰ ਜਾਂਦਿਆਂ ਵੀ ਦਮੋਦਰ ਵੇਖਦਾ ਹੈ : ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਲੰਮੀ ਤਰਫ਼ ਸਿਧਾਏ ॥੯੫੯॥ ਦਮੋਦਰ ਕੋਟ-ਕਬੂਲੇ ਕਿਵੇਂ ਅਪੜਿਆ ? ਇਸ ਪ੍ਰਸ਼ਨ ਬਾਰੇ ਤਾਂ ਇਹੀ ਕਹਿਆ ਜਾ ਸਕਦਾ ਹੈ ਕਿ ਹੀਰ ਨੂੰ ਸੱਪ ਲੜਨ ਦੀ ਖਬਰ ਝੰਗ-ਸਿਆਲ 'ਚ ਪਹੁੰਚ ਗਈ ਹੋਵੇਗੀ ਤੇ ਦਮਦਰ ਆਪਣੀ ਮਰਜ਼ੀ ਨਾਲ ਜਾਂ ਚੂਚਕ ਦੇ ਕਹਿਣ ਤੇ ਹੀਰ ਦੀ ਖਬਰ ਲੈਣ ਲਈ ਗਇਆ ਹੋਵੇਗਾ । ਬਰ, ਕੁਝ ਵੀ ਹੋਇਆ, ਭਾਵੇਂ ਕਿਵੇਂ ਅਪੜਿਆ, ਪਰ ਸਾਰੇ ਕਿੱਸੇ ਵਿਚ 34 2