ਪੰਨਾ:Alochana Magazine March 1961.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੇਵਲ ਖੇੜਿਆਂ ਦੀ ਜੰਞ ਵੇਖਣ ਤੇ ਕੋਟ-ਕਬੂਲੇ ਦਾ ਨਜ਼ ਰਾ ਦਮੋਦਰ ਦਾ ਅਖੀ ਡਿਠਾ ਸ਼ੱਕੀ ਨਹੀਂ, ਸਗੋਂ ਸੰਭਵ ਹੈ । ਇਨ੍ਹਾਂ ਦੋਹਾਂ ਥਾਵਾਂ ਤੇ ਹੀ ਕਵੀ ਨੇ ਦ੍ਰਿਸ਼ ਸਾਕਾਰ ਵੇਖਣ ਦਾ ਦਾਅਵਾ ਕੀਤਾ ਹੈ । | ਇਸ ਤੋਂ ਉਪੰਤ ਕਵੀ ਨੇ ਕੁਝ ਹੋਰ ਦਿਸ਼ ਵੀ ਅੱਖੀਂ ਵੇਖੇ ਹਨ, ਪਰ ਉਨ੍ਹਾਂ ਬੰਦਾਂ ਵਿਚ ਅੱਖੀਂ ਡਿੱਠਾ ਨਹੀਂ ਲਿਖਿਆ । ਜਿਵੇਂ ਕਵੀਂ ਨੇ ਹਜ਼ਾਰੇ ਜਾ ਕੇ ਰਾਂਝੇ ਨੂੰ ਵੇਖਿਆ । ਆਖ ਦਮੋਦਰ ਵੇਖ ਧੀਦੋ ਨੇਂ, ਅਸਾਂ ਦਿਲ ਫਹਾਇਆ ॥੧੪੫॥ 3 ਆਖ ਦਮੋਦਰ ਨਾਲ ਰਾਂਝੇ ਦੇ, ਅਸਾਂ ਭੀ ਚਲਣਾ ਆਇਆ ॥੧੪੬॥ que ਅੰਗੁਲ ਜੋੜੀ ਨਾਲ ਧੀਦੋ ਦੇ, ਅਸੀਂ ਲਗੇ ਭਿਰਾਹੇ । ੧੪੮ । ਜਾਂ ਇਕ ਹਰ ਥਾਂ ਕਵੀ ਲਿਖਦਾ ਹੈ :- ਆਖ ਦਮੋਦਰ ਸੋ ਕੁਝ ਕਥਿਆ, ਜੋ ਕੁਝ ਰਬ ਕਹਾਇਆ ! ੪੬੦ | ਸੋ ਉਪ੍ਰੋਕਤ ਚਰਚਾ ਦਾ ਸਿੱਟਾ ਇਹੀ ਨਿਕਲਦਾ ਹੈ ਕਿ 'ਆਖ ਦਮੋਦਰ’ ਤੇ ‘ਕਹੇ ਦਮੋਦਰ' ਨੂੰ ਭਾਵੇਂ ਕਵੀ ਦਾ ਤਕੀਆ ਕਲਾਮ ਜਾਂ ਮੂੰਹ ਚੜਿਆ ਸ਼ਬਦ ਕਹਿ ਲਓ ਜਾਂ ਇਉਂ ਸਮਝ ਲਓ ਕਿ ਕਵੀ ਸਾਨੂੰ ਇਸ ਤਰ੍ਹਾਂ ਕਹਿ ਰਹਿਆ ਹੈ ਜਾਂ ਇਹ ਵੀ ਕਹਿਆ ਜਾ ਸਕਦਾ ਹੈ ਕਿ ਇਹ ਕਵੀ ਦਾ ਲਿਖਣ ਢੰਗ ਹੈ ਪਰ ਅੱਖੀਂ ਡਿੱਠਾ' ਨਾ ਤਾਂ ਕਵੀ ਦਾ ਤਕੀਆ ਕਲਾਮ ਹੈ ਤੇ ਨਾ ਹੀ ਕਵੀ ਸਾਨੂੰ ਚਾਰਦਾ ਹੈ ਸਗੋਂ ਜੋ ਕੁਝ ਕਵੀ ਨੇ ਆਪ ਵੇਖਿਆ ਹੈ ਉਸ ਨੂੰ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਹੈ । ਕਿੱਸੇ ਵਿਚ ਕਰਾਮਾਤਾਂ ਜੇ ਅਸੀਂ ਇਹ ਮੰਨ ਲਈਏ ਕਿ ਦਮੋਦਰ ਨੇ ਹੀਰ ਰਾਂਝੇ ਨੂੰ ਅਰੰਭ ਤੋਂ ਅੰਤ ਤੀਕ ਪੇਮ ਕਰਦਿਆਂ ਵੇਖਿਆ ਹੈ ਤਾਂ ਕਿਸੇ ਵਿਚ ਆਈਆਂ ਕਰਾਮਾਤੀ ਗੱਲਾਂ ਉਸ ਤਸੱਲੀ ਨੂੰ ਧੁੰਦਲਾ ਜਿਹਾ ਬਣਾ ਦੇਂਦੀਆਂ ਹਨ, ਕਿਉਂਕਿ ਅੱਖੀ ਵੇਖੀਆਂ ਗੱਲਾਂ ਤਾਂ ਕਰਾਮਾਤਾਂ ਤੋਂ ਰਹਿਤ ਹੋਣੀਆਂ ਚਾਹੀਦੀਆਂ ਹਨ । ਇਸ ਲਈ ਸਾਨੂੰ ਉਪਰਲੀ ਗੱਲ ਹੀ ਮੰਨਣੀ ਪਵੇਗੀ ਕਿ ਦਮੋਦਰ ਹੀਰ-ਰਾਂਝੇ ਦਾ ਸਮਕਾਲੀ ਤਾਂ ਜ਼ਰੂਰ ਸੀ, ਜਦ ਕਿ BÉ