ਪੰਨਾ:Alochana Magazine March 1961.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਆਪ ਹੀ ਕਹਿ ਰਹਿਆ ਹੈ, ਪਰ ਸਾਰਾ ਸਮਾਂ ਉਨ੍ਹਾਂ ਨਾਲ ਨਹੀਂ ਰਹਿਆ ॥ ਇਹੀ ਕਾਰਨ ਹੈ ਕਿ ਕਵੀ ਨੇ ਜਿਵੇਂ ਕਰਾਮਾਤੀ ਗਲਾਂ ਸੁਣੀਆਂ ਉਵੇਂ ਹੀ ਕਰਾਮਾਤੀ ਰੂਪ ਵਿਚ ਪੇਸ਼ ਕਰ ਦਿਤੀਆਂ ਹਨ । ਦੂਜੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਉਹ ਸਮਾਂ ਇੰਨਾ ਸਾਦਾ ਸੀ ਕਿ ਜਿਵੇਂ ਇਕ ਮਨੁੱਖ ਕੋਈ ਵਿਥਿਆ ਸੁਣਾ ਦੇਂਦਾ ਉਵੇਂ ਹੀ ਦੂਜਾ ਉਸ ਤੇ ਯਕੀਨ ਕਰ ਲੈਂਦਾ ਸੀ । ਦਮੋਦਰ ਕਿੱਸੇ ਦਾ ਆਰੰਭ ਝੰਗ ਸਿਆਲਾਂ ਤੋਂ ਕਰਦਾ ਹੈ । ਕਵੀ ਚੂਚਕ ਦੀ ਵਡਿਆਈ, ਹੀਰ ਦਾ ਸੁਹੱਪਣ, ਹੀਰ ਦੀ ਨਿਡਰਤਾ ਤੇ ਹੀਰ ਦਾ ੩੬੦ ਸਹੇਲੀਆਂ ਨਾਲ ਬੇਲਿਆਂ ਵਿਚ ਤੁਰਦਾ ਫਿਰਦਾ ਦਸਦਾ ਹੋਇਆ ਹਜ਼ਾਰੇ ਵੱਲ ਲੈ ਜਾਂਦਾ ਹੈ । ਦਮੋਦਰ ਦੇ ਕਹਿਣ ਅਨੁਸਾਰ ਕਿ ਉਸ ਨੂੰ ਹਜ਼ਾਰੇ ਵਲੋਂ ਆਏ ਰਾਹੀਆਂ ਪਾਸੋਂ ਧੀਦੋ ਬਾਰੇ ਪਤਾ ਲਗਦਾ ਹੈ । ਧੀਦੋ ਵੀ ਰਚਕੇ ਸੁਹਣਾ ਹੈ । ਮੌਜ਼ਮ ਉਹਦਾ ਵਿਆਹ ਰਚਾਂਦਾ ਰਚਾਂਦ ਆਪ ਮਰ ਜਾਂਦਾ ਹੈ ਤੇ ਧੰਦੇ ਦੇ ਭਰਾ ਉਸਨੂੰ ਮਾਰ ਮੁਕਾਣਾ ਚਾਹੁੰਦੇ ਹਨ । ਇਸੀ ਕਰਕੇ ਉਹ ਪਿੰਡਾਂ ਨੱਠ ਤੁਰਦਾ ਹੈ । ਧੀਦੋ ਦਾ ਰਸਤੇ ਵਿਚ ਮਸੀਤ ਅਤੇ ਪਿੰਡ ਵਿਚ ਠਹਿਰਨ ਦਾ ਜ਼ਿਕਰ ਸੁਹਣੇ ਢੰਗ ਨਾਲ ਆਇਆ ਹੈ । ਸਚਾਈ ਤਾਂ ਇਹ ਹੈ ਕਿ ਸਿਆਣਾ ਕਵੀ ਇਨ੍ਹਾਂ ਦੋਹਾਂ ਥਾਵਾਂ ਦਾ ਵਰਨਣ ਕਰਕੇ ਹੀ ਧੀ ਦੇ ਸੁਹੱਪਣ ਨੂੰ ਰਜਕੇ ਨਿਖਾਰਦਾ ਹੈ । | ਕਿਸੇ ਵਿਚ ਇਥੋਂ ਤਕ ਤਾਂ ਕਿਧਰੇ ਵੀ ਕਰਾਮਾਤੀ ਗੱਲ ਨਹੀਂ ਆਈ । ਅਗੋਂ ਹੀ ਪਾਰਦਰਸ਼ੀ ਗੱਲਾਂ ਆਉਂਦੀਆਂ ਹਨ । ਧੀਦੋ ਦੇ ਬੰਬੀਹੇ ਤੇ ਵੰਝਲੀ ਵਿਚ ਇੰਨੀ ਕਸ਼ਸ਼ ਹੈ ਕਿ ਪੰਜ ਪੀਰ ਆ ਬਹੁੜਦੇ ਹਨ :- ਕੀਤਾ ਰਾਗ ਬੰਬੀਹਾ ਬੋਲਿਆ, ਪੀਰਾਂ ਬੇੜੀ ਵਿਚ ਸੁਣ ਪਾਇਆ। ਸੁਣ ਕਰ ਖੁਜ਼ੀ ਥੀਏ ਬਹੁਤੇਰੇ, | ਚਲਣ ਤੇ ਚਿਤ ਚਾਇਆ। ੧੮੩। ਪੀਰਾਂ ਦੀ ਖੁਸ਼ੀ ਦੀ ਹੱਦ ਵੇਖੋ ਕਿ ਉਸ ਵੇਲੇ ਧੀਦੋ ਦੇ ਪਲੇ ਹੀਰ ਪਾ ਦੇਂਦੇ ਹਨ ਅਤੇ ਦੂਜੇ ਪਾਸੇ ਸੁਤੀ ਹੀਰ ਦੇ ਕੰਨ ਮਰੋੜ ਕੇ ਰਾਂਝੇ ਦੀ ਸ਼ਰਧਾਵਾਨ ਰਹਿਣ ਲਈ ਤਾੜਨਾ ਕੀਤੀ ਜਾਂਦੀ ਹੈ :- ਤਾਂ ਸੁਪਨੇ ਵਿਚ ਪੰਜ ਪੀਰ ਗਏ, ਹੀਰ ਨੂੰ ਸੁਖਨ ਸੁਣਾਇਆ । ਥਾਂਵਾਂ ਕਰਕੇ ਬਹੁਤ ਹੀਰੇ ਨੂੰ, ਕੰਨ ਮਰੋੜ ਸਿਝਾਇਆ ॥