ਪੰਨਾ:Alochana Magazine March 1961.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੇਤਾ ਕਰੇਂ ਨਾ ਕਬੂਲੋਂ ਹੋਰ, | ਕੋਈ ਵਿਚ ਇਰਾਦੇ ਆਇਆ । ਸੁਣ ਕੁੜੀਏ ਏਹ ਗੱਲ ਅਸਾਡੀ, ਅਸਾਂ ਹੈੱਡੇ ਪੱਲੇ ਧੀਦੋ ਪਾਇਆ । ੧੮੬। ਧੀਦੋ ਝੰਗ ਸਿਆਲਾਂ ਵੱਲ ਤੁਰ ਪੈਂਦਾ ਹੈ । ਝੰਨਾ ਦੇ ਕੰਢੇ ਉਹਦਾ ਲੁੱਡਣ ਨਾਲ ਮੇਲ ਹੁੰਦਾ ਹੈ । ਲੱਡਣ ਦੇ ਤਰਲੇ ਕੱਢਣ ਤੇ ਧੀਦੋ ਵੰਝਲੀ ਵਜਾਉਂਦਾ ਹੈ ਤਾਂ ਪਸ਼ੂ, ਪੰਛੀ, ਨਾਗ ਆਦਿ ਆ ਹਾਜ਼ਰ ਹੁੰਦੇ ਹਨ ਅਤੇ ਲੱਡਣ ਬਿਨਾਂ ਸ਼ਰਾਬ ਤੋਂ ਹੀ ਝੂਮਣ ਲਗਦਾ ਹੈ :- ਆਖਣ ਮੰਨ ਲਇਆ ਭੀ ਧੀ, ਵੰਝਲੀ ਫੇਰ ਵਗਈ । ਮੀਂਹ, ਬਿਰੰਡੇ, ਚੀਤੇ, ਮੈਨੀ, . | ਸਭ ਤਮਾਸ਼ੇ ਆਈ । ਅਜਗਰ ਨਾਗ ਚੇਟ ਇਨ ਪਿੰਡਾ, ਵੇਖਣ ਨੂੰ ਸਧਰਾਈ ॥ ਲੁੱਡਣ ਬਿਨਾਂ ਸ਼ਰਾਬਾਂ ਖੀਵਾ, | ਵਾਤੋਂ ਝੱਗ ਵਹਾਈ । ੧੯੧ ॥ ਏਦਾਂ ਲੁੱਡਣ ਦੀ ਪ੍ਰਸੰਨਤਾ ਮਗਰੋਂ ਧੀਦੋ ਬੇੜੀ ਵਿਚ ਵਿਛੇ ਹੀਰ ਦੇ ਪਲੰਘ ਤੇ ਸੌਂ ਜਾਂਦਾ ਹੈ, ਪਰ ਹੀਰ ਤੋਂ ਇਹ ਨਹੀਂ ਸਹਾਰਿਆ ਜਾਂਦਾ । ਉਹ ਜਦ ਗੁਸੇ ਵਿਚ ਰਤਾ ਆਉਂਦੀ ਹੈ ਤਾਂ ਧੀਦੋ ਦੇ ਹੁਸਨ ਨੂੰ ਵੇਖਕੇ ਇਸ਼ਕ ਵਿਚ ਰਤੀ ਹੋ ਜਾਂਦੀ ਹੈ :- ਅੰਦਰ ਗੱਲ ਹੰਡਾਏ ਨੀਂਗਰ, ਦਿਲ ਵਿਚ ਫਿਕਰ ਟਿਕਾਏ । ਜੇ ਸੱਚ ਜਾਣਾ ਸਿਰਜਣ ਹਾਰਾ, ਤਾਂ ਪੀਰਾਂ ਏਹੋ ਪੱਲੂ ਪਾਏ ।੨੧੬॥ ਧੀਦੋ ਵੀ ਹੀਰ ਦੇ ਸੁਹੱਪਣ ਨੂੰ ਤਕ ਕੇ ਕਿਆਸ-ਉਡਾਰੀਆਂ ਲਾਉਣ ਲਗਦਾ ਹੈ :- ਡਰਦਾ ਮੂੰਹੋਂ ਨਾ ਕੂਏ ਧੀਦੋ, | ਅਜੇਹੀ ਹਾਲਤ ਆਈ । ਕਰੇ ਕਿਆਸ ਫਿਕਰ ਸਹੀ ਸਚ, ਪੱਲੇ ਪੀਰਾਂ ਏਹਾ ਪਾਈ ।੨੧੭। ਇਥੋਂ ਹੀ ਦੋ ਧੜਕਦੇ ਦਿਲਾਂ ਅੰਦਰ ਪ੍ਰੇਮ-ਬਾਣ ਆ ਵਜਣ ਨਾਲ ਪ੍ਰੀਤਕਹਾਣੀ ਦਾ 3t