ਪੰਨਾ:Alochana Magazine March 1961.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਂ, ਪਿਉ, ਭਰਾ, ਮਾਮੇ ਤੇ ਭਾਬੀਆਂ ਸਭ ਸਮਝਾ ਹਟਦੀਆਂ ਹਨ ਪਰ ਹੀਰ ਤਾਂ ਰਾਝ ਦੀ ਹੀ ਰੱਟ ਲਗਾਈ ਰਖਦੀ ਹੈ । ਖੇੜਿਆਂ ਦੀ ਜੰਝ ਆ ਜਾਂਦੀ ਹੈ ਤੇ ਫਿਰ ਵੀ ਹੀਰ ਘਰ ਦਿਆਂ ਨੂੰ ਪਕੜਾਈ ਨਹੀਂ ਦੇ ਦੀ, ਤਦ ਹੀਰ ਨੂੰ ਜ਼ਹਿਰ ਦਿਤਾ ਜਾਂਦਾ ਹੈ ਪਰ ਉਸ ਦਾ ਵੀ ਕੋਈ ਅਸਰ ਨਹੀਂ ਹੁੰਦਾ। ਓੜਕ ਸਾਰਾ ਟੱਬਰ ਤੰਗ ਆ ਕੇ ਹੀਰ ਨੂੰ ਮਾਰ ਮੁਕਾਣ ਦੀ ਵਿਚਾਰ ਕਰਦਾ ਹੈ । ਹੀਰ ਨੂੰ ਵੀ ਪਤਾ ਲਗ ਜਾਂਦਾ ਹੈ ਪਰ ਉਹ ਨੂੰ ਬੜੀ ਤਸਲੀ ਹੈ (ਕੈਨੂੰ ਇਹ ਮਰੇਂਦੇ ਹੱਸੀ, ਅਸਾਂ ਦਿਲ ਲਗੇ ਨਾਹੀਂ) ਕਿ ਘਰ ਦੇ ਉਸ ਨੂੰ ਨਹੀਂ ਮਾਰ ਸਕਦੇ । ਰਾਤ ਨੂੰ ਜਦ ਭਰਾ ਤੇ ਮਾਮੇ ਕਲੰਕ ਲਾਉਣ ਲਈ ਜਾਂਦੇ ਹਨ ਤਾਂ ਅਗੇ ਪੀਰ ਡਿਊਟੀ ਦੇ ਰਹੇ ਹੁੰਦੇ ਹਨ :- ਤਾਂ ਅੱਧੀ ਰਾਤੀਂ ਕੌੜੇ ਸੋਤੇ, ਮਾਮੇ ਭਾਈ ਆਏ । ਨੀਤ ਭਲੇਰੀ ਮਾਰਣ ਸੰਦੀ, ਸਭੇ ਅੰਦਰ ਆਏ । ਕਾਲੇ ਜੋੜੇ ਕਾਲੇ ਘੋੜੇ, ਅਗੇ ਚੌਕੀ ਆਏ । ਆਖ ਦਮੋਦਰ ਪਈਆ ਨੇ ਦੰਦਣ, ਕੇਹੜਾ ਨੀਰ ਚੁਆਏ ॥੪੧੫॥ ਹੀਰ ਮਰਦੀ ਤਾਂ ਨਹੀਂ, ਪਰ ਖੇੜੇ ਪਰਨਾ ਜ਼ਰੂਰ ਲਿਜਾਂਦੇ ਹਨ । ਡੋਲੀ ਲਿਜਾਂਦਿਆ ਰਸਤੇ ਵਿਚ ਸਾਰੇ ਰੋਟੀ ਟੁਕ ਖਾਂਦੇ ਹਨ ਤਾਂ ਹੀਰ ਲਈ ਦਾਈ ਦੇ ਹੱਥ ਚੂਰੀ ਘਲਾ ਜਾਂਦੀ ਹੈ । ਹੀਰ ਖੇੜਿਆਂ ਨੂੰ ਅਪਣਾ ਨਹੀਂ ਜਾਣਦੀ, ਇਸ ਲਈ ਚੂਰੀ ਖਾਣ ਨੂੰ ਨਾਂਹ ਕਰ ਦੇਂਦੀ ਹੈ । ਦਾਈ ਹੀਰ ਦੀ ਰਮਜ਼ ਪਹਿਚਾਣ ਲੈਂਦੀ ਹੈ ਤੇ ਥਾਲ ਵਿਚੋਂ ਥੋੜੀ ਜਿਹੀ ਚੂਰੀ ਆਪ ਖਾ ਕੇ ਰਾਂਝੇ ਕੋਲ ਜਾਂਦੀ ਹੈ ਤੇ ਉਸ ਅਗੇ ਝੂਠ ਬੋਲਦੀ ਹੈ ਇਸ ਵਿਚੋਂ ਅੱਧੀ ਚੂਰੀ ਹੀਰ ਨੇ ਖਾਧੀ ਹੈ ਤੇ ਅੱਧੀ ਉਹ ਖਾ ਲਵੇ । ਰਾਂਝਾ ਜਦ ਚੂਰੀ ਦਾ ਨਵਾਲਾ ਖਾਣ ਲਗਦਾ ਹੈ ਤਾਂ ਦੁਖੀ ਹੋ ਉਠਦਾ ਹੈ :- ਤਾਂ ਧੀਦੋ ਹੱਥ ਚੂਰੀ ਲੀਤੀ, ਰਖੀ ਖਾਵਣ ਤਾਈਂ । ਨ ਨਿਵਾਲਾ ਪਹਿਲਾ ਰਾਂਝੇ, ਰਖੀ ਫੇਰ ਤਿਵਾਈਂ । ਬਲ ਖਿਲਾਫ ਭੰਨਾਇਓਹੀ ਰੋਜ਼ਾਂ, ਲਾਹਨਤ ਤੇਰੇ ਤਾਈਂ । ਆਖ ਨੀਂ ਦਾਈ ਕੂੜ ਅਲਾਇਓ, ਵਿਚ ਮੁਸ਼ਕ ਸਿਲੇਰੀ ਦਾ ਨਾਹੀਂool ਫਿਰ ਦਾਈ ਉਹੀ ਬਾਲੀ ਹੀਰ ਕੋਲ ਲਿਜਾਂਦੀ ਹੈ ਤੇ ਕਹਿੰਦੀ ਹੈ ਕਿ ਇਸ ਵਿਚੋਂ ਅੱਧੀ ਰਾਂਝੇ ਖਾ ਲਈ ਹੈ । ਹੀਰ ਚੂਰੀ ਨੂੰ ਹੱਥ ਲਾਉਂਦਿਆਂ ਹੀ ਗੁੱਸੇ ਵਿਚ ਕਹਿ ਉਠਦੀ ਹੈ :- ਲਾਹਨਤ ਤੇਰੇ ਤਾਈਂ ਦਾਈ, ਹੀਰ ਗੁਸਾ ਗ਼ਮ ਖਾਵੇ । ਚੁਰੀ ਲੈ ਲੀਤੀ ਹੱਥ ਹੀਰੇ, ਲੜਦੀ ਭਊਹਾਂ ਚੜ੍ਹਾਵੇ ! ਆਖਾਂ ਤਾਂ ਸਿਰ ਭੰਨਾ ਛੰਨਾਂ, ਰੋਜ਼ਾ ਜਾਣ ਭਾਵੇ । ਤੂੰ ਤਾਂ ਵਿਚੋਂ ਰਖੇ ਅਪੇ, ਨਾ ਮੁਸ਼ਕ ਰੰਝੇਟੇ ਦਾ ਆਵੇ । ੫੦੨ ॥ 82