ਪੰਨਾ:Alochana Magazine March 1961.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਕਹਿਆ ਜਾਂਦਾ ਹੈ, ਪਰ ਉਹ ਤਾਂ ਰੰਗਪੁਰ ਪਹੁੰਚਣਾ ਚਾਹੁੰਦਾ ਹੈ । ਮੁਟਿਆਰਾਂ ਵੀ ਉਸ ਨਾਲ ਚਲਣ ਨੂੰ ਤਿਆਰ ਹੋ ਪੈਂਦੀਆਂ ਹਨ । ਇਸ ਸਮੇਂ ਫਿਰ ਕੁੜੀਆਂ ਉਹਦੇ ਲਈ ਚੂਰੀ ਛੰਨਾ ਮੰਗਾਉਂਦੀਆਂ ਹਨ ਤੇ ਉਸ ਨੂੰ ਬੰਬੀਹਾ ਸੁਣਾਉਣ ਨੂੰ ਕਹਿੰਦੀਆਂ ਹਨ । ਏਦਾਂ ਫਿਰ ਰਾਂਝਾ ਆਪਣੇ ਮੰਤਵ ਵਿਚ ਸਫ਼ਲ ਹੋ ਜਾਂਦਾ ਹੈ :- ਘਨ ਬੰਬੀਹਾ ਰਾਝੇ ਵਾਹਿਆ, ਕੇਹਾ ਰਾਗ ਉਠਾਇਆ । ਪਸ਼ੂ, ਪਰਿੰਦੇ, ਮੀਂਹ ਤੇ ਚਿਤੇ , ਸਭ ਤਮਾਸ਼ ਆਇਆ ! ਗਈਆਂ ਸੁਧ ਸਿਆਲੀ ਹੈਰਤ, ਜਣ ਕਹੀਂ ਸ਼ਰਾਬ ਪਿਵਾਇਆ | ਆਖ ਦਮੋਦਰ ਰਾਂਝਾ ਉਸੇ ਵੇਲੇ, ਜੁੱਤੀ ਚਾੜ ਸਿਧਾਇਆ । ੭੦੫॥ ਏਦਾਂ ਰਾਂਝਾ ਆਪਣੇ ਜਾਦੂ ਦੇ ਡੰਡੇ, ਭਾਵ ਬੰਬੀਹੇ ਨਾਲ ਕੁੜੀਆਂ ਤੋਂ ਜਾਨ ਛੁਡਾ ਲੈਂਦਾ ਹੈ । ਰੰਗਪੁਰ ਪਹੁੰਚ ਕੇ ਪਹਿਲਾਂ ਉਸ ਦਾ ਮੇਲ ਸਹਿਤੀ ਨਾਲ ਹੁੰਦਾ ਹੈ । ਪਿਛੋਂ ਹੀਰ ਪਾਸੋਂ ਭਿਛਿਆ ਮੰਗਣ ਜਾਂਦਾ ਹੈ । ਹੀਰ ਜੋਗੀ ਨੂੰ ਚੀਣਾ ਪਾਉਂਦੀ ਹੈ, ਪਰ ਜੱਗੀ ਉਹ ਹੇਠ ਡੋਲ ਦੇਂਦਾ ਹੈ । ਹੀਰ ਨੂੰ ਜੋਗੀ ਦੀ ਅਣਗਹਿਲੀ ਤੇ ਬੜਾ ਕੁੰਧ ਆਉਂਦਾ ਹੈ ਤੇ ਸ਼ੱਕ ਵੀ ਪੈ ਜਾਂਦਾ ਹੈ :- ਕੇਹਾ ਧਰਨਾ ਦਿਤੋਂ ਜੱਗੀ, ਤੱਡਾ ਪਿਉ ਵਤਾਇਆ । ਆਖ ਦਮੋਦਰ ਈਵੇਂ ਲੜਦੀ, ਮੁਸ਼ਕ ਸਲੇਟੀ ਨੂੰ ਆਇਆ ( ੭੨੮। ਦੋਹਾਂ ਵਿਚ ਕਾਫ਼ੀ ਉਤਰ-ਪ੍ਰਸ਼ਨ ਹੁੰਦੇ ਹਨ, ਕਿਉਂਕਿ ਹੀਰ ਨੂੰ ਪੂਰੀ ਤਸੱਲੀ ਨਹੀਂ ਹੁੰਦੀ ਕਿ ਇਹੀ ਧੀ ਹੈ । ਅਖੀਰ ਹੀਰ ਦੇ ਅੰਚਰ ਪੀਰ ਭਿਣਕ ਪਾ ਦੇਂਦੇਹਨ:- ਪੰਜਾਂ ਪੀਰਾ ਆਇ ਕੇ, ਅੰਦਰ ਹੀਰ ਕਹਿਆਇ । ਏਹੁ ਸੁ ਧੀਦੋ ਆਇਆ, ਜੰਗੀ ਭੇਖ ਬਣਾਇ । ਉਠੀ ਤੂੰ ਮਿਲ ਇਸ ਨੂੰ, ਖਬਰਦਾਰ ਹੁਇ ਜਾਇ । ਉਠ ਬੈਠੀ ਤਦ ਹੀਰ ਭੀ, ਬਹੁਰ ਕਰੇ ਪ੍ਰਗਟਾਇ । ੭੪੫ ॥ ਇਸ ਤਰ੍ਹਾਂ ਹੀਰ ਤੇ ਰਾਂਝੇ ਦਾ ਮਿਲਾਪ ਹੋ ਜਾਂਦਾ ਹੈ । ਸਹਿਤੀ ਦੀ ਕ੍ਰਿਪਾ ਸਦਕਾ ਹਰ ਨੂੰ ਝੂਠੀ ਮਠੀ ਦਾ ਸੱਪ ਲੜਾਇਆ ਜਾਂਦਾ ਹੈ ਤੇ ਰਾਂਝੇ --ਜੋਗੀ ਤੋਂ ਬੰਦ ਕਮਰੇ ਵਿਚ ਚਲੀਆ ਕਰਾਇਆ ਜਾਂਦਾ ਹੈ । ਚਲੀਏ ਦੇ ਮੁਕਣ ਤੇ ਸਹਿਤੀ ਦੋਹਾਂ ਨੂੰ ਨੱਠਣ ਲਈ ਕਹਿੰਦੀ ਹੈ ਅਤੇ ਇਸ ਸਭ ਕੰਮ ਵਿਚ ਉਨ੍ਹਾਂ ਦੀ ਸਹਾਇਤਾ ਵੀ ਕਰਦੀ ਹੈ । ਹਰ ਰਾਂਝਾ ਨਾਹੜਾਂ ਤੋਂ ਸ਼ਰਨ ਮੰਗਦੇ ਹਨ ਤੇ ਨਾਹੜ ਇਨ੍ਹਾਂ ਖਾਤਰ · ਖੇੜਿਆਂ ਨਾਲ 8ੜਾਈ ਕਰਦੇ ਹਨ । ਦੋਹਾਂ ਪਾਸਿਉਂ ੨ · ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ । ਸਲਾ ਕੈਟ ਕਬਲੇ ਦੇ ਕਾਜ਼ੀ ਕੋਲ ਕਰਨਾ ਮੰਨ ਲਇਆ ਜਾਂਦਾ ਹੈ । ਕਾਜ਼ੀ ਕੀੜਿਆਂ ਨੂੰ ਦੇ ਦੇਂਦਾ ਹੈ । ਭਾਣਾ ਕਰਤਾਰ ਦਾ ਕਿ ਇਸ ਫ਼ੈਸਲੇ ਦੇ ਨਾਲ ਹੀ 8 ਦੇ ਬੂਹੇ ਨੂੰ ਅੱਗ ਲੱਗ ਜਾਂਦੀ ਹੈ । ਸਾਰੇ ਫ਼ੈਸਲਾ ਠੀਕ ਨਾ ਹੋਇਆ ਦਸ ਕੇ ਫੌਜ ਭੇਜਣ ਨੂੰ ਹੁਕਮ ਦੇਂਦੇ ਹਨ, ਪਰ ਅੱਗ ਨੇ ਰਸਤਾ ਮਲਿਆ ਹੁੰਦਾ ਹੈ । ਅੰਤ ਫ਼ੈਸਲਾ ਕੋਟ ਕਬੂਲ ੮ ਹੀਰ ਖੇੜਿਆਂ ਨੂੰ ਦੇ ਦੇ ਦੇ ਕੋਟ-ਕਬੂਲੇ ਦੇ ਬੂਹੇ ਨੂੰ ਹੀਰ ਪਿਛੇ ਫੌਜ ਭੇਜਣ ਨੂੰ ਹੈ