ਪੰਨਾ:Alochana Magazine March 1961.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪ੍ਰੋਕਤ ਕਰਾਮਾਤਾਂ ਦਾ ਵਰਣਨ ਕਿੱਸੇ ਵਿਚ ਆਇਆ ਹੈ । ਜੋ ਕਿਸੇ ਵਿਚ ਕਰਾਮਾਤਾਂ ਨਾ ਹੁੰਦੀਆਂ ਤਾਂ ਕਿੱਸਾ ਕਿਸੀ ਹੋਰ ਹੀ ਰੂਪ ਵਿਚ ਸਾਡੇ ਸਾਹਮਣੇ ਹੁੰਦਾ, ਪਰ ਹੁਣ ਤਾਂ ਇਨ੍ਹਾਂ ਗੱਲਾਂ ਉਪਰ ਹੀ ਚਰਚਾ ਕਰਨੀ ਚਾਹੀਦੀ ਹੈ । ਜੇ ਗੌਹ ਨਾਲ ਵੇਖਿਆ ਜਾਵੇ ਤਾਂ ਹੀਰ-ਰਾਂਝੇ ਦੀ ਸ਼ਾਰੀ ਕਹਾਣੀ ਰੀ ਦੇ ਪਹਿਲਆਂ ਤੇ ਨਿਰਭਰ ਹੈ:- ੧. ਅਦਿਸ ਸ਼ਕਤੀ-ਪੀਰ । ੨. ਸੰਗੀਤਬੰਬੀਹਾ ਤੇ ਵੰਝਲੀ । ਪ੍ਰਸ਼ਨ ਉਠਦਾ ਹੈ ਕਿ ਵਾਕਈ ਪੀਰ ਏਦਾਂ ਪ੍ਰਗਟ ਹੁੰਦੇ ਰਹੇ ਹੋਣਗੇ ? ਉਤਰ ਹਾਂ ਵਿਚ ਹੀ ਹੋਵੇਗਾ, ਕਿਉਂਕਿ ਪੁਰਾਣੇ ਸਮੇਂ ਦੇ ਹੋਰ ਕਵੀਆਂ ਨੇ ਵੀ ਪੀਰਾਂ ਦਾ ਜ਼ਿਕਰ ਕੀਤਾ ਹੈ । ਹਾਫ਼ਜ਼ ਬਰਖ਼ੁਰਦਾਰ ਲਿਖਦਾ ਹੈ :- ਪੀਲੂ ਨਾਲ ਬਰਾਬਰੀ, ਸ਼ਾਇਰ ਭੁਲ ਕਰੇਨ । ਜਿਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧ ਹੱਥ ਧਰੇਨ ! ਤੇ ਅਹਿਮਦ ਯਾਰ ਨੇ ਵੀ ਲਿਖਿਆ ਹੈ :- ਪੀਲੂ ਨਾਲ ਨਾ ਰੀਸ ਕਿਸੇ ਦੀ, ਇਸ ਵਿਚ ਸੋਜ਼ ਅਹਿਦੀ । ਮਸਤ ਨਿਗਾਹ ਹੋਈ ਇਸ ਵਲੇ, ਕਿਸੇ ਪੀਰ ਵਲੀ ਦੀ । ਇਸ ਤੋਂ ਉਤ ਹੋਰ ਕਵੀਆਂ ਦੀ ‘ਹੀਰ’ ਵਿਚ ਵੀ ਪੀਰਾਂ ਦਾ ਜ਼ਿਕਰ ਆਇਆ ਹੈ । ਤਾਂ ਕੀ ਇਹ ਪੰਜ ਪੀਰ ਖੁਦਾ ਦੇ ਘਲੇ ਹੋਏ ਸਨ ? ਜਾਂ ਕੋਈ ਭਟਕਦੀਆਂ ਰੂਹਾਂ ਸਨ ? ਇਸ ਬਾਰੇ ਪੂਰੀ ਤਸੱਲੀ ਨਾਲ ਕੁਝ ਵੀ ਨਹੀਂ ਕਹਿਆ ਜਾ ਸਕਦਾ, ਪਰ ਇਤਨਾ ਤਾਂ ਨਣੀ ਹੀ ਪਵੇਗਾ ਕਿ ਕੋਈ ਅਦਿਸ ਸ਼ਠ ਤੀ ਜ਼ਰੂਰ ਕੰਮ ਕਰ ਰਹੀ ਸੀ, ਜਿਸ ਦੀ ਮਿਹਰ ਨਾਲ ਇਹ ਕਹਾਣੀ ਅਮਰ ਹੋ ਗਈ । ਰੂਹਾਂ ਦੀ ਘਟਨਾਵਾਂ ਤਾਂ ਅਜ ਕਲ ਵੀ ਸੁਣੀਦੀਆਂ ਰਹਿੰਦੀਆਂ ਹਨ, ਇਸ Sਆਲ ਨਾਲ ਸ਼ਾਇਦ ਕੋਈ ਇਹੋ ਜਿਹੀਆਂ ਹੀ ਰੂਹਾਂ ਹੋਣ :- ਹੋ ਸਕਦਾ ਹੈ ਕਿ ਕੋਈ ਪੇਮੀ ਜੀਵਨ ਭਰ ਮੁਹੱਬਤ ਕਰਦੇ ਰਹੇ ਰਣ, ਪਰ ਸਮਾਜ ਨੇ ਉਨਾਂ ਨੂੰ 'ਕੱਠਾ ਹੋਣ ਦੀ ਥਾਂ ਮੌਤ ਦੀ ਗੋਦ ਵਿਚ ਤਾ ਹੋਵੇ ਅਤੇ ਉਹ ਭਟਕਦੀਆਂ ਰੂਹਾਂ ਇਨ੍ਹਾਂ ਦੇ ਸਰੀਰਾਂ ਰਾਹੀਂ ਭੇਜ ਦਿੱਤਾ ਹੋਵੇ ਅਤੇ ਉ ਮਿਲਣਾ ਚਾਹੁੰਦੀਆਂ ਹੋਣ ; 89