ਪੰਨਾ:Alochana Magazine March 1961.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਆਦਤ ਹੈ-ਉਹ ਸਾਮੂਹਿਕ ਢੰਗ ਨਾਲ ਮੈਨੂੰ ਖਿਮਾ ਕਰਨਗੇ, ਜੇ ਮੈਂ ਇਹ ਆਖਾਂ ਕਿ ਭਾਸ਼ਾ ਗਿਆਨ ਅਤੇ ਵਿਗਿਆਨ, ਸਾਹਿਤ ਗਿਆਨ ਅਤੇ ਸਮਾਲੋਚਨਾ ਦਿਆਂ ਸੂਖਮ ਭੇਤਾਂ ਬਾਰੇ ਸਾਡੇ ਲੇਖਕ ਹਾਲੀ ਬਹੁਤ ਪਛੜੇ ਹੋਏ ਹਨ- ਇਹ ਹਕੀਕਤ ਹੈ, ਜਿਸ ਬਾਰੇ ਕਿਸੇ ਨੂੰ ਪੱਖਪਾਤ ਦੇ ਭਾਵ ਜਾਂ ਕਰੋਧ ਵਿਚ ਆਉਣ ਦੀ ਲੋੜ ਨਹੀਂ -ਸਾਡੀਆਂ ਸਮਾਲੋਚਨਾਤਮਕ ਲਿਖਤਾਂ ਵਧੇਰੇ ਅਧ-ਪੜਿਆਂ ਦੀਆਂ ਰਚਨਾਵਾਂ ਹੁੰਦੀਆਂ ਹਨ, ਅਤੇ | ਉਹਨਾਂ ਤੋਂ ਵੀ ਅਣਜਾਣ ਪਾਠਕਾਂ ਅਤੇ ਵਿਦਿਆਰਥੀਆਂ ਨੂੰ ਗਲਤ ਅਤੇ ਕਚਨਿਕੱਚ ਦ੍ਰਿਸ਼ਟੀਕੋਣ ਅਤੇ ਸਿੱਧਾਂਤ ਦੇਣ ਦਾ ਕਰਤਵ ਧਾਰਦੀਆਂ ਹਨ । ਨਿਰੋਲ ਮੁਢ ਵਿਚ ਤਾਂ ਅਜਿਹੀ ਦਸ਼ਾ ਦਾ ਨਾ ਕੋਈ ਇਲਾਜ ਹੁੰਦਾ ਹੈ ਅਤੇ ਨਾ ਕੋਈ ਹੋਰ ਚਾਰਾ-ਪਰ ਹੁਣ ਜਦ ਪੰਜਾਬੀ ਉੱਨਤ ਲੀਹਾਂ ਉੱਪਰ ਚਲ ਰਹੀ ਹੈ, ਜਦ ਇਸ ਨੂੰ ਸ਼ਾਸਨ ਪ੍ਰਬੰਧ ਦੀ ਭਾਸ਼ਾ ਥਾਪਿਆ ਗਇਆ ਹੈ, ਅਤੇ ਇਸ ਦੀ ਪ੍ਰਤਿਪਾਲਣਾ ਲਈ ਸਰਕਾਰੀ ਵਿਭਾਗ ਮੌਜੂਦ ਹੈ ਅਤੇ ਇਕ ਨਵੇਂ ਵਿਸ਼ਵ-ਵਿਦਿਆਲਯ ਦੀ ਦਾਗ਼-ਬੇਲ ਪਾਈ ਜਾ ਰਹੀ ਹੈ ਤਾਂ ਕੋਈ ਕਾਰਣ ਨਹੀਂ ਕਿ ਉਹੋ ਅੱਧ ਕਰੇ ਸਿੱਧਾਂਤ ਅਤੇ ਯੋਗ ਪੰਜਾਬੀ ਸਮਾਲੋਚਨਾ ਖੇਤਰ ਵਿਚ ਵਿਚਰਦੇ ਰੂਹਣ ਅਤੇ ਪਰਖ ਅਤੇ ਕਲਾ ਸਵਾਦ ਦਿਆਂ ਢੰਗਾਂ ਨੂੰ ਵਿਗਾੜਦੇ ਰਹਿਣ-ਇਹ ਸਭ ਕੁਛ ਨਾ ਕੇਵਲ · ਬਦਲਨਾ ਚਾਹੀਏ ਸਗੋਂ ਸ਼ੇਘਰ ਹੀ ਇਸ ਨੂੰ ਬਦਲ ਦੇਣ ਬਾਰੇ ਸਾਮੁਹਿਕ ਯਤਨ ਕਰਨ ਦੀ ਤੀਬਰ ਅਵਸ਼ਕਤਾ ਹੈ । | ਸਾਡੀ ਸਮਾਲੋਚਨਾ ਵਿਚ ਵਧੇਰੇ ਦ੍ਰਿਸ਼ਟੀਕੋਣ ਜੋ ਵਰਤਮਾਨ ਹੈ, ਉਹ ਸਾਮਾਜਿਕ ਸਿੱਧਾਂਤਾਂ ਅਤੇ ਤੁਲਨਾ ਦੇ ਆਧਾਰ ਉੱਪਰ ਹੈ, ਕਲਾ, ਤੁਲਨਾ ਅਤੇ ਨਿਰੋਲ ਸਾਹਿਤਕ ਕਦਰਾਂ ਦੇ ਆਧਾਰ ਉਪਰ ਨਹੀਂ । ਇਹ ਸੋਝੀ ਉਪਜਾਉਣੀ ਅਤੇ ਉਸ ਨੂੰ ਕਲਾ ਤੁਲਨਾ ਦਾ ਆਧਾਰ ਬਨਾਉਣਾ ਆਲੋਚਕਾਂ ਅਤੇ ਉਚੇਰੇ ਪਦਾਂ ਦੇ ਅਧਿਆਪਕਾਂ ਦਾ ਕਰਤਵ ਹੈ ਜਿਸ ਨੂੰ ਉਹ ਆਪਣੀਆਂ ਊਣਤਾਈਆਂ ਕਰਕੇ ਹੁਣ ਤੀਕ ਨਿਭਾਉਣ ਤੋਂ ਲਗ ਪਗ ਅਸਮਰਥ ਰਹੇ ਹਨ, ਏਥੋਂ ਤੀਕ ਕਿ ਇਸ ਘਾਟ ਦੀ ਸੋਝੀ ਤੋਂ ਵੀ ਵਿਹੂਣੇ ਰਹੇ ਹਨ । | ਪੰਜਾਬੀ ਸਾਹਮਣੇ ਤੀਬਰ ਅਤੇ ਪ੍ਰਤੱਖ ਢੰਗ ਨਾਲ ਦੋ ਬੋਲੀਆਂ ਦੇ ਸਾਹਿਤਾਂ ਦੀ ਮਿਲ ਰਹੀ ਹੈ, ਜਿਨ੍ਹਾਂ ਦੇ ਆਧਾਰ ਉਪਰ ਉਸ ਦਾ ਆਪਣਾ ਆਧੁਨਿਕ ਸਾਹਿਤ ਰਚਿਆ ਗਇਆ ਹੈ-ਉਰਦੂ ਅਤੇ ਹਿੰਦੀ । ਉਰਦੂ ਸਾਹਿਤ ਦੀ ਮਿਸਾਲ ਤੋਂ ਆਧੁਨਿਕ ਗੱ ਤ ਰਚਨਾ ਦਾ ਮੁੱਢ ਬੱਝਾ। ਉਰਦੂ ਦਿਆਂ ਪੈਂਫਲਟਾਂ, ਅਖਬਾਰਾਂ, ਕਹਾਣੀਆਂ ਅਤੇ ਨਾਵਲਾਂ ਤੋਂ, ਅਤੇ ਕਿਸੇ ਹਦ ਤੀਕ ਉਰਦੂ ਕਵਿਤਾ ਦੇ ਨਵੇਂ ਅਤੇ ਪੁਰਾਣੇ ਪ੍ਰਯੋਗ ਵੀ ਪੰਜਾਬੀ ਉੱਪਰ ਪ੍ਰਭਾਵਕਾਰੀ ਹੋਏ ਹਨ । ਹੁਣ ਸਾਹਿਤ ਰਚਨਾ ਦੇ ਦੂਜੇ ਦੌਰ ਵਿਚ ਵਧੇਰੇ ਹਿੰਦੀ ਪ੍ਰਭਾਵਕਾਰੀ ਹੋ ਰਹੀ ਹੈ ਅਤੇ ਇਸ ਦੇ ਬਾਵਜੂਦ ਕਿ ਇਕ ਦਿਸ਼ਟੀਕੋਣ ਤੋਂ ਕੁਛ ਲੋਕ ਹਿੰਦੀ ਅਤੇ ਪੰਜਾਬੀ ਵਿਚਕਾਰ ਵਿਵਾਦ ਪੈਦਾ ਕਰਨਾ ਚਾਹੁੰਦੇ ਹਨ, ਹਿੰਦੀ ਨੂੰ ਇਕ ਅਜਿਹਾ ਸੋਮਾਂ ਸਮਝਣਾ ਅਤੇ ਨਿਯਤ ਕਰਨਾ ਚਾਹੀਏ,