ਪੰਨਾ:Alochana Magazine March 1961.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾ ਸਕਦੀ । | ਪੰਜਾਬੀ ਵਿਚ ਸੰਸਕ੍ਰਿਤ ਦੀ ਸ਼ਬਦਾਵਲੀ ਦਾਰਸ਼ਨਿਕ, ਬੌਧਿਕ ਅਤੇ ਅਧਿਆਤਮਕ ਖੇਤਰਾਂ ਵਿਚ ਹੁਣ ਤੋਂ ਸਦੀਆਂ ਪਹਿਲਾਂ ਤੋਂ ਹੁੰਦੀ ਆ ਰਹੀ ਹੈ, ਇਸ ਲਈ ਇਹ ਕੋਈ ਨਵਾਂ ਜਾਂ ਅਨੋਖਾ ਸਿਧਾਂਤ ਪੇਸ਼ ਨਹੀਂ ਕੀਤਾ ਜਾ ਰਹਿਆ ! ਸੈਂਕੜੇ ਹੀ ਮਿਸਾਲਾਂ ਇਸ ਦੀਆਂ ਸਾਹਮਣੇ ਆ ਜਾਣਗੀਆਂ । ਕੁਝ ਇਕ ਨਾਉਂਜਲ, ਧਰਮ, ਆਤਮਾ, ਨਰਕ, ਗੁਰੂ, ਸੁਖ, ਸ਼ਾਂਤੀ, ਕਸ਼ਟ, ਪ੍ਰਸੰਨ, ਪ੍ਰਸ਼ਨ, ਪ੍ਰਕਾਰ, ਵਿਦਿਆ, ਅਰੋਗ, ਗੰਥ, ਸ਼ਬਦ, ਰਾਗ, ਰਾਜਾ, ਰਾਣੀ, ਪ੍ਰਬੰਧ, ਪੁਸਤਕ, ਕਾਇਆਂ, ਮਾਇਆ, ਪਿਤਾ, ਮਾਤਾ, ਇਤਿਆਦਿਕ । | ਬਹੁਤ ਸਾਰੇ ਸ਼ਬਦ ਕੁਝ ਥੋਹੜੇ ਬਦਲੇ ਰੂਪਾਂ ਨਾਲ ਪ੍ਰਚਲਿਤ ਹਨ-ਸੁਰਗ, ਇਸਤ੍ਰੀ, ਮਨੁਖ, ਪੁਰਸ਼, ਗਿਆਨ, ਪੰਡਤ, ਮੰਦਰ, ਅਸ਼ਨਾਨ, ਸੰਤੋਖ, ਦੁਖ, ਇੰਦਰ, ਸਰੀਰ, ਸੂਰਜ, ਚੰਦ ਆਦਿਕ । ਹੁਣ ਸਮਸਿਆ ਸਾਹਮਣੇ ਆਉਂਦੀ ਹੈ ਨਵੇਂ ਵਿਚਾਰਾਂ ਦੇ ਪ੍ਰਗਟਾਉ ਲਈ ਸ਼ਬਦਾਵਲੀ ਹੁਣ ਕਰਨ ਦੀ । ਉਸ ਬਾਰੇ ਕਈ ਨਿਯਮ ਪੰਜਾਬੀ ਦੀ ਉਸ ਵਿਸ਼ੇਸ਼ਤਾ ਨੂੰ ਮੁਖ ਰਖ ਕੇ ਵਰਤਣ ਦੀ ਲੋੜ ਹੈ, ਜਿਸ ਨੂੰ ਭਾਸ਼ਾ ਦੀ ਆਤਮਾ ਜਾਂ ਵਿਅਕਤਿਤਵ ਆਖਣਾ ਚਾਹੀਦਾ ਹੈ । ਉਦਾਹਰਣ ਵਜੋਂ ਪੰਜਾਬੀ ਜਿਵੇਂ ਪੁਰਾਣੀ ਹਿੰਦੀ ਵੀ, ਸੰਸਕ੍ਰਿਤ ਦੀ ਦੁਵੱਤ ਧੂਨੀ ਕਸ਼ ਨੂੰ ਹੁਣ ਨਹੀਂ ਕਰਦੀ-ਇਸੇ ਕਰ ਕੇ ਪੰਜਾਬੀ ਵਿਚ ਇਸ ਆਵਾਜ਼ ਵਾਲੇ ਸ਼ਬਦਾਂ ਦਾ ਬਦਲਵਾਂ ਰੂਪ ਹੀ ਆਉਂਦਾ ਹੈ-ਜਿਵੇਂ ਰਖਿਆ, ਸਿਖਿਆ, ਲਛਮਣ, ਅੱਖਰ, ਪੱਖ ਆਦਿਕ । ਮੇਰੀ ਰਾਇ ਵਿਚ ਅਗੇ ਲਈ ਵੀ ਸੰਸਕ੍ਰਿਤ ਤੋਂ ਅਜਿਹੇ ਦੁਤ ਅਖਰਾਂ ਵਾਲੇ ਸ਼ਬਦ ਇਸੇ ਨਿਯਮ ਨੂੰ ਲਾਗੂ ਕਰ ਕੇ ਲੈਣੇ ਚਾਹੀਦੇ ਹਨ, ਤਾਂ ਜੋ ਉਹ ਪੰਜਾਬੀ ਉਪਰ ਬੋਝਲ ਨਾ ਬਣ ਜਾਣ । ਪਰ ਉੱਜ ਇਹ ਨਿਯਮ ਪ੍ਰਚਲਿਤ ਹੋ ਜਾਣਾ ਚਾਹੀਏ ਕਿ ਤਤਸਮ ਜਾਂ ਉਸ ਦੇ ਨੇੜੇ ਦੇ ਹੀ ਰੂਪ ਲੈ ਲੈਣੇ ਚਾਹੀਦੇ ਹਨ, ਸਿਵਾਏ ਉਸ ਹਾਲਤ ਦੇ ਕਿ ਤਤਸਮ ਰੂਪ ਪਜਾਬੀ ਵਿਚ ਖਪ ਨਾ ਸਕੇ । ਤਤਸਮ ਜਾਂ ਨੇੜੇ ਦਿਆਂ ਪ੍ਰਚਲਿਤ ਰੂਪਾਂ ਦੀਆਂ ਮਿਸਾਲਾਂਇਹ ਸਭ ਮਿਸਾਲਾਂ ਆਧੁਨਿਕ ਕਾਲ ਦੀਆਂ ਲੋੜਾਂ ਦੇ ਆਧਾਰ ਉਪਰ ਆਏ ਸ਼ਬਦਾਂ ਦੀਆਂ ਹਨ । | ਵਿਗਿਆਨ, ਮਨੋਵਿਗਿਆਨ, ਸਾਹਿਤਾਚਾਰੀਆ, ਪੁਸਤਕਾਲਾ, ਕਲਾ, ਨਵੀਨਤਾ, ਮੱਧ ਕਾਲੀਨ, ਪੁਰਾਤਨ, ਅਰਥ ਵਿਗਿਆਨ, ਦਰਸ਼ਨ, ਦਾਰਸ਼ਨਿਕ, ਧਾਰਾ ਸਭਾ, ਅਟਕ, ਪਾਤਰ, ਰੰਗ ਮੰਚ, ਵਿਸ਼ੇਸ਼ੱਗ, ਵਿਅਕਤਿਤਵ, ਵਾਤਾਵਰਣ, ਸੁੰਦਰਤਾ, ਰਾਜਪਾਲ, ਰਾਸ਼ਟਰ ਪਤੀ ਆਦਿਕ ॥