ਪੰਨਾ:Alochana Magazine March 1962.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਈਸ਼ਰ ਸਿੰਘ ਅਟਾਰੀ ਐਮ.ਏ.- ਪੰਜਾਬੀ ਦੇ ਆਧੁਨਿਕਤਮ ਨਾਟਕ riad ਸਾਲ ੧੯੫੦ ਦੇ ਲਗ ਭਗ ਲਿਖਣਾ ਆਰੰਭ ਕਰਕੇ ਜਿਹੜੇ ਨਾਟਕ-ਲੇਖਕ ਹੁਣ ਪੰਜਾਬੀ ਨਾਟਕ ਸਾਹਿੱਤ ਨੂੰ ਵਰਣਨ-ਯੋਗ ਦੇਣ ਦੇ ਰਹੇ ਹਨ ਜਾਂ ਇਸ ਪਿੜ ਵਿੱਚ ਆਪਣਾ ਸਥਾਨ ਉੱਚਾ ਕਰ ਰਹੇ ਹਨ ਅਤੇ ਨਵੇਂ ਨਵੇਂ ਪ੍ਰਯੋਗਾਂ ਨਾਲ ਨਾਟਕ ਸਾਹਿੱਤ ਵਿੱਚ ਵਸ਼ਯ ਵੰਨਗੀ ਅਤੇ ਤਕਨੀਕ ਦੇ ਪੱਖ ਤੋਂ ਨਵੇਂ ਇਕਰਾਰਾਂ ਦੀ ਸੂਚਨਾ ਦੇ ਰਹੇ ਹਨ, ਉਨ੍ਹਾਂ ਨੂੰ ਮੈਂ ਪੰਜਾਬੀ ਦੇ ਆਧੁਨਿਕਤਮ ਨਾਟਕ ਦੇ ਕਰਤਾ ਸੀਕਾਰ ਕਰਦਾ ਹਾਂ । ਭਾਵੇਂ ਇਹ ਠੀਕ ਹੈ ਕਿ ਕੁਝ ਇੱਕ ਦੂਜੀ ਪੀੜ੍ਹੀ ਦੇ ਸਗੋਂ, ਪਹਲੀ ਪੀੜ੍ਹੀ ਦੇ ਨਾਟਕ-ਕਾਰਾਂ ਨੇ ਭੀ ਨਾਟਕ-ਰਚਨਾ ਦੇ ਸੰਬੰਧ ਵਿੱਚ ਮੁੰਦਾਵਣੀ ਨਹੀਂ ਲਾਈ ਸਗੋਂ ਉਨ੍ਹਾਂ ਵਿੱਚ ਕੁਝ ਨਾਟਕਕਾਰ ਐਸ ਹਨ, ਜਿਵੇਂ ਕਿ ਹਰਚਰਨ ਸਿੰਘ, ਫੁਲ, ਆਹੂਜਾ, ਸੇਖੋਂ ਆਦਿ ਜਿਨ੍ਹਾਂ ਦੀਆਂ ਸਜਰੀਆਂ ਰਚਨਾਵਾਂ ਕੁਝ ਇੱਕ ਆਧੁਨਿਕਤਮ ਤੀਆਂ ਦੀਆਂ ਪਰਿਚਾਯਕ ਹਨ, ਪਰ ਸਮੁੱਚੇ ਰੂਪ ਵਿੱਚ ਜਿਨ੍ਹਾਂ ਨਾਟਕ-ਕਾਰਾਂ ਦੇ ਹੱਥ ਵਿੱਚ ਪੰਜ ਬੀ ਨਾਟਕ ਦਾ ਭਵਿਖ ਮੌਲਣ ਵਿਕਸਣ ਦੀ ਆਸ਼ਾ ਰਖਦਾ ਹੈ ਉਨ੍ਹਾਂ ਨੂੰ ਯੋਗ ਭਾਂਤ ਪੰਜਾਬੀ ਦੇ ਆਧੁਨਿਕਤਮ ਨਾਟਕਕਾਰ ਕਹਿਆ ਜਾ ਸਕਦਾ ਹੈ । ਇਨ੍ਹਾਂ ਵਿੱਚ ਮੁੱਖ ਰੂਪ ਵਿੱਚ ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਗੁਰਚਰਨ ਸਿੰਘ ਜਸੂਜਾ, ਪਿਆਰਾ ਸਿੰਘ ਭੋਗਲ, ਹਰਸਰਨ ਸਿੰਘ ਅਤੇ ਸ਼ ਗਾਰਗੀ ਦੇ ਨਾਂ ਲਏ ਜਾ ਸਕਦੇ ਹਨ । | ਉਕਤ ਨਾਟਕਕਾਰਾਂ ਦੀਆਂ ਰਚਨਾਵਾਂ ਅਤੇ ਇਨ੍ਹਾਂ ਤੋਂ ਛੁਟ ਕੁਝ ਇੱਕ ਹੋਰ ਨਵੇਂ ਤੇ ਪੁਰਾਣੇ ਨਾਟਕਕਾਰਾਂ ਦੀਆਂ ਸਜਰੀਆਂ ਰਚਨਾਵਾਂ ਦਾ ਸਮੁੱਚਾ ਅਧਿਐਨ ਇਹ ਪ੍ਰਗਟ ਕਰਦਾ ਹੈ ਕਿ ਅਜ ਦੇ ਨਾਟਕ ਵਿੱਚ ਬਾਹਰਲਾ ਕਾਰਜ ਬੜਾ ਘਟ ਗਇਆ ਹੈ । ਅਜ ਦੇ ਨਾਟਕ ਵਿੱਚ ਪਾਤਰਾਂ ਨੂੰ ਸਰੀਰਕ ਰੂਪ ਵਿੱਚ ਬਹੁਤਾ ਕਾਰਜ ਕਰਦੇ ਨਹੀਂ ਵਿਖਾਇਆ ਜਾਂਦਾ ਅਤੇ ਨਾ ਹੀ ਝਾਕੀਆਂ, ਦਿਸ਼ਾਂ, ਘਟਨਾਵਾਂ ਅਤੇ ਮੰਚ ਦੀਆਂ ਹੋਰ ਮੰਗਾਂ ਦੇ ਸੰਬੰਧ ਵਿੱਚ ਸ਼ਾਮ ਦੀ ਵਧੇਰੇ ਆਵਸਕਤਾ ਰਖੀ ਜਾਂਦੀ ਹੈ । ਇਉਂ ਜੋ ਅਸੀਂ ਕਹ ਲਈਏ ਕਿ ਅਜ 90