ਪੰਨਾ:Alochana Magazine March 1962.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਖੇ ਜਾ ਸਕਦੇ ਹਨ । ਪਰ ਦੂਜੇ ਨਾਟਕਕਾਰਾ ਦਾ, ਜਿਹੜੇ ਉਕਤ ਭਾਂਤ ਦੇ ਪ੍ਰਚਾਰ ਲਈ ਨਾਟਕ ਨਹੀਂ ਲਿਖਦੇ, ਚਿੰਤਨ ਕਈ ਪਰਾਸਰੀਰਕ ਜਾਂ ਨਿਰੋਲ ਕਆਸੀ ਤੇ ਕਲਪਿਤ ਸੰਸਾਰ ਦਾ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਚਿੰਤਨ ਦੀਆਂ ਜੜਾਂ ਸਮਾਜਵਾਦ ਅਤੇ ਵਿਗਿਆਨਕ ਅਧਿਐਨ ਵਿੱਚ ਹੀ ਹੁੰਦੀਆਂ ਹਨ ' ਉਹ ਕਲਾਕਾਰ ਦੇ ਨਾਤੇ ਕਲਾ ਦੀ ਪ੍ਰਮੁੱਖ ਲੋੜ ਨੂੰ ਪੂਰਾ ਕਰਦੇ ਹਨ ਅਤੇ ਉਨ੍ਹਾਂ ਦੀ ਭਾਵਕ ਪਕੜ ਇਤਨੀ ਤੀਖਣ ਤੇ ਪ੍ਰਬਲ ਹੁੰਦੀ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਸਮਾਜਵਾਦੀ ਚਿੰਤਨ ਮਕਾਨਕੀ ਰੂਪ ਦਾ ਅਭਿਵਿਅੰਜਨ ਹੁਣ ਨਹੀਂ ਕਰਦਾ ਸਗੋਂ ਉਹ ਆਪਣੇ ਵਿਚਾਰਾਂ ਨੂੰ ਭਾਵਕ ਤਰਲਤਾ ਪ੍ਰਦਾਨ ਕਰਦੇ ਹਨ ਅਤੇ ਭਾਵਾਂ ਤੇ ਬੁੱਧੀ ਦਾ ਇਹ ਨਿਪੁੰਣ ਭਾਂਤ ਦਾ ਸੁਮੇਲ ਹੀ ਅਜ ਦੀਆਂ ਕਲਾਂ · ਕ੍ਰਿਤੀਆਂ ਦਾ ਲਛਣ ਵਿਸ਼ੇਸ਼ ਹੈ । | ਮੰਚ ਦੇ ਪੱਖ ਤੋਂ ਅਜ ਦੇ ਨਾਟਕਕਾਰ ਮੰਚ ਦੀਆਂ ਲੋੜਾਂ ਚੰਗੀ ਤਰ੍ਹਾਂ ਸਮਝਣ ਦਾ ਜਤਨ ਕਰਦੇ ਹਨ । ਸੇਖੋਂ ਤੇ ਗਾਰਗੀ ਜਦ ਕਾਲੀਦਾਸ ਦੀਆਂ ਪ੍ਰਾਚੀਨ ਜਾਂ ਐਟਮ ਯੁਗ ਦੀਆਂ ਪੰਜਾਹ ਸਾਲ ਅਗਾਉਂ ਦੀਆਂ ਕਲਪਨਾਵਾਂ ਨੂੰ ਮੰਚ ਦੇ ਰੂਪ ਵਿੱਚ ਅਪਣਾ ਕੇ ਨਾਟਕ ਰਚ ਰਹੇ ਹਨ ਤਾਂ ਸੇਠੀ, ਘੁੰਮਣ, ਪ੍ਰਸ਼, ਜਸੂਜਾ ਤੇ ਹਰਸਰਨ ਕੁਛ ਐਸੇ ਨਾਟਕਕਾਰ ਹਨ, ਜਿਹੜੇ ਇਸ ਸੰਬੰਧ ਵਿੱਚ ਮੰਚ ਦੀਆਂ ਸਾਮਿਅਕ ਸੀਮਾਵਾਂ ਨੂੰ ਅਨੁਭਵ ਕਰਦੇ ਹੋਏ ਉਨ੍ਹਾਂ ਦੇ ਅਨੁਕੂਲ ਸਫ਼ਲ ਰਚਨਾਵਾਂ ਪੇਸ਼ ਕਰ ਰਹੇ ਹਨ । ਨਿਰਸੰਦੇਹ ਉਨ੍ਹਾਂ ਦਾ ਮੰਚ ਸੰਬੰਧੀ ਵਿਚਾਰ ਵਾਸਤਵਿਕ ਅਤੇ ਸਾਰਥਕ ਹੈ । ਕਈ ਨਾਟਕ ਉਨ੍ਹਾਂ ਦੇ ਐਸੇ ਹਨ, ਜਿਨਾਂ ਵਿੱਚ ਸਾਰੇ ਕਾਰਜ ਲਈ ਨ ਸਥਾਨ ਬਦਲਣ ਦੀ ਲੋੜ, ਨੇ ਸਮਾਂ ਬਦਲਣ ਦੀ ਅਤੇ ਕਈ ਵਾਰ ਨਾ ਦਿਸ਼ ਬਦਲਣ ਦੀ ਹੀ ਜ਼ਰੂਰਤ ਹੁੰਦੀ ਹੈ । ਝਾਕੀਆਂ ਦਾ ਪਸਾਰ ਨਹੀਂ ਹੁੰਦਾ ਤੇ ਨਾ ਹੀ ਅੰਕਾਂ ਦੀ ਹੀ ਬਹੁਤੀ ਗਿਣਤੀ ਹੁੰਦੀ ਹੈ । ਇਹ ਨਾਟਕ ਕਾਰ ਆਪਣੇ ਵਿਸ਼ਯ ਵਿਚਾਰ ਨੂੰ ਬੜੇ ਥੋੜੇ ਪਾਤਰਾਂ ਰਾਹੀਂ ਸਿਰੇ ਚਾੜ੍ਹਨ ਦਾ ਜਤਨ ਕਰਦੇ ਹਨ, ਇਸ ਤਰਾਂ ਉਨਾਂ ਨੂੰ ਜਿਥੇ ਵਾਰ ਤਾਲ ਪ ਵਿੱਚ ਵਧੇਰੇ ਸੰਖੇਪਤਾ, ਸੁਘੜਤਾ ਅਤੇ ਚੁਸਤੀ ਦਾ ਸਬੂਤ ਦੇਣਾ ਪੈਂਦਾ ਹੈ, ਉਥੇ ਪ੍ਰਭਾਵ ਵਿੱਚ ਇਹ ਵਧਰੇ ਇਕਾਗਰਤਾ ਭਰ ਸਕਦੇ ਹਨ । ਦੁਗਲ ਦਾ “ਮਿੱਠਾ ਪਾਣੀ ਅਤੇ ਸੇਠੀ ਦਾ 'ਕੱਚਾ ਘੜਾ ਇਸ ਸੰਬੰਧ ਵਿੱਚ ਚੰਗੇ ਉਦਾਹਰਣ ਹਨ । ਬਲੀ ਦੇ ਸੰਬੰਧ ਵਿੱਚ ਇਹਨਾਂ ਨਵੇਂ ਲਿਖਣ ਵਾਲਿਆਂ ਵਿਚੋਂ ਬਹੁਤਿਆਂ ਵਿੱਚ ਨਿਪੁਣਤਾ ਦੀ ਘਾਟ ਹੈ । ਪੰਜਾਬੀ ਭਾਸ਼ਾ ਦੀ ਸ਼ੁਧਤਾ, ਠੇਠਤਾ, ਸਰਲਤਾ, ਸਾਭਾਵਕਤਾ ਅਤੇ ਮੁਹਾਵਰਿਆਂ ਦੀ ਜੜਤ ਜਿਵੇਂ ਇਹਨਾਂ ਦੀਆਂ ਰਚਨਾਵਾਂ ਵਿਚੋਂ ਵਿਲੁਪਤ ਹੋ ਗਈ ਹੈ। ਭਾਵੇਂ ਇਸਨੂੰ ਸਮੇਂ ਦਾ ਸੁਭਾਵਿਕ ਪ੍ਰਭਾਵ ਹੀ ਕਹਿਆਂ ਜਾਵੇ ਜਾਂ ਨਾਟਕਾਂ ਦੇ ਵਿਸ਼ਯਾਂ ਦੀ ਆਵਸ਼ਕਤਾ ਜਾਂ ਇਹਨਾਂ ਲੇਖਕਾਂ ਦਾ ਸ਼ਹਰੀ ਜੀਵਨ 93