ਪੰਨਾ:Alochana Magazine March 1962.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਭਵ ਜਾਂ ਨਿਕਟਤਾ ਹੋਵੇ, ਠੀਕ ਇਹ ਕਿ ਇਹਨਾਂ ਦੀ ਬੋਲੀ ਵਿੱਚ ਪੰਜਾਬੀ ਭਾਸ਼ਾ ਦੀ ਆਪਣੀ ਸੁਭਾਵਿਕਤਾ, ਲਹਿਜਾ, ਸੁਗੰਧੀ ਅਤੇ ਆਭਾ ਉਸ ਭਾਂਤ ਦੀ ਨਹੀਂ ਮਿਲਦੀ ਜਿਸ ਤਰ੍ਹਾਂ ਦੀ ਨਿੰਦਾ ਜਾਂ ਗਾਰਗੀ ਦਿਆਂ ਨਾਟਕਾਂ ਵਿਚੋਂ ਪ੍ਰਾਪਤ ਹੁੰਦੀ ਸੀ । ਇਸ ਸੰਬੰਧ ਵਿੱਚ ਹਰਸ਼ਰਨ ਸਿੰਘ, ਭੋਗਲ ਅਤੇ ਗੁਰ ਚਰਨ ਸਿੰਘ ਆਦਿ ਦੇ ਨਾਮ ਲਏ ਜਾ ਸਕਦੇ ਹਨ । ਆਧੁਨਿਕ ਨਾਟਕ ਦੇ ਕੁਝ ਇਕ ਮੁੱਖ ਲਛਣਾਂ ਦਾ ਉਚਿਤ ਸੰਖਿਪਤ ਵਿਵੇਚਨ ਅਧੂਰਾ ਰਹੇ ਗਾ ਜੇ ਮੈਂ ਇਹ ਸੀਕਾਰ ਨਾ ਕਰਾਂ ਕਿ ਪੰਜਾਬੀ ਨਾਟਕ ਵਿੱਚ ਹੁਣ ਤਕ ਇਹ ਜਤਨ ਪੰਜਾਬੀ ਨਾਟਕ ਨੂੰ ਕੋਈ ਵਿਸ਼ਿਸ਼ਟ ਪ੍ਰਾਪਤੀ ਨਹੀਂ ਕਰਵਾ ਸਕੇ । ਕੋਈ ਸੰਦੇਹ ਨਹੀਂ ਕਿ ਪੰਜਾਬੀ ਨਾਟਕ ਨੇ ਆਪਣੇ ਤੌਰ ਤੇ ਚੌਖਾ ਵਿਕਾਸ ਕੀਤਾ ਹੈ, ਇਸ ਵਿੱਚ ਵਿਸ਼ਯ ਵੰਨਗੀ, ਵਿਸ਼ਾਲਤਾ ਤੇ ਕੁਝ ਹਦ ਤਕ ਡੂੰਘਾਈ ਭੀ ਆਈ ਹੈ | ਕਲਾ ਅਤੇ ਤਕਨੀਕ ਵਿੱਚ ਵੰਨਗੀ ਆਈ ਹੈ । ਇਸ ਵਿੱਚ ਬੜੇ ਆਸ਼ਾ-ਜਨਕ ਯੁੱਗ ਹੋਏ ਹਨ ਅਤੇ ਹਾਲੀ ਹੋ ਰਹੇ ਹਨ ਪਰ ਸਮੁੱਚੇ ਰੂਪ ਵਿੱਚ ਪੰਜਾਬੀ ਨਾਟਕ ਨੇ ਕੋਈ ਅਸਾਧਾਰਣ ਅਤੇ ਉਤਕ੍ਰਿਸ਼ਟ ਭਾਂਤ ਦੀ ਪ੍ਰਾਪਤੀ ਨਹੀਂ ਕੀਤੀ । ਕਿਰਪਾ ਸਾਗਰ ਤੋਂ ਲੈ ਕੇ ਗੁਰਬਖਸ਼ ਸਿੰਘ ਤਕ, ਨੰਦੇ ਤੋਂ ਲੈ ਕੇ ਗਾਰਗੀ ਤਕ ਅਤੇ ਆਹੂਜਾ ਤੋਂ ਲੈ ਕੇ ਅਮਰੀਕ ਸਿੰਘ ਤਕ ਪੰਜਾਬੀ ਦੇ ਕਹਿੰਦੇ ਸੁਣੀਂਦੇ ਪ੍ਰਮੁੱਖ ਪੰਜਾਬੀ ਨਾਟਕਕਾਰਾਂ ਵਿਚੋਂ ਹਾਲੀ ਕਿਸੇ ਨੂੰ ਭੀ ਅਸੀਂ ਸੰਸਾਰ ਦੇ ਜਾਂ ਭਾਰਤ ਦੇ ਪਹਲੀ ਪਾਲ ਦੇ ਨਾਟਕਕਾਰਾਂ ਵਿੱਚ ਖਲੋਤਾ ਨਹੀਂ ਵੇਖਦੇ । ਇਨ੍ਹਾਂ ਦੀਆਂ ਅਤਿ-ਉਤਮ ਭਾਂਤ ਦੀਆਂ ਕੁਝ ਇਕ ਰਚਨਾਵਾਂ ਭੀ ਹੋਰਨਾਂ ਭਾਸ਼ਾਵਾਂ ਦੇ ਟਾਕਰੇ ਵਿੱਚ ਪੁੱਛ ਰਚਨਾਵਾਂ ਭਾਸਣਗੀਆਂ, ਤਾਂ ਭੀ ਕੁਝ ਨਾਟਕਕਾਰ ਐਸੇ ਹਨ ਜਿਨ੍ਹਾਂ ਤੋਂ ਸਾਨੂੰ ਇਹ ਆਸ ਬਝਦੀ ਹੈ ਕਿ ਉਹ ਆਪਣੀ ਪੰਢ ਆਯੂ ਵਿੱਚ ਜਾ ਕੇ ਕੁਝ ਇਕ ਰਚਨਾਵਾਂ ਅਜਿਹੀਆਂ ਦੇ ਸਕਣ ਜਿਹੜੀਆਂ ਪੰਜਾਬੀ ਨਾਟਕ ਨੂੰ ਪੰਜਾਬੀ ਕਵਿਤਾ ਤੇ ਕਹਾਣੀ ਵਾਂਗ ਹੀ ਹੋਰ ਸਾਹਿੱਤ ਵਿੱਚ ਗੌਰਵ-ਪੂਰਣ ਸਥਾਨ ਦਵਾ ਸਕਣਗੀਆਂ | ਆਧੁਨਿਕਤਮ ਪੰਜਾਬੀ ਨਾਟਕ ਦੇ ਇਸ ਸੰਖਿਪਤ ਵਿਸ਼ਲੇਸ਼ਣ ਉਪਰੰਤ ਮੈਂ ਇਨ੍ਹਾਂ ਨਾਟਕਕਾਰਾਂ ਦੀ ਵਿਅਕਤਿਗਤ ਰੂਪ ਵਿੱਚ ਜਾਣ ਪਛਾਣ ਕਰਾਉਣ ਲਈ ਕੁਝ ਸ਼ਬਦ ਕਹਣੇ ਚਾਹਵਾਂਗਾ ! | ਸੁਰਜੀਤ ਸਿੰਘ ਸੇਠੀ ਨਵੇਂ ਨਾਟਕਕਾਰਾਂ ਵਿਚੋਂ ਇੱਕ ਸੰਭਾਵਨਾਵਾਂ ਭਰਪੂਰ ਨਾਟਕਕਾਰ ਹੈ । ਇਹ ਵੰਡ ਤੋਂ ਪਹਿਲਾਂ ਦਾ ਲਿਖ ਰਹਿਆ ਹੈ ਪਰ ੧੯੫੦ ਤੋਂ ਪਿਛੋਂ ਅਤੇ ਵਿਸ਼ੇਸ਼ ਕਰਕੇ ਪਿਛਲੇ ਪੰਜ ਕੁ ਸਾਲਾਂ ਵਿੱਚ ਇਸ ਦੀ ਕਲਾ ਨੇ ਸ਼ੀਘਰਤਾ-ਸਹਿਤ , ਵਿਕਾਸ ਕੀਤਾ ਹੈ । ਨਾਟਕਾਂ ਦੇ ਖੇਤਰ ਵਿੱਚ ਇਸ ਨੇ “ਕੱਚਾ ਘੜਾ’ ਅਤੇ ‘ਕਾਦਰਯਾਰ' ਨਾਲ ਅਸਲੋਂ ਹੀ ਨਵੇਂ ਪ੍ਰਯੋਗ ਕੀਤੇ ਹਨ, ਭਾਵੇਂ ਕਿ ਕਹਾਣੀ ਤੇ ਨਾਵਲ ਦੇ ਖੇਤਰ ਵਿੱਚ ਭੀ ਉਸਦੇ ਪ੍ਰਯੋਗ ਘਟ ਮਹਤੁ-ਪੂਰਣ 98