ਪੰਨਾ:Alochana Magazine March 1962.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ। ‘ਕੱਚਾ ਘੜਾ' ਪੰਜਾਬੀ ਨਾਟਕ ਵਿੱਚ ਚੇਤਨਤਾ ਲਹਰ ਦੇ ਪ੍ਰਸ਼ ਅਤੇ ਯੋਗ ਦਾ ਪਹਿਲਾ ਸਫਲ ਜਤਨ ਹੈ, ਵਿਸ਼ੇਸ਼ ਤੌਰ ਤੇ ਉਸ ਦਿਸ਼ਟੀ ਤੋਂ ਕਿ ਸਾਡੇ ਨਾਟਕ ਦਾ ਕਾਰਜ ਖੇਤਰ ਪਾਤਰਾਂ ਦਾ ਅੰਦਰਲਾ ਜਰਾਤ ਹੈ ਅਤੇ ਸਾਮਾਜਿਕ ਸੰਸਕਾਰਾਂ ਅਤੇ ਸਥਿਤੀਆਂ ਨਾਲ ਉਹਨਾਂ ਦਾ ਸੰਘਰਸ਼ ਭਾਵਾਤਮਕ ਅਤੇ ਬੌਧਿਕ ਹੈ । ਇਸ ਨਾਟਕ ਦਾ ਸਾਰਾ ਕਾਰਜ, ਉਤਸੁਕਤਾ ਅਤੇ ਰੌਚਕਤਾ ਵਾਰਤਾਲਾਪ ਵਿੱਚ ਹੈ । ਵਾਰਤਾਲਾਪ ਦੇ ਮਾਧਿਅਮ ਨੂੰ ਆਪਣੇ ਵਿਸ਼ਯ ਦੇ ਨਿਭਾ ਲਈ ਜਿੰਨੀ ਪ੍ਰਵੀਣਤਾ ਨਾਲ ਸੇਠੀ ਨੇ ਇਸ ਨਾਟਕ ਵਿੱਚ ਵਰਤਿਆ ਹੈ ਓਨਾ ਸ਼ਾਇਦ ਕੋਈ ਹੋਰ ਨਾਟਕਕਾਰ ਹੁਣ ਤਕ ਨਹੀਂ ਵਰਤ ਸਕਿਆ । ' ਕੱਚਾ ਘੜਾ' ਪੰਜਾਬੀ ਸਾਹਿੱਤ ਸਮੀਖਿਆ ਬੋਰਡ ਨੇ ਸਾਲ ੧੯੫੯ ਵਿੱਚ ਪ੍ਰਕਾਸ਼ਿਤ ਨਾਟਕਾਂ 'ਚ ਸਰਵੋਤਮ ਰਚਨਾ ਸ਼ੀਕਾਰ ਕੀਤੀ ਸੀ । ਸੇਠੀ ਦਾ ਦੂਜਾ ਨਾਟਕ “ਕਾਦਰਯਾਰ’’ ਹੈ ਜਿਸ ਵਿੱਚ ਉਸਨੇ ਪੰਜਾਬੀ ਦੇ ਉੱਘੇ ਕਿੱਸੇ ਪੂਰਨ ਭਗਤ ਦੇ ਲੇਖਕ ਕਾਦਰਯਾਰ ਨੂੰ ਨਾਇਕ ਮਿਥ ਕੇ ਇੱਕ ਗੰਭੀਰ ਸਾਮਾਜਿਕ ਸਮੱਸਿਆ ਨੂੰ ਮਨੋਵਿਗਿਆਨਕ ਅਤੇ ਬੌਧਿਕ ਪੱਧਰ ਉੱਤੇ ਭਾਵਾਂ ਦੀ ਗੂੜੀ ਤਰਲਤਾ ਅਤੇ ਚਾਸ਼ਣੀ ਵਿੱਚ ਲਪੇਟ ਕੇ ਅਭਿਵਿਅਕਤ ਕੀਤਾ ਹੈ । ਇਸ ਤਰ੍ਹਾਂ ਉਸ ਨੇ ਸਮੱਸਿਆ ਨੂੰ ਜਿਥੇ ਆਧੁਨਿਕ ਅਤੇ ਵਾਸਤਵਿਕ ਦ੍ਰਿਸ਼ਟੀ ਤੋਂ ਵਾਚਿਆ ਹੈ, ਉਥੇ ਨਾਇਕ ਨੂੰ ਸਾਡੇ ਇਤਿਹਾਸ ਵਿਚੋਂ ਅਤੇ ਕਹਾਣੀ ਨੂੰ ਮਿਥਆਸ ਵਿਚੋਂ ਚੁਗ ਕੇ ਸਮੇਂ ਦੇ ਆਂ ਸਾਮਾਜਿਕ ਕਦਰਾਂ ਕੀਮਤਾਂ ਨੂੰ ਬੜੀ ਸਫਲਤਾ · ਸਹਿਤ ਵਿਦਮਾਨ ਕੀਤਾ ਹੈ । ਸੇਠੀ ਦਾ ਤੀਜਾ ਪੂਰਾ ਨਾਟਕ "ਕਾਫ਼ੀ ਹਾਊਸ' ਹੈ, ਜਿਸ ਵਿੱਚ ਉਸਨੇ ਬੰਬਈ ਅਤੇ ਸਾਡੇ ਕਰੂਪ ਸ਼ਹਰੀ ਜੀਵਨ ਦੇ ਪੱਖਾਂ ਨੂੰ ਉਲੀਕਿਆ ਹੈ ਪਰ ਲੇਖਕ ਦੀ ਆਪਣੀ ਨਜ਼ਰ ਜੀਵਨ ਦੇ ਰੌਸ਼ਨ ਪੱਖਾਂ ਦੀ ਢੁਡਾਊ ਰਹੀ ਹੈ । ਪੂਰੇ ਨਾਟਕਾਂ ਤੋਂ ਬਿਨਾ ਉਸ ਨੇ ਪਰਦੇ ਪਿਛੇ” ਤੇ “ਚਲਦੇ ਫਿਰਦੇ ਬੁਤ ਨਾਮਕ ਦੇ ਇਕਾਂਗੀ ਸੰਗ੍ਰਹ ਭੀ ਦਿਤੇ ਹਨ, ਜਿਹੜੇ ਵਿਸ਼ਯ ਅਤੇ ਤਕਨੀਕ ਦੀ ਵੰਨਗੀ ਦੇ ਸੁੰਦਰ ਨਮੂਨੇ ਹਨ । ਦਸ ਇਕਾਂਗੀ' ਨਾਮ ਦਾ ਇੱਕ ਇਕਾਂਗੀ ਸੰਗ੍ਰਹ ਉਸਨੇ ਸੰਪਾਦਿਤ ਭੀ ਕੀਤਾ ਹੈ । ਉਸ ਦੇ ਇਕਾਂਗੀ ‘ਡਰਾਮਾ’’ ਨੂੰ ਆਕਾਸ਼ਵਾਣੀ ਦਵਾਰਾ ਹੋਏ ਮੁਕਾਬਲੇ ਵਿੱਚ ਪ੍ਰਮ ਪੁਰਸਕਾਰ ਪ੍ਰਾਪਤ ਹੋਇਆ ਸੀ । ਬੱਚਿਆਂ ਵਾਸਤੇ ਉਸ ਨੇ ਨਿੱਕੇ ਨਿੱਕੇ ਨਾਟਕ ਭੀ ਲਿਖੇ ਹਨ । ਕਪੂਰ ਸਿੰਘ ਘੁੰਮਣ ਹੁਣ ਤਕ ਦੇ ਇਕਾਂਗੀ ਸੰਨ੍ਹ “ਰੱਬ ਦੇ ਰੰਗ' ਅਤੇ "ਜ਼ੈਲਦਾਰ’’ ਅਤੇ ਇੱਕ ਪੂਰਾ ਨਾਟਕ "ਅਨਹੋਣੀ ਰਚ ਚੁਕਾ ਹੈ । ਘੁੰਮਣ ਨੇ ਭੀ ਜੀਵਨ ਦੇ ਬਹੁ ਭਾਂਤੀ ਵਿਸ਼ਘਾਂ ਨੂੰ ਆਪਣੇ ਨਾਟਕਾਂ ਵਿੱਚ ਥਾਂ ਦਿੱਤੀ ਹੈ, 94